ETV Bharat / bharat

ਭਾਰਤ-ਚੀਨ ਵਿਚਾਲੇ ਬੈਠਕ ਰਹੀ 'ਬੇਸਿੱਟਾ'

author img

By

Published : Sep 3, 2020, 7:14 AM IST

Updated : Sep 3, 2020, 7:32 AM IST

ਪੈਂਗੌਂਗ ਝੀਲ ਇਲਾਕੇ ਵਿੱਚ ਚੀਨ ਦੀ ਭੜਕਾਊ ਕਾਰਵਾਈ ਤੋਂ ਬਾਅਦ ਪੈਦਾ ਹੋਏ ਤਣਾਅ ਦਰਮਿਆਨ ਪੂਰਵੀ ਲੱਦਾਖ ਵਿੱਚ ਦੋਹਾਂ ਧਿਰਾਂ ਵਿਚਕਾਰ ਫ਼ੌਜੀ ਕਮਾਂਡਰ ਪੱਧਰ ਦੀ ਗੱਲਬਾਤ ਹੋਈ। ਭਾਰਤੀ ਫ਼ੌਜ ਨੇ ਕਿਹਾ ਕਿ ਚੀਨੀ ਫ਼ੌਜ ਨੇ ਇਕਪਾਸੜ ਸਥਿਤੀ ਨੂੰ ਬਦਲਣ ਲਈ ਪੈਂਗੌਂਗ ਝੀਲ ਦੇ ਦੱਖਣੀ ਕੰਢੇ 'ਤੇ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਭੜਕਾਊ ਫ਼ੌਜੀ ਗਤੀਵਿਧੀਆਂ ਕੀਤੀਆਂ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਪੂਰਵੀ ਲੱਦਾਖ ਵਿੱਚ ਪੈਂਗੌਂਗ ਝੀਲ ਇਲਾਕੇ ਵਿੱਚ ਚੀਨ ਦੀ ਭੜਕਾਊ ਕਾਰਵਾਈ ਤੋਂ ਕੁਝ ਦਿਨਾਂ ਬਾਅਦ ਇਲਾਕੇ ਵਿੱਚ ਬੁੱਧਵਾਰ ਨੂੰ ਸਥਿਤੀ ਸੰਵੇਦਨਸ਼ੀਲ ਰਹੀ, ਜਦਕਿ ਦੋਹਾਂ ਧਿਰਾਂ ਦੇ ਫ਼ੌਜ ਕਮਾਂਡਰਾਂ ਨੇ ਤਣਾਅ ਘਟਾਉਣ ਦੇ ਲਈ ਇੱਕ ਪੱਧਰ ਦੀ ਗੱਲਬਾਤ ਕੀਤੀ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਚੁਸ਼ੂਲ ਵਿੱਚ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਆਰੰਭੀ ਸੀ ਜਿਸ ਵਿੱਚ ਮੁੱਖ ਤੌਰ 'ਤੇ ਪੈਂਗੌਂਗ ਝੀਲ ਦੇ ਇਲਾਕੇ ਵਿੱਚ ਤਣਾਅ ਘਟਾਉਣ 'ਤੇ ਧਿਆਨ ਦਿੱਤਾ ਗਿਆ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਨੂੰ 6 ਘੰਟੇ ਤੋਂ ਵੱਧ ਸਮਾਂ ਅਜਿਹੀ ਹੀ ਗੱਲਬਾਤ ਹੋਈ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ।

ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਪੂਰਵੀ ਲੱਦਾਖ ਵਿੱਚ ਕੁਝ ਰਣਨੀਤਕ ਚੋਟੀਆਂ 'ਤੇ ਕਬਜ਼ਾ ਕੀਤਾ ਹੋਇਆ ਹੈ। ਸੋਮਵਾਰ ਨੂੰ ਭਾਰਤੀ ਫ਼ੌਜ ਨੇ ਕਿਹਾ ਕਿ ਚੀਨੀ ਫ਼ੌਜ ਨੇ ਇਕਪਾਸੜ ਸਥਿਤੀ ਨੂੰ ਬਦਲਣ ਲਈ ਪੈਂਗੌਂਗ ਝੀਲ ਦੇ ਦੱਖਣੀ ਕੰਢੇ 'ਤੇ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਭੜਕਾਊ ਫ਼ੌਜੀ ਗਤੀਵਿਧੀਆਂ ਕੀਤੀਆਂ।

ਵਿਦੇਸ਼ ਮੰਤਰਾਲੇ ਨੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚੀਨੀ ਪਿਪੁਲਸ ਲਿਬਰੇਸ਼ਨ ਆਰਮੀ (ਪੀਐਲਏ) ਨੇ ਸੋਮਵਾਰ ਨੂੰ ਉਸ ਵੇਲੇ ਇੱਕ ਵਾਰ ਫਿਰ ਭੜਕਾਊ ਕਾਰਵਾਈ ਕੀਤੀ, ਜਦੋਂ ਦੋਹਾਂ ਪਖਾਂ ਦੇ ਕਮਾਂਡਰ ਦੋ ਦਿਨ ਪਹਿਲਾਂ ਪੈਂਗੌਂਗ ਝੀਲ ਦੇ ਇਲਾਕੇ ਵਿੱਚ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਤੋਂ ਬਾਅਦ ਤਣਾਅ ਘਟਾਉਣ ਦੀ ਗੱਲ ਕਰ ਰਹੇ ਸਨ।

