ਹੈਦਰਾਬਾਦ: ਕੋਰੋਨਾ ਸੰਕਟ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਜ਼ਰੂਰਤਮੰਦ ਲੋਕਾਂ ਦੇ ਲਈ ਹਰ ਸੰਭਵ ਸਹਾਇਤਾ ਕਰ ਰਹੇ ਹਨ। ਉਹ ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਦੇ ਲਈ ਰੱਬ ਬਣਕੇ ਸਾਹਮਣੇ ਆਏ ਹਨ। ਇਸੇ ਕੜੀ ਤਹਿਤ ਈ.ਟੀ.ਵੀ. ਭਾਰਤ ਨੇ ਸੋਨੂੰ ਸੂਦ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਜਿਨੇ ਵੀ ਪਰਵਾਸੀ, ਜ਼ਰੂਰਤਮੰਦ ਲੋਕ ਹਨ ਉਹ ਕਿਤੋਂ ਨਾ ਕਿਤੋਂ ਉਨ੍ਹਾਂ ਨੂੰ ਲੱਭ ਹੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੇਰੀ ਆਤਮਾ ਮੈਨੂੰ ਲੋਕਾਂ ਦੀ ਮਦਦ ਕਰਨ ਦੇ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਰਾਜਨੀਤੀ ਵਿੱਚ ਐਂਟਰੀ ਦੇ ਸਵਾਲ ਉੱਤੇ ਸੋਨੂੰ ਸੂਦ ਨੇ ਕਿਹਾ ਕਿ ਬੀਤੇ 10 ਸਾਲਾਂ ਤੋਂ ਪਾਰਟੀਆਂ ਉਸ ਨੂੰ ਸਿਆਸਤ ਵਿੱਚ ਐਂਟਰੀ ਕਰਨ ਲਈ ਸਪੰਰਕ ਕਰਦੀਆਂ ਆ ਰਹੀਆਂ ਹਨ ਪਰ ਉਨ੍ਹਾਂ ਦਾ ਇਰਾਦਾ ਸਿਆਸਤ ਤੋਂ ਜ਼ਿਆਦਾ ਸੇਵਾ ਦਾ ਹੈ।
ਸਵਾਲ: ਲੋਕਾਂ ਦੀ ਮਦਦ ਦੇ ਲਈ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੂੰ ਪ੍ਰੇਰਣਾ ਕਿੱਥੋਂ ਮਿਲਦੀ ਹੈ?
ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰਾਂ ਦੀਆਂ ਦੁਆਵਾਂ ਉਸ ਦੇ ਨਾਲ ਹਨ, ਜਿਸ ਦੀ ਵਜ੍ਹਾ ਨਾਲ ਉਸ ਨੂੰ ਇਹ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਸੋਨੂੰ ਸੂਦ ਨੇ ਕਿਹਾ ਕਿ ਉਸਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਦੂਸਰਿਆਂ ਦੀ ਮਦਦ ਕਰਨ ਉੱਤੇ ਹੀ ਕਾਮਯਾਬੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦੱਸੇ ਰਸਤੇ ਉੱਤੇ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਇਹ ਕੋਸ਼ਿਸ਼ ਜਾਰੀ ਹੈ ਕਿ ਜ਼ਰੂਰਤਮੰਦਾਂ ਤੱਕ ਉਹ ਮਦਦ ਪਹੁੰਚਾਉਂਦਾ ਰਹੇ।
ਸਵਾਲ: ਸੋਨੂੰ ਖੁਦ ਹੀ ਉਹ ਸ਼ਖ਼ਸ ਨਿਕਲੇ ਜਿਸ ਨੇ ਆਫ਼ਤ ਨੂੰ ਮੌਕਾ ਬਣਾ ਲਿਆ?
