ETV Bharat / bharat

ਬੁੱਧ ਧਰਮ ਨੇ ਅਹਿੰਸਾ ਅਤੇ ਸ਼ਾਂਤੀ ਦਾ ਦਿੱਤਾ ਸੰਦੇਸ਼: ਪ੍ਰਧਾਨ ਮੰਤਰੀ ਮੋਦੀ - Prime Minister Modi

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਤੇਜ਼ ਰਫਤਾਰ ਨੌਜਵਾਨ ਦਾ ਮਨ ਗਲੋਬਲ ਸਮੱਸਿਆਵਾਂ ਦਾ ਹੱਲ ਲਿਆ ਰਿਹਾ ਹੈ। ਭਾਰਤ ਵਿੱਚ ਸਭ ਤੋਂ ਵੱਡੀ ਸ਼ੁਰੂਆਤੀ ਈਕੋ-ਪ੍ਰਣਾਲੀ ਹੈ। ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਵੀ ਬੁੱਧ ਦੇ ਵਿਚਾਰਾਂ ਨਾਲ ਜੁੜਨ ਦੀ ਅਪੀਲ ਕਰਦਾ ਹਾਂ। ਉਹ ਖੁਦ ਵੀ ਉਨ੍ਹਾਂ ਤੋਂ ਮੋਟੀਵੇਟ ਹੋਣ ਤੇ ਦੂਜਿਆਂ ਨੂੰ ਵੀ ਅੱਗੇ ਰਾਹ ਦਿਖਾਉਣ।

ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ
author img

By

Published : Jul 4, 2020, 9:17 AM IST

Updated : Jul 4, 2020, 11:05 AM IST

ਨਵੀਂ ਦਿੱਲੀ: ਸਭਿਆਚਾਰਕ ਮੰਤਰਾਲੇ ਦੀ ਨਿਗਰਾਨੀ ਹੇਠ ਅੱਜ ਯਾਨੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਬੁੱਧ ਪਰਿਸੰਘ (ਆਈਬੀਸੀ) ਧਰਮ ਚੱਕਰ ਦਿਵਸ ਦੇ ਰੂਪ 'ਚ ਹਾੜ ਪੂਰਨਿਮਾ ਮਨਾਈ ਜਾ ਰਹੀ ਹੈ। ਇਸ ਦਿਨ ਮਹਾਤਮਾ ਬੁੱਧ ਨੇ ਆਪਣੇ ਪਹਿਲੇ ਪੰਜ ਚੇਲਿਆਂ ਨੂੰ ਪਹਿਲਾ ਉਪਦੇਸ਼ ਦਿੱਤਾ ਸੀ। ਇਸ ਮੌਕੇ ਵਿਸ਼ਵ ਭਰ ਦੇ ਬੋਧੀ ਹਰ ਸਾਲ ਇਸ ਨੂੰ ਧਰਮ ਚੱਕਰ ਦੇ ਦਿਨ ਵਜੋਂ ਮਨਾਉਂਦੇ ਹਨ। ਇਸ ਦੇ ਨਾਲ ਹੀ ਹਿੰਦੂ ਧਰਮ ਵਿੱਚ ਅੱਜ ਗੁਰੂ ਦਾ ਸਤਿਕਾਰ ਕਰਨ ਦਾ ਦਿਨ ਹੈ ਅਤੇ ਇਸ ਨੂੰ ‘ਗੁਰੂ ਪੂਰਨਿਮਾ’ ਵਜੋਂ ਵੀ ਮਨਾਇਆ ਜਾਂਦਾ ਹੈ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਰਾਸ਼ਟਰਪਤੀ ਭਵਨ ਵਿਖੇ ਧਰਮ ਚੱਕਰ ਦਿਵਸ ਦਾ ਉਦਘਾਟਨ ਕੀਤਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁੱਧ ਧਰਮ ਲੋਕਾਂ ਨੂੰ ਆਦਰ ਕਰਨਾ ਸਿਖਾਉਂਦਾ ਹੈ। ਇਸ ਲਈ ਬੁੱਧ ਵੱਲੋਂ ਦਿੱਤੀ ਗਈ ਸਿਖਿਆ ਅੱਜ ਵੀ ਸਾਡੇ ਜੀਵਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਉਨ੍ਹਾਂ ਕਿਹਾ ਕਿ ਗੌਤਮ ਬੁੱਧ ਨੇ ਸਾਰਨਾਥ 'ਚ ਦਿੱਤੇ ਆਪਣੇ ਪਹਿਲੇ ਇਪਦੇਸ਼ 'ਚ ਤੇ ਬਾਅਦ ਦੇ ਦਿਨਾਂ 'ਚ ਵੀ 2 ਚੀਜ਼ਾ ਨੂੰ ਲੈ ਕੇ ਗੱਲ ਕੀਤੀ, ਆਸ਼ਾ ਤੇ ਉਦੇਸ਼। ਉਨ੍ਹਾਂ ਨੇ ਇਨ੍ਹਾਂ ਦੋਹਾਂ ਵਿਚਾਲੇ ਮਜ਼ਬੂਤ ​​ਸੰਬੰਧ ਵੇਖਿਆ। ਕਿਉਂਕਿ ਸਿਰਫ ਉਮੀਦ ਨਾਲ ਹੀ ਮਕਸਦ ਪੈਦਾ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਤੇਜ਼ ਰਫਤਾਰ ਨੌਜਵਾਨ ਮਨ ਗਲੋਬਲ ਸਮੱਸਿਆਵਾਂ ਦਾ ਹੱਲ ਲਿਆ ਰਿਹਾ ਹੈ। ਭਾਰਤ ਵਿੱਚ ਸਭ ਤੋਂ ਵੱਡੀ ਸ਼ੁਰੂਆਤੀ ਈਕੋ-ਪ੍ਰਣਾਲੀ ਹੈ। ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਵੀ ਬੁੱਧ ਦੇ ਵਿਚਾਰਾਂ ਨਾਲ ਜੁੜਨ ਦੀ ਅਪੀਲ ਕਰਦਾ ਹਾਂ। ਉਹ ਖੁਦ ਵੀ ਉਨ੍ਹਾਂ ਤੋਂ ਮੋਟਿਵੇਟ ਹੋਣ ਤੇ ਦੂਜਿਆਂ ਨੂੰ ਵੀ ਅੱਗੇ ਰਾਹ ਦਿਖਾਉਣ।

