ETV Bharat / bharat

ਬੰਬੇ ਹਾਈਕੋਰਟ 'ਚ ਅੱਜ ਹੋਣੀ ਸੀ ਸੁਸ਼ਾਂਤ ਕੇਸ ਸੀਬੀਆਈ ਨੂੰ ਦੇਣ ਲਈ ਸੁਣਵਾਈ - ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲਾ

ਅੱਜ ਬੰਬੇ ਹਾਈਕੋਰਟ 'ਚ ਸੁਸ਼ਾਂਤ ਕੇਸ ਨੂੰ ਸੀਬੀਆਈ ਨੂੰ ਸੌਂਪਣ ਦੀ ਪਟੀਸ਼ਨ 'ਤੇ ਸੁਣਵਾਈ ਹੋਣੀ ਸੀ। ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਸ਼ੁਸ਼ਾਂਤ ਦਾ ਪਰਿਵਾਰ ਤੇ ਉਨ੍ਹਾਂ ਦੇ ਫੈਨਜ਼ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਬੰਬੇ ਹਾਈਕੋਰਟ ਨੇ ਮੁੰਬਈ ਪੁਲਿਸ ਤੋਂ ਸੀਬੀਆਈ ਨੂੰ ਇਹ ਕੇਸ ਦੇਣ ਦੀ ਅਪੀਲ 'ਤੇ ਸੁਣਵਾਈ ਕਰਨੀ ਸੀ, ਪਰ ਫਿਲਹਾਲ ਅਜਿਹਾ ਨਾ ਹੋ ਸਕਿਆ ਕਿਉਂਕਿ ਇਥੇ ਪਾਣੀ ਜਮਾ ਹੋਣ ਕਾਰਨ ਹਾਈਕੋਰਟ ਨੇ ਸਾਰੀਆਂ ਸੁਣਵਾਈਆਂ ਮੁਲਤਵੀ ਕਰ ਦਿੱਤੀਆਂ ਹਨ।

ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲਾ
ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲਾ
author img

By

Published : Aug 4, 2020, 2:28 PM IST

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਨੂੰ ਲੈ ਕੇ ਬਿਹਾਰ ਤੇ ਮੁੰਬਈ ਪੁਲਿਸ ਵਿਚਾਲੇ ਵਿਵਾਦ ਅਤੇ ਸੀਬੀਆਈ ਜਾਂਚ ਦੀ ਮੰਗ ਵੱਧਦੀ ਜਾ ਰਹੀ ਹੈ। ਮੁੰਬਈ ਪੁਲਿਸ ਤੋਂ ਇਹ ਜਾਂਚ ਸੀਬੀਆਈ ਨੂੰ ਸੌਂਪਣ ਸਬੰਧੀ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਅੱਜ ਸੁਣਵਾਈ ਹੋਣੀ ਸੀ।

ਦੱਸਣਯੋਗ ਹੈ ਕਿ ਬੰਬੇ ਹਾਈਕੋਰਟ ਦੀ ਚੀਫ਼ ਜਸਟਿਸ ਦੀਪਾਂਕਰ ਦੱਤਾ ਇੱਕ ਜਨਤਕ ਪਟੀਸ਼ਨ ਉੱਤੇ ਸੁਣਵਾਈ ਕਰਨਗੇ, ਜਿਸ ਦੇ ਵਿੱਚ ਸੁਸ਼ਾਂਤ ਸਿੰਘ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਟ੍ਰਾਂਸਫਰ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