ਇਕ ਸੂਤਰ ਨੇ ਕਿਹਾ ਕਿ ਇਲਾਕੇ ਵਿੱਚ ਸੰਵੇਦਨਸ਼ੀਲ ਸਥਿਤੀ ਬਣੀ ਹੋਈ ਹੈ। ਪੈਂਗੌਂਗ ਝੀਲ ਦੇ ਉੱਤਰੀ ਕੰਢੇ 'ਤੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋਇਆ ਸੀ ਪਰ ਦੱਖਣੀ ਤੱਟ 'ਤੇ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਪੂਰਵੀ ਲੱਦਾਖ ਦੀ ਸਥਿਤੀ ਦੀ ਵਿਆਪਕ ਸਮਿੱਖਿਆ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਰੱਖਿਆ ਮੁਖੀ (ਸੀਡੀਐਸ) ਜਨਰਲ ਬਿਪਿਨ ਰਾਵਤ, ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਾਣੇ, ਹਵਾਈ ਫ਼ੌਜ ਦੇ ਮੁਖੀ ਆਰ ਕੇ ਐਸ ਭਦੌਰੀਆ ਅਤੇ ਹੋਰ ਸ਼ਾਮਲ ਹੋਏ।

ਸੂਤਰਾਂ ਨੇ ਦੱਸਿਆ ਕਿ ਲਗਭਗ 2 ਘੰਟਿਆਂ ਤੱਕ ਚਲੀ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਭਾਰਤੀ ਫ਼ੌਜ ਅਸਲ ਕੰਟਰੋਲ ਰੇਖਾ ਦੇ ਨਾਲ ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਆਪਣਾ ਹਮਲਾਵਰ ਰੁਖ ਜਾਰੀ ਰੱਖੇਗੀ ਤਾਂ ਜੋ ਚੀਨ ਦੀ ਕਿਸੇ ਵੀ ਹਿੰਮਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ।

ਉਨ੍ਹਾਂ ਨੇ ਦੱਸਿਆ ਕਿ ਪੈਂਗੌਂਗ ਝੀਲ ਦੇ ਦੱਖਣੀ ਤੱਟ ਖੇਤਰ ਦੇ ਨੇੜੇ ਭਾਰਤੀ ਫ਼ੌਜ ਨੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਨਾਲ ਹੀ, ਟੈਂਕ ਅਤੇ ਐਂਟੀ-ਟੈਂਕ ਮਿਜ਼ਾਈਲਾਂ ਸਮੇਤ ਹੋਰ ਹਥਿਆਰ ਪ੍ਰਣਾਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ।

ਖੇਤਰ ਵਿਚ ਵਿਸ਼ੇਸ਼ ਫਰੰਟੀਅਰ ਫੋਰਸ ਦੀ ਇਕ ਬਟਾਲੀਅਨ ਤਾਇਨਾਤ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਨੇ ਪੂਰਵੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਚੀਨੀ ਹਵਾਈ ਗਤੀਵਿਧੀਆਂ ਨੂੰ ਵਧਾਉਣ ‘ਤੇ ਵੀ ਆਪਣੀ ਨਿਗਰਾਨੀ ਵਧਾ ਦਿੱਤੀ ਹੈ।

ਖ਼ਬਰ ਹੈ ਕਿ ਚੀਨ ਨੇ ਪੂਰਵੀ ਲੱਦਾਖ ਤੋਂ 310 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਰਣਨੀਤਕ ਮਹੱਤਵਪੂਰਨ ਹੋਟਨ ਏਅਰਬੇਸ 'ਤੇ ਜੇ-20 ਲੰਬੀ ਦੂਰੀ ਦੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਇਸ ਦੇ ਨਾਲ ਹੀ, ਭਾਰਤੀ ਹਵਾਈ ਫ਼ੌਜ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਆਪਣੇ ਬਹੁਤ ਸਾਰੇ ਫਰੰਟਲਾਈਨ ਲੜਾਕੂ ਜਹਾਜ਼ਾਂ ਨੂੰ ਪੂਰਬੀ ਲੱਦਾਖ ਅਤੇ ਐਲਏਸੀ ਦੇ ਹੋਰ ਮਹੱਤਵਪੂਰਨ ਸਰਹੱਦੀ ਹਵਾਈ ਅੱਡਿਆਂ ਤੇ ਹੋਰ ਥਾਵਾਂ 'ਤੇ ਤਾਇਨਾਤ ਕੀਤਾ ਹੈ। ਇਨ੍ਹਾਂ ਵਿੱਚ ਸੁਖੋਈ 30 ਐਮਕੇਆਈ, ਜੇਗੁਆਰ ਅਤੇ ਮਿਰਾਜ 2000 ਲੜਾਕੂ ਜਹਾਜ਼ ਸ਼ਾਮਲ ਹਨ।

ਪੈਂਗੌਂਗ ਝੀਲ ਖੇਤਰ ਵਿੱਚ ਸਥਿਤੀ ਨੂੰ ਬਦਲਣ ਦੀ ਚੀਨ ਦੀ ਤਾਜ਼ਾ ਕੋਸ਼ਿਸ਼ ਗਲਵਾਨ ਘਾਟੀ ਵਿੱਚ 15 ਜੂਨ ਨੂੰ ਹੋਏ ਸੰਘਰਸ਼ ਤੋਂ ਬਾਅਦ ਇਸ ਖੇਤਰ ਦੀ ਪਹਿਲੀ ਵੱਡੀ ਘਟਨਾ ਹੈ।

Last Updated : Sep 3, 2020, 7:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.