ਸੋਨੂੰ ਸੂਦ ਨੇ ਕਿਹਾ ਕਿ ਮੈਂ ਕੋਸਿ਼ਸ਼ ਕਰਦਾ ਹਾਂ ਕਿ ਹਰ ਕਿਸੇ ਤੱਕ ਪਹੁੰਚ ਸਕਾਂ, ਕਿਉਂਕਿ ਜ਼ਰੂਰਮੰਤ ਲੋਕ ਉਨ੍ਹਾਂ ਕੋਲ ਇੱਕ ਉਮੀਦ ਲੈ ਕੇ ਆਉਂਦਾ ਹੈ ਤੇ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਹ ਹਰ ਵਿਅਕਤੀ ਦੀ ਮਦਦ ਕਰ ਸਕੇ। ਸੋਨੂੰ ਸੂਦ ਨੇ ਕਿਹਾ ਕਿ ਉਸਨੂੰ ਅਜਿਹਾ ਲੱਗਦਾ ਹੈ ਕਿ ਰੱਬ ਨੇ ਉਸ ਨੂੰ ਕੋਈ ਜਨੂੰਨ ਦਿੱਤਾ ਹੈ ਜਿਸਦੀ ਵਜ੍ਹਾ ਨਾਲ ਉਹ 15-16 ਘੰਟੇ ਤੱਕ ਸੜਕਾਂ ਉੱਤੇ ਰਹਿ ਕੇ ਲੋਕਾਂ ਦੀ ਮਦਦ ਕਰ ਰਿਹਾ ਹੈ।
ਸਵਾਲ: ਇਹ ਪੰਜਾਬ ਦੇ ਸੰਸਕਾਰ ਤਾਂ ਨਹੀਂ, ਜੋ ਤੁਹਾਨੂੰ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ?
ਸੋਨੂੰ ਸੂਦ ਨੇ ਕਿਹਾ ਕਿ ਉਸ ਦੇ ਪਿਤਾ ਪੰਜਾਬ ਵਿੱਚ ਲੋਕਾਂ ਦੇ ਲਈ ਲੰਗਰ ਲਗਾ ਕੇ ਉਨ੍ਹਾਂ ਨੂੰ ਖਾਣਾ ਖਵਾਉਂਦੇ ਸੀ। ਉਹ ਆਪਣੇ ਪਿਤਾ ਦੀ ਸੇਵਾ ਭਾਵਣਾ ਨੂੰ ਦੇਖਕੇ ਵੱਡੇ ਹੋਏ ਹਨ। ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਪਿਤਾ ਨਾਲ ਲੋਕਾਂ ਦੀ ਮਦਦ ਦੀ ਪ੍ਰੇਰਣਾ ਜੋ ਉੁਸ ਨੂੰ ਮਿਲੀ ਸੀ ਉਹ ਇਸ ਸੰਕਟ ਦੀ ਘੜੀ ਵਿੱਚ ਕੰਮ ਆਵੇਗੀ।
ਸਵਾਲ: ਲੋਕਾਂ ਦੀ ਸੇਵਾ ਕੀ ਸੋਨੂੰ ਸੂਦ ਦੀ ਸੋਚ ਦਾ ਹਿੱਸਾ ਬਣ ਗਿਆ ਹੈ?
ਸੋਨੂੰ ਸੂਦ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅੰਦਰ ਸੇਵਾ ਭਾਵਣਾ ਹੁੰਦੀ ਹੈ। ਉਹ ਆਪਣੇ ਤਿਉਹਾਰਾਂ ਉੱਤੇ ਜਗ੍ਹਾ-ਜਗ੍ਹਾ ਲੰਗਰ ਲਗਾ ਕੇ ਲੋਕਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ।
ਸਵਾਲ: ਬਾਲੀਵੁੱਡ ਵਿੱਚ ਵਿਲਣ ਦੀ ਭੂਮੀਕਾ ਨਭਾਉਣ ਵਾਲੇ ਸੋਨੂੰ ਸੂਦ ਕੀ ਅੰਦਰ ਤੋਂ ਬਹੁਤ ਨਰਮ ਸੁਭਾ ਦੇ ਹਨ?
ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਕੈਮਰੇ ਦੇ ਅੱਗੇ ਉਹ ਇੱਕ ਕਿਰਦਾਰ ਨਿਭਾਉਂਦੇ ਹਨ ਪਰ ਅਸਲ ਜ਼ਿੰਦਗੀ ਵਿੱਚ ਉਹ ਲੋਕਾਂ ਦੀ ਮਦਦ ਕਰ ਕੇ ਰੱਬ ਦਾ ਦਿੱਤਾ ਕਿਰਦਾਰ ਨਿਭਾ ਰਿਹਾ ਹੈ। ਅੱਗੇ ਵੀ ਜੀਵਨ ਵਿੱਚ ਇਸ ਕੰਮ ਨੂੰ ਚੰਗੇ ਢੰਗ ਨਾਲ ਕਰਦੇ ਰਹਿਣਾ ਉਨ੍ਹਾਂ ਦਾ ਟਿੱਚਾ ਹੈ।
ਸਵਾਲ: ਆਂਧਰਾ ਪ੍ਰਦੇਸ਼ ਵਿੱਚ ਕੁੜੀਆਂ ਵੱਲੋਂ ਹਲ ਖਿੱਚਣ ਵਾਲੀ ਘਟਣਾ ਦੇ ਬਾਰੇ ਸੋਨੂੰ ਸੂਦ ਦੀ ਕੀ ਰਾਏ ਹੈ?
ਸੋਨੂੰ ਸੂਦ ਨੇ ਕਿ ਕਿਹਾ ਕਿ ਕੁੜੀਆਂ ਦੁਆਰਾ ਹਲ ਖਿੱਚਣ ਵਾਲੀ ਵੀਡੀਓ ਨੇ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਗ਼ਰੀਬ ਕਿਸਾਨ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੱਲੋਂ ਉਸ ਨੂੰ ਟਰੈਕਟਰ ਦੇਣ ਦੀ ਗੱਲ ਆਖੀ। ਸੋਨੂੰ ਸੂਦ ਨੇ ਕਿਹਾ ਕਿ ਮੁਸ਼ਕਲ ਦੇ ਸਮੇਂ ਕਿਸੇ ਦੇ ਲਈ ਅਫ਼ਸੋਸ ਕਰਨ ਬਹੁਤ ਆਸਾਨ ਕੰਮ ਹੈ ਪਰ ਅਜਿਹੇ ਵਿੱਚ ਉਨ੍ਹਾਂ ਦੀ ਕੋਸ਼ਿਸ਼ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਰਹਿੰਦੀ ਹੈ।
ਸਵਾਲ: ਹਿਮਾਚਲ ਵਿੱਚ ਗਾਵਾਂ ਵੇਚਕੇ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾਉਣ ਵਾਲੇ ਪਰਿਵਾਰ ਨਾਲ ਸੋਨੂੰ ਸੂਦ ਦੀ ਕੀ ਗੱਲ ਹੋਈ?
ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਕੁਲਦੀਪ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਕੁਲਦੀਪ ਨੇ ਉਨ੍ਹਾਂ ਨੂੰ ਘਰ ਬਣਾਉਣ ਦੀ ਮੰਗ ਕੀਤੀ ਸੀ। ਜਿਸ ਦਾ ਕੰਮ ਉਨ੍ਹਾਂ ਨੇ ਸ਼ੁਰੂ ਕਰ ਦਿੱਤਾ। ਸੋਨੂੰ ਸੂਦ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾਵਾਂ ਉਨ੍ਹਾਂ ਦੇ ਲਈ ਪ੍ਰੇਰਣਾਦਾਇਕ ਹੁੰਦੀਆਂ ਹਨ, ਜੋ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾਉਣ ਦੇ ਲਈ ਆਪਣੇ ਆਪ ਦੇ ਸਾਧਣਾਂ ਨੂੰ ਵੇਚਣ ਦੇ ਲਈ ਤਿਆਰ ਹੈ। ਸੋਨੂੰ ਸੂਦ ਨੇ ਕਿਹਾ ਕਿ ਉਹ ਇਸ ਘਟਨਾਵਾਂ ਨੂੰ ਪਾਜ਼ੇਟੀਵ ਨਜ਼ਰੀਏ ਤੋਂ ਦੇਖ਼ਦਾ ਹੈ।
ਸਵਾਲ: ਪ੍ਰਵਾਸੀ ਮਜ਼ਦੂਰਾਂ ਦੇ ਲਈ ਸੌਨੂੰ ਸੂਦ ਨੇ ਕਿਹੜਾ ਐਪ ਲਾਂਚ ਕੀਤਾ ਹੈ?
ਸੋਨੂੰ ਸੂਦ ਨੇ ਕਿਹਾ ਕਿ ਇਸ ਐਪ ਦੇ ਜਰੀਏ ਜ਼ਰੂਰਤਮੰਦ ਲੋਕ ਉਸ ਨਾਲ ਜੁੜ ਸਕਦੇ ਹਨ। ਲੋਕ ਇਸ ਐਪ ਤੋਂ ਆਪਣੇ ਬਾਰੇ ਜਾਣਕਾਰੀ ਉਸ ਤੱਕ ਪਹੁੰਚਾ ਸਕਦੇ ਹਨ। ਸੋਨੂੰ ਨੇ ਖ਼ੁਦ ਦੱਸਿਆ ਕਿ ਉਹ ਕਿਸੇ ਐਨਜੀਓ ਤੇ ਕਾਰਪੋਰੇਟ ਨਾਲ ਵੀ ਜੁੜ ਰਿਹਾ ਹੈ, ਜਿਸ ਤੋਂ ਉਹ ਗ਼ਰੀਬ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕੇ। ਉੱਥੇ ਹੀ ਇਸ ਐਪ ਨਾਲ ਜੋੜਨ ਵਾਲੇ ਲੋਕਾਂ ਦੀ ਉਹ ਸਕਿੱਲ ਡੈਵਲਪਮੈਂਟ ਤੇ ਸਕਿੱਲ ਮੈਪਿੰਗ ਵਿੱਚ ਵੀ ਉਹ ਮਦਦ ਕਰੇਗਾ।
ਸਵਾਲ: ਸਕਿੱਲ ਮੈਪਿੰਗ ਵਿੱਚ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ, ਕੀ ਉਹ ਸੋਨੂੰ ਸੂਦ ਕਰ ਸਕੇਗਾ ?
ਸੋਨੂੰ ਸੂਦ ਨੇ ਕਿਹਾ ਕਿ ਸਕਿੱਲ ਮੈਪਿੰਗ ਨੂੰ ਲੈ ਕੇ ਕਈ ਸਰਕਾਰਾਂ ਕੰਮ ਕਰ ਰਹੀਆਂ ਹਨ ਪਰ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਦਾ ਵੀ ਫ਼ਰਜ ਬਣਦਾ ਹੈ ਕਿ ਦੂਸਰਿਆਂ ਦਾ ਇੰਤਜ਼ਾਰ ਕਰਨ ਦੀ ਜਗ੍ਹਾ ਉਹ ਖੁਦ ਇਸ ਕੰਮ ਨੂੰ ਕਰੇ। ਸੋਨੂੰ ਸੂਦ ਨੇ ਕਿਹਾ ਕਿ ਪ੍ਰਵਾਸੀ ਰੁਜ਼ਗਾਰ ਐਪ ਵਿੱਚ ਉਨ੍ਹਾਂ ਦਾ ਟਿੱਚਾ ਸੀ ਕਿ ਦੇਸ਼ ਦੇ ਤਿੰਨ ਕਰੋੜ ਦੇ ਲਗਭਗ ਪ੍ਰਵਾਸੀ ਮਜ਼ਦੂਰਾਂ ਨੂੰ ਉਹ ਇੱਕ ਪਲੈਟਫਾਰਮ ਉੱਤੇ ਲਿਆ ਸਕੇ, ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਲੱਭਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਸਵਾਲ: ਸੋਨੂੰ ਸੂਦ ਲੋਕਾਂ ਦੀ ਮਦਦ ਕਰਨ ਦੇ ਲਈ ਪੈਸਿਆਂ ਦਾ ਪ੍ਰਬੰਧ ਕਿਵੇਂ ਕਰਦਾ ਹੈ ?