ਮੁੰਬਈ ਪੁਲਿਸ ਨੇ ਸੁਸ਼ਾਂਤ ਦੇ ਪਿਤਾ ਦੇ ਦਾਅਵੇ ਤੋਂ ਕੀਤਾ ਇਨਕਾਰ

ਸੋਮਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਦਾਅਵਾ ਕੀਤਾ ਸੀ ਕਿ ਸੁਸ਼ਾਂਤ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਬਾਰੇ ਪਹਿਲਾਂ ਹੀ ਮੁੰਬਈ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਹਾਲਾਂਕਿ, ਮੁੰਬਈ ਪੁਲਿਸ ਨੇ ਇਸ ਦਾਅਵੇ ਬਾਰੇ ਕਿਹਾ ਕਿ ਸੁਸ਼ਾਂਤ ਦੇ ਪਰਿਵਾਰ ਨੇ ਫਰਵਰੀ ਮਹੀਨੇ 'ਚ ਅਜਿਹੀ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਸੀ।

ਬਿਹਾਰ ਪੁਲਿਸ ਦੇ ਅਧਿਕਾਰੀ ਨੂੰ ਆਈਸੋਲੇਸ਼ਨ 'ਚ ਰੱਖਣਾ

ਸੁਸ਼ਾਂਤ ਸਿੰਘ ਕੇਸ ਦੀ ਅਗਲੀ ਜਾਂਚ ਲਈ ਮੁੰਬਈ ਪੁੱਜੇ ਬਿਹਾਰ ਪੁਲਿਸ ਦੇ ਆਈਪੀਐਸ ਵਿਨੇ ਤਿਵਾੜੀ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਇਸ ਉੱਤੇ ਕਾਫੀ ਵਿਵਾਦ ਹੋਇਆ। ਇਸ ਉੱਤੇ, ਬੀਐਮਸੀ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਉਨ੍ਹਾਂ ਨੂੰ ਮੌਜੂਦਾ ਨਿਯਮਾਂ ਮੁਤਾਬਕ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।

ਪਟਨਾ ਆਈਜੀ ਨੇ ਬੀਐਮਸੀ ਕਮਿਸ਼ਨਰ ਨੂੰ ਲਿਖਿਆ ਇਤਰਾਜ਼ਯੋਗ ਪੱਤਰ

ਦੂਜੇ ਪਾਸੇ ਪਟਨਾ ਦੇ ਆਈਜੀ ਸੰਜੇ ਸਿੰਘ ਨੇ ਬੀਐਮਸੀ ਕਮਿਸ਼ਨਰ ਇਕਬਾਲ ਚਹਿਲ ਨੂੰ ਇਤਰਾਜ਼ਯੋਗ ਪੱਤਰ ਲਿਖਿਆ ਹੈ। ਆਈਪੀਐਸ ਵਿਨੇ ਤਿਵਾੜੀ ਨੂੰ ਜਬਰਨ ਕੁਆਰਨਟਾਇਨ ਕੀਤੇ ਜਾਣ 'ਤੇ ਉਨ੍ਹਾਂ ਨੇ ਇਤਰਾਜ਼ ਪ੍ਰਗਟਾਇਆ ਹੈ।

ਮੁੱਖ ਮੰਤਰੀ ਨੀਤੀਸ਼ ਕੁਮਾਰ ਦਾ ਬਿਆਨ

ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਬਿਆਨ ਸਾਹਮਣੇ ਆਇਆ ਸੀ। ਅਨਿਲ ਦੇਸ਼ਮੁਖ ਨੇ ਕਿਹਾ ਕਿ ਮੁੰਬਈ ਪੁਲਿਸ ਦੀ ਜਾਂਚ ਸਹੀ ਦਿਸ਼ਾ 'ਚ ਜਾਰੀ ਹੈ। ਉਥੇ ਹੀ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਈਪੀਐਸ ਵਿਨੇ ਤਿਵਾੜੀ ਦੇ ਮਾਮਲੇ 'ਚ ਕਿਹਾ ਕਿ ਇਹ ਰਾਜਨੀਤਕ ਮਾਮਲਾ ਨਹੀਂ ਹੈ, ਅਤੇ ਜੋ ਵੀ ਹੋਇਆ ਉਹ ਠੀਕ ਨਹੀਂ ਹੋਇਆ। ਇਸ ਬਾਰੇ ਬਿਹਾਰ ਦੇ ਡੀਜੀਪੀ ਮੁੰਬਈ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.