ਆਗਰਾ: ਜੇਕਰ ਤੁਸੀਂ ਐਤਵਾਰ ਨੂੰ ਤਾਜ ਮਹਿਲ ਦੇਖਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਇਸ ਵੇਲੇ ਆਪਣਾ ਪ੍ਰੋਗਰਾਮ ਰੱਦ ਕਰਨ ’ਚ ਹੀ ਭਲਾਈ ਹੈ। ਦੱਸ ਦੇਈਏ ਕਿ ਐਤਵਾਰ ਨੂੰ ਕੈਂਪਿੰਗ ਸਿਸਟਮ ਦੇ ਪਹਿਲੇ ਸਟਾਲ ਦੀ ਐਡਵਾਂਸ ਆਨ-ਲਾਈਨ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ। ਇਸ ਲਈ ਜੇਕਰ ਤੁਸੀਂ ਐਤਵਾਰ ਨੂੰ ਆਉਂਦੇ ਹੋ ਤਾਂ ਤਾਜ ਮਹਿਲ ਨਹੀਂ ਦੇਖ ਪਾਓਗੇ। ਅਜਿਹੇ ’ਚ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਪਹਿਲਾਂ ਆਨ-ਲਾਈਨ ਟਿਕਟ ਬੁੱਕ ਕਰੋ, ਉਸਦੇ ਬਾਅਦ ਹੀ ਤਾਜ ਮਹਿਲ ਦੇਖਣ ਲਈ ਆਉਣ ਦਾ ਪ੍ਰੋਗਰਾਮ ਬਣਾਓ।
ਸ਼ਨੀਵਾਰ ਹੀ ਬੁੱਕ ਹੋ ਗਈਆਂ ਸਨ ਐਤਵਾਰ ਦੀਆਂ ਟਿਕਟਾਂ
ਦੱਸ ਦੇਈਏ ਕਿ ਸ਼ਨੀਵਾਰ ਰਾਤ ਨੂੰ ਹੀ ਐਤਵਾਰ ਦੁਪਹਿਰ ਦੇ ਸਟਾਲ ਦੀਆਂ ਸਾਰੀਆਂ 2500 ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਇਸ ਦੌਰਾਨ ਟਿਕਟਾਂ ਦੀ ਕਾਲਾਬਾਜ਼ਾਰੀ ਵੀ ਖ਼ੂਬ ਹੋ ਰਹੀ ਹੈ, ਜਿਸ ਕਾਰਣ ਦਰਸ਼ਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲਗਾਤਾਰ ਸ਼ਿਕਾਇਤ ਦੇ ਬਾਵਜੂਦ ਏਐੱਸਆਈ, ਪੁਲਿਸ ਅਤੇ ਤਾਜ ਮਹਿਲ ਦੇ ਸੁਰੱਖਿਆ ਅਧਿਕਾਰੀ ਟਿਕਟਾਂ ਦੀ ਕਾਲਾ ਬਾਜ਼ਾਰੀ ਰੋਕਣ ’ਚ ਨਾਕਾਮ ਸਾਬਤ ਹੋਏ ਹਨ।
ਤਾਜ ਮਹਿਲ ਘੁੰਮਣ ਆਉਣ ਵਾਲੇ ਯਾਤਰੀ ਕਿਉਂ ਕਰ ਰਹੇ ਹਨ ਪ੍ਰੇਸ਼ਾਨੀ ਦਾ ਸਾਹਮਣਾ