ਅਦਾਕਾਰ ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਦੀ ਮਦਦ ਦਾ ਕੰਮ ਇਕੱਲੇ ਸ਼ੁਰੂ ਕੀਤਾ ਸੀ ਪਰ ਇਸ ਦੌਰਾਨ ਕੋਈ ਦੋਸਤ ਉਨ੍ਹਾਂ ਦੇ ਨਾਲ ਜੁੜ ਗਏ। ਜੋ ਉਨ੍ਹਾਂ ਦੇ ਨਾਲ ਮਿਲਕੇ ਕੋਰੋਨਾ ਸੰਕਟ ਵਿੱਚ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਸਪੋਂਸਰ ਵੀ ਕੀਤਾ ਹੈ। ਸੋਨੂੰ ਸੂਦ ਨੇ ਕਿਹਾ ਕਿ ਰਾਜਨੀਤੀ ਵਿੱਚ ਉਸ ਦੀ ਕੋਈ ਰੁੱਚੀ ਨਹੀਂ ਹੈ।
ਸਵਾਲ: ਟਵੀਟਰ ਉੱਤੇ ਆਪਣੇ ਨਿੰਦਕਾਂ ਦੇ ਨਾਲ ਸੋਨੂੰ ਸੂਦ ਦੀ ਕਦੀ ਗੱਲਬਾਤ ਹੋਈ ਹੈ?
ਅਦਾਾਕਾਰ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਦੀ ਨਿੰਦਾ ਕਰਨ ਵਾਲੇ ਲੋਕਾਂ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਦੇ ਉਪਰ ਕਈ ਉਂਗਲੀਆਂ ਉਠਦੀਆਂ ਰਹੀਆਂ ਹਨ ਪਰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ।
ਸਵਾਲ: ਸੋਨੂੰ ਸੂਦ ਨੂੰ ਕਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਫ਼ੋਨ ਆਉਂਦੇ ਹਨ ?
ਅਦਾਕਾਰ ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਰਾਜਨੀਤਿਕ ਪਾਰਟੀਆਂ ਦੇ ਫ਼ੋਨ ਆਉਂਦੇ ਹਨ। ਉਨ੍ਹਾ ਕਦੀ ਵੀ ਇਸ ਗੱਲ ਉੱਤੇ ਗੌਰ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਤੋਂ ਲੈ ਕੇ ਕਈ ਰਾਜਾਂ ਦੇ ਸੀਐਮ ਤੇ ਰਾਜਪਾਲਾਂ ਨੇ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕੀਤੀ ਹੈ। ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਲੋਕਾਂ ਦੀ ਮਦਦ ਕਰਨਾ ਹੈ ਜਿਸ ਨੂੰ ਉਹ ਨਿਭਾ ਰਿਹਾ ਹੈ।
ਸਵਾਲ: ਕੀ ਤਾਲਾਬੰਦੀ ਦੇ ਦੌਰਾਨ ਸੋਨੂੰ ਦੂਦ ਨੇ ਕਿਸੇ ਫਿ਼ਲਮ ਦੀ ਸ਼ੂਟਿੰਗ ਦੇ ਲਈ ਕੰਮ ਕੀਤਾ ਹੈ?
ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਫਿ਼ਲਹਾਲ ਕਿਸੇ ਫਿ਼ਲਮ ਦੀ ਲਈ ਸ਼ੂਟਿੰਗ ਨਹੀਂ ਹੋ ਰਹੀ ਹੈ। ਹਾਲਾਂਕਿ ਉਹ ਕਈ ਵਿਗਿਆਪਨਾਂ ਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦ ਜਤਾਈ ਜਾ ਰਹੀ ਹੈ ਕਿ ਸਿਤੰਬਰ ਮਹੀਨੇ ਵਿੱਚ ਫਿ਼ਲਮਾਂ ਦ ਸ਼ੂਟਿੰਗ ਸ਼ੁਰੂ ਹੋ ਜਾਵੇ। ਕਈ ਲੋਕਾਂ ਦੇ ਰੁਜ਼ਗਾਰ ਫਿ਼ਲਮ ਜਗਤ ਨਾਲ ਜੁੜੇ ਹਨ। ਜਿਸ ਦੇ ਲਈ ਜਲਦ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
ਸਵਾਲ: ਕੀ ਸੋਨੂੰ ਸੂਦ ਦੀ ਕਿਸੇ ਫਿ਼ਲਮ ਦਾ ਪ੍ਰੋਡਕਸ਼ਨ ਚੱਲ ਰਿਹਾ ਹੈ?
ਅਦਾਕਾਰ ਸੋਨੂੰ ਸੂਦ ਨੇ ਦੱਸਿਆ ਕਿ ਉਹ ਯਸ਼ਰਾਜ ਪ੍ਰੋਡਕਸ਼ਨ ਹਾਊਸ ਦੇ ਬੈਨਰ ਥੱਲੇ ਇੱਕ ਫਿ਼ਲਮ `ਪ੍ਰਿਥਵੀ ਰਾਜ` ਉੱਤੇ ਕੰਮ ਕਰ ਰਹੇ ਹਨ। ਇਸ ਫਿ਼ਲਮ ਵਿੱਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੀ ਕੰਮ ਕਰ ਰਹੇ ਹਨ। ਉਹ ਇੱਕ ਤੇਲਗੂ ਫਿ਼ਲਮ ਵੀ ਕਰ ਰਹੇ ਹਨ। ਸੋਨੂੰ ਸੂਦ ਨੇ ਕਿਹਾ ਕਿ ਉਸਦੇ ਕੋਲ ਕਈ ਨਵੀਂਆਂ ਫਿ਼ਲਮਾਂ ਵੀ ਆ ਰਹੀਆਂ ਹਨ ਪਰ ਕਈ ਫਿ਼ਲਮਾਂ ਵਿੱਚ ਉਨ੍ਹਾਂ ਦਾ ਕਿਰਕਦਾਰ ਵਿੰਚ ਬਦਲਾਅ ਦੇਖਣ ਨੂੰ ਮਿਲੇਗਾ।
ਸਵਾਲ: ਕੀ ਹੁਣ ਖ਼ਲਨਾਇਕ ਦੀ ਜਗ੍ਹਾ ਨਾਇਕ ਦੇ ਕਿਰਦਾਰ ਵਿੱਚ ਨਜ਼ਰ ਆਏਗਾ ਸੋਨੂੰ ਸੂਦ ?
ਅਦਾਕਾਰ ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਕਈਂ ਫਿ਼ਲਮਾਂ ਵਿੱਚ ਪਾਜ਼ੇਟਿਵ ਰੋਲ ਮਿਲ ਰਹੇ ਹਨ। ਸੋਨੂੰ ਨੇ ਦੱਸਿਆ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹੁਣ ਉਹ ਸੋਨੂੰ ਸੂਦ ਨੂੰ ਨੈਗੀਟਿਵ ਕਿਰਦਾਰ ਵਿੱਚ ਨਹੀਂ ਦੇਖ ਸਕਦੇ।
ਸਵਾਲ: ਨਵੀਂ ਪੀੜ੍ਹੀ ਦੇ ਕਰਲਾਕਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਣਗੇ ਸੋਨੂੰ ਸੂਦ ?