ਅੱਜ ਦੁਨੀਆ ਮੁਸ਼ਕਲ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ। ਇਹ ਸਾਰੀਆਂ ਚੁਣੌਤੀਆਂ ਗੌਤਮ ਬੁੱਧ ਦੇ ਵਿਚਾਰਾਂ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ। ਇਹ ਪਹਿਲੇ ਵੀ ਢੁਕਵੇਂ ਸਨ। ਅਜੇ ਵੀ ਹਨ ਅਤੇ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਗੌਤਮ ਬੁੱਧ ਦੀਆਂ ਸਾਰੀਆਂ ਸਾਈਟਾਂ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਾਂ। ਕੁਝ ਦਿਨ ਪਹਿਲਾਂ ਮੰਤਰੀ ਮੰਡਲ ਨੇ ਕੁਸ਼ੀਨਗਰ ਵਿੱਚ ਇੱਕ ਕੌਮਾਂਤਰੀ ਹਵਾਈ ਅੱਡੇ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਬਹੁਤ ਸਾਰੇ ਲੋਕ ਅਤੇ ਸ਼ਰਧਾਲੂ ਇਨ੍ਹਾਂ ਸਥਾਨਾਂ 'ਤੇ ਪਹੁੰਚ ਸਕਣਗੇ।

ਇਸ ਮੌਕੇ ਮੰਗੋਲੀਆ ਦੇ ਰਾਸ਼ਟਰਪਤੀ ਨੇ ਇੱਕ ਵਿਸ਼ੇਸ਼ ਸੰਬੋਧਨ ਵੀ ਪੜ੍ਹਿਆ ਅਤੇ ਸਦੀਆਂ ਤੋਂ ਮੰਗੋਲੀਆ ਵਿੱਚ ਸੁਰੱਖਿਅਤ ਭਾਰਤੀ ਮੂਲ ਦਾ ਇੱਕ ਮਹੱਤਵਪੂਰਣ ਬੋਧੀ ਹੱਥ ਲਿਖਤ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੂੰ ਭੇਟ ਕੀਤੀ। ਜਾਣਕਾਰੀ ਅਨੁਸਾਰ ਇਸ ਦਿਨ ਕਈ ਹੋਰ ਮਹੱਤਵਪੂਰਨ ਸਮਾਗਮ ਵੀ ਹੋਣੇ ਹਨ।

ਜਿਵੇਂ ਕਿ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਤੋਂ ਚੋਟੀ ਦੇ ਬੋਧੀ ਨੇਤਾ, ਪ੍ਰਮੁੱਖ ਮਾਹਰਾਂ ਅਤੇ ਵਿਦਵਾਨਾਂ ਦੇ ਸੰਦੇਸ਼ ਸਾਰਨਾਥ ਅਤੇ ਬੋਧ ਗਿਆ ਤੋਂ ਪ੍ਰਸਾਰਿਤ ਕੀਤੇ ਜਾਣਗੇ। ਕੋਵਿਡ-19 ਮਹਾਂਮਾਰੀ ਨੂੰ ਵੇਖਦਿਆਂ ਸਾਰੇ ਪ੍ਰੋਗਰਾਮ ਵਰਚੁਅਲ ਹੋਣਗੇ। ਅੱਜ ਦੁਨੀਆ ਭਰ ਤੋਂ ਤਕਰੀਬਨ 3 ਮਿਲੀਅਨ ਲੋਕ ਲਾਈਵ ਵੈਬਕਾਸਟਾਂ ਰਾਹੀ ਸਾਰੇ ਪ੍ਰੋਗਰਾਮਾਂ 'ਚ ਹਿੱਸਾ ਲੈਂਣਗੇ।

Last Updated : Jul 4, 2020, 11:05 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.