ਕੋਵਿਡ-19 ਪ੍ਰੋਟੋਕਾਲ ਦੇ ਤਹਿਤ ਤਾਜ ਮਹਿਲ ’ਤੇ 5,000 ਯਾਤਰੀਆਂ ਦੀ ਕੈਂਪਿੰਗ ਲਾਗੂ ਹੋ ਚੁੱਕੀ ਹੈ। ਹੁਣ ਮੌਸਮ ਸੁਹਾਵਣਾ ਹੋ ਜਾਣ ਕਾਰਣ ਯਾਤਰੀ ਜ਼ਿਆਦਾ ਗਿਣਤੀ ’ਚ ਆਉਣ ਲੱਗੇ ਹਨ। ਕੈਂਪਿੰਗ ਦਾ ਦੁਰਉਪਯੋਗ (ਟਿਕਟਾਂ ਦੀ ਕਾਲਾ-ਬਾਜ਼ਾਰੀ ਕਰਨ ਵਾਲੇ) ਕਰ ਰਹੇ ਹਨ। ਉਹ ਐਡਵਾਂਸ ’ਚ ਹੀ ਵੱਧ ਟਿਕਟਾਂ ਬੁੱਕ ਕਰਵਾ ਲੈਂਦੇ ਹਨ। ਪਹਿਲਾਂ ਉਹ ਸਿਰਫ਼ ਵੀਕ-ਐਂਡ ’ਚ ਦੁਪਹਿਰ ਦੇ ਸਟਾਲ ਬੁੱਕ ਕਰ ਰਹੇ ਸਨ, ਪਰ 15 ਨਵੰਬਰ ਤੋਂ ਹੁਣ ਹਰ ਦਿਨ ਅਜਿਹਾ ਕਰ ਰਹੇ ਹਨ। ਇਸੇ ਕਾਰਣ ਸੈਂਕੜੇ ਲੋਕਾਂ ਨੂੰ ਤਾਜ ਮਹਿਲ ਦੇਖੇ ਬਿਨਾਂ ਹੀ ਪਰਤਣਾ ਪੈ ਰਿਹਾ ਹੈ। ਸ਼ਨੀਵਾਰ ਨੂੰ ਤਾਂ ਦਲਾਲਾਂ ਨੇ ਸਵੇਰ ਦੇ ਸਟਾਲ ਵੀ ਬੁੱਕ ਕਰ ਲਏ ਸਨ। ਸਵੇਰੇ ਨੋ ਵਜੇ ਤੋਂ ਬਾਅਦ ਬਗੈਰ ਟਿਕਟ ਬੁੱਕ ਕਰਵਾਏ ਪਹੁੰਚੇ ਦਰਸ਼ਕਾਂ ਨੂੰ ਨਿਰਾਸ਼ ਹੀ ਪਰਤਣਾ ਪਿਆ ਸੀ, ਜਦੋਂ ਕਿ ਤਾਜ ਮਹਿਲ ਵੇਖਣ ਲਈ 3983 ਯਾਤਰੀ ਪਹੁੰਚੇ ਸਨ।
ਪਹਿਲਾ ਸਟਾਲ ਫੁੱਲ
ਐਤਵਾਰ ਰਾਤ ਨੂੰ ਇੱਕ ਵਜੇ ਦੇ ਕਰੀਬ ਸਵੇਰੇ ਹੀ ਸਟਾਲ ਦੇ ਲਗਭਗ 1600 ਟਿਕਟ ਬੁੱਕ ਹੋ ਗਏ ਹਨ। ਸਵੇਰੇ ਇੱਕ ਵਾਰ ਫੇਰ ਸਟਾਲ ਫੁੱਲ ਹੋ ਚੁੱਕੇ ਹਨ। ਹੁਣ ਜੇਕਰ ਐਤਵਾਰ ਨੂੰ ਤਾਜ ਮਹਿਲ ਦੇਖਣ ਆਉਣਾ ਵੀ ਹੈ ਤਾਂ ਪਹਿਲਾਂ ਵੈੱਬਸਾਈਟ ’ਤੇ ਟਿਕਟ ਬੁੱਕ ਕਰਵਾ ਲਓ। ਟਿਕਟ ਬੁੱਕ ਕਰਵਾਉਣ ਉਪਰੰਤ ਹੀ ਆਓ, ਦੁਪਹਿਰ ਵੇਲੇ ਦੀਆਂ ਟਿਕਟਾਂ ਉਪਲਬੱਧ ਨਾ ਹੋਣ ਕਾਰਣ ਦੁਪਹਿਰ ਸਮੇਂ ਆਉਣਾ ਵਿਅਰਥ ਹੈ।
ਐਡਵਾਂਸ ਆਨ-ਲਾਈਨ ਬੁੱਕਿੰਗ
ਪੁਰਾਤੱਤਵ ਵਿਭਾਗ ਦੇ ਏਐੱਸਆਈ ਵਸੰਤ ਕੁਮਾਰ ਸਵਰਨਕਾਰ ਦਾ ਕਹਿਣਾ ਹੈ ਕਿ ਦਰਸ਼ਕ ਰੇਲਵੇ ਦੀ ਤਰ੍ਹਾਂ 7 ਦਿਨ ਪਹਿਲਾਂ ਵੀ ਟਿਕਟਾਂ ਦੀ ਆਨ-ਲਾਈਨ ਬੁੱਕਿੰਗ ਕਰਵਾ ਸਕਦੇ ਹਨ। ਟਿਕਟਾਂ ਦੀ ਕਾਲਾ-ਬਾਜ਼ਾਰੀ ਨੂੰ ਲੈਕੇ ਲਗਾਤਾਰ ਪੁਲਿਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਕੈਪਿੰਗ ਸਿਸਟਮ ਵਧਾਉਣ ਲਈ ਵੀ ਹੈੱਡਕੁਆਰਟਰ (ਮੁੱਖ ਦਫ਼ਤਰ) ਨੂੰ ਪੱਤਰ ਲਿਖਿਆ ਗਿਆ ਹੈ।