ਅਦਾਕਾਰ ਸੋਨੂੰ ਸੂਦ ਨੇ ਨਵੀਂ ਪੀੜੀ ਦੇ ਕਲਾਕਾਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਫਿ਼ਮਲ ਇੰਡਸਟਰੀ ਵਿੱਚ ਜੇਕਰ ਨੌਜਵਾਨ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਜ਼ਬੂਤੀ ਦੇ ਨਾਲ ਹਾਲਾਤਾਂ ਦਾ ਸਾਹਮਣਾ ਕਰਨ ਪਵੇਗਾ। ਸੋਨੂੰ ਸੂਦ ਨੇ ਕਿਹਾ ਕਿ ਬਾਲੀਵੁੱਡ ਕਮਾਲ ਦੀ ਇੰਡਸਟਰੀ ਹੈ ਪਰ ਸਫ਼ਲਤਾ ਪਾਉਣ ਦੇ ਲਈ ਕਲਕਾਰਾਂ ਦੇ ਅੰਦਰ ਸਹਿਣਸ਼ੀਲਤਾ ਦਾ ਹੋਣਾ ਜ਼ਰੂਰੀ ਹੈ।
ਸਵਾਲ: ਕੋਰੋਨਾ ਸੰਕਟ ਵਿੱਚ ਸੋਨੂੰ ਸੂਦ ਨੇ ਬੱਚਿਆਂ ਦੀ ਪੜ੍ਹਾਈ ਤੇ ਐਕਸਸਾਇਜ਼ ਕਿਵੇਂ ਚੱਲ ਰਹੀ ਹੈ ?
ਸੋਨੂੰ ਸੂਦ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜਾਨਾ ਐਕਸਰਸਾਈਜ਼ ਕਰਦੇ ਹਨ। ਸੋਨੂੰ ਸੂਦ ਨੇ ਦੱਸਿਆ ਕਿ ਉਹ ਕਸਰਤ ਕਰਨ ਦੇ ਲਈ ਆਪਦੇ ਰੁਝੇਵੇਂ ਭਰੇ ਸ਼ਡਇਊਲ ਵਿੱਚੋਂ ਸਮਾਂ ਕੱਢ ਲੈਦੇ ਹਨ।
ਸਵਾਲ: ਕੋਰੋਨਾ ਦੇ ਸਬੰਧ ਵਿੱਚ ਸੋਨੂੰ ਸੂਦ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ?
ਅਦਾਕਾਰ ਸੋਨੂੰ ਸੂਦ ਨੇ ਦੇਸ਼ ਦੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਤਾਬਿਕ ਇਸ ਮੁਸ਼ਕਿਲ ਸਮਾਂ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਏਗਾ। ਸੋਨੂੰ ਸੂਦ ਨੇ ਕਿਹਾ ਕਿ ਇਹ ਦੁਨੀਆ ਇਸ ਮਹਾਮਾਰੀ ਤੋਂ ਬਾਅਦ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਲੋਕਾਂ ਨੂੰ ਸਬਰ ਬਣਾਏ ਰੱਖਣ ਦੀ ਅਪੀਲ ਕੀਤੀ। ਸੋਨੂੰ ਸੂਦ ਨੇ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਖੁਦ ਨੂੰ ਵਿਅਸਤ ਰਹਿਣਾ ਚਾਹੀਦਾ ਹੈ, ਜੋ ਜ਼ਿੰਦਗੀ ਵਿੱਚ ਕਦੀ ਨਹੀਂ ਕੀਤਾ ਤੁਸੀਂ ਉਸ ਨੂੰ ਕਰਨ ਦੀ ਕੋਸ਼ਿਸ਼ ਕਰੋ।