ਸੋਲਨ: ਜ਼ਿਲ੍ਹੇ ਦੇ ਨਾਹਨ-ਕੁਮਾਰਹੱਟੀ ਰੋਡ 'ਤੇ ਇੱਕ ਢਾਬੇ ਦੀ ਇਮਾਰਤ ਡਿੱਗਣ ਨਾਲ 35 ਲੋਕਾਂ ਸਮੇਤ ਫ਼ੌਜ ਦੇ ਵੀ ਕਈ ਜਵਾਨ ਦੱਬੇ ਹੋਣ ਦਾ ਖ਼ਦਸ਼ਾ ਹੈ। ਇਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਬਚਾਅ ਕਾਰਜ ਵਿੱਚ ਜੁਟ ਗਿਆ ਹੈ।
ਜਾਣਕਾਰੀ ਮੁਤਾਬਕ ਫ਼ੌਜ ਦੇ ਜਵਾਨ ਢਾਬੇ 'ਤੇ ਖਾਣ ਲਈ ਰੁਕੇ ਸਨ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਮਲਬੇ ਵਿੱਚ ਹੋਰ ਕਿੰਨੇ ਲੋਕ ਦੱਬੇ ਹਨ ਅਜੇ ਤੱਕ ਇਸ ਬਾਬਤ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।
-
#HimachalPradesh: The building that collapsed in Kumarhatti was a 'Dhaba'. 30 Army men & 7 civilians were present at the spot. 18 Army men & 5 civilian rescued. 2 bodies recovered. 14 feared trapped; rescue operations continue pic.twitter.com/6L3EvfELt9
— ANI (@ANI) July 14, 2019 " class="align-text-top noRightClick twitterSection" data="
">#HimachalPradesh: The building that collapsed in Kumarhatti was a 'Dhaba'. 30 Army men & 7 civilians were present at the spot. 18 Army men & 5 civilian rescued. 2 bodies recovered. 14 feared trapped; rescue operations continue pic.twitter.com/6L3EvfELt9
— ANI (@ANI) July 14, 2019#HimachalPradesh: The building that collapsed in Kumarhatti was a 'Dhaba'. 30 Army men & 7 civilians were present at the spot. 18 Army men & 5 civilian rescued. 2 bodies recovered. 14 feared trapped; rescue operations continue pic.twitter.com/6L3EvfELt9
— ANI (@ANI) July 14, 2019
ਬਚਾਅ ਕਾਰਜ ਲਈ ਐਨਡੀਆਰਐਫ਼ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ। ਜਾਣਕਾਰੀ ਮੁਤਾਬਕ 22 ਲੋਕਾਂ ਨੂੰ ਮਲਬੇ ਵਿੱਚੋਂ ਕੱਢਿਆ ਜਾ ਚੁੱਕਾ ਹੈ। ਬਾਕੀ ਅਜੇ ਤੱਕ ਪੁਖ਼ਤਾ ਨਹੀਂ ਹੈ ਕਿ ਕਿੰਨੇ ਲੋਕ ਮਲਬੇ ਹੇਠ ਦੱਬੇ ਹੋਏ ਹਨ।
ਜਿਨ੍ਹਾਂ ਲੋਕਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਹੈ ਉਨ੍ਹਾਂ ਨੂੰ ਇਲਾਜ ਲਈ ਧਰਮਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।