ਹੈਦਰਾਬਾਦ: ਕੋਵਿਡ-19 ਮਹਾਂਮਾਰੀ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਅਜਿਹੀਆਂ ਬਹੁਤ ਸਾਰੀਆਂ ਸਹਾਇਤਾ ਪ੍ਰਣਾਲੀਆਂ ਨੂੰ ਪ੍ਰਭਿਵਤ ਕੀਤਾ ਹੈ, ਜਿਨ੍ਹਾਂ ਨੇ ਹਰ ਪਾਸੇ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਯੋਗਦਾਨ ਪਾਇਆ ਹੈ।
ਅਜਿਹਾ ਹੀ ਇੱਕ ਖੇਤਰ ਖੂਨਦਾਨ ਕੈਂਪ ਹੈ ਜੋ ਵੱਖ-ਵੱਖ ਉਦਯੋਗਾਂ, ਸਵੈ-ਸੇਵੀ ਸੰਸਥਾਵਾਂ, ਦੁਆਰਾ ਬਲੱਡ-ਬੈਂਕਾਂ ਦੇ ਭੰਡਾਰ ਨੂੰ ਭਰਨ ਲਈ ਸਮੇਂ-ਸਮੇਂ ਸਿਰ ਲਗਾਏ ਜਾਂਦੇ ਹਨ। ਤਾਲਾਬੰਦੀ ਹੋਣ ਤੋਂ ਬਾਅਦ, ਭਾਰਤ ਸਰਕਾਰ ਦੁਆਰਾ ਸਮਾਜਕ ਦੂਰੀ ਅਤੇ ਸਿਹਤ ਸੰਭਾਲ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਗਤੀਵਿਧੀ ਵੀ ਘਟ ਗਈ ਹੈ।
ਤਾਲਾਬੰਦੀ, ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹੀ ਹੈ ਅਤੇ ਇਸ ਲਈ ਦੋਵਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਵਿਚਕਾਰਲਾ ਰਸਤਾ ਅਪਨਾਉਣ ਦੀ ਜ਼ਰੂਰਤ ਹੈ। ਡਾ. ਸੁਮਨ ਜੈਨ ਨੇ ਸਾਨੂੰ ਇਸ ਮੁੱਦੇ 'ਤੇ ਕੁਝ ਦਿਲਚਸਪ ਸੂਝਾਅ ਦਿੱਤੇ ਹਨ ਕਿ ਕਿਵੇਂ ਅਸੀਂ ਤਾਲਾਬੰਦੀ ਦੌਰਾਨ ਖੂਨਦਾਨ ਕਰ ਸਕਦੇ ਹਾਂ।
ਬਲੱਡ ਬੈਂਕ ਤੁਹਾਡੀ ਕਲੋਨੀ ਵਿੱਚ
ਬਲੱਡ ਬੈਂਕ ਵਿੱਚ ਜਾ ਕੇ ਖੂਨ ਕਰਨ ਦੀ ਬਜਾਏ, ਖੂਨਦਾਨ ਕੈਂਪ ਕਿਸੇ ਮੁਹੱਲੇ ਦੀ ਚਾਰੀ ਦਿਵਾਰੀ ਅੰਦਰ ਵਿਹੜੇ ਵਿੱਚ ਲਗਾਏ ਜਾ ਸਕਦੇ ਹਨ ਤਾਂ ਜੋ ਖੂਨ ਦੇਣ ਵਾਲੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ।
ਘਰੇਲੂ ਸੁਸਾਇਟੀਆਂ ਇਸ ਪਹਿਲਕਦਮੀ ਵੱਲ ਪਹਿਲਾਂ ਹੀ ਕੰਮ ਕਰਨ ਲੱਗ ਗਈਆਂ ਹਨ ਅਤੇ ਉਨ੍ਹਾਂ ਦੀਆਂ ਇਮਾਰਤਾਂ ਦੇ ਅੰਦਰ ਹੀ ਛੋਟੇ ਪੱਧਰ ਤੇ ਦਾਨ ਕੈਂਪ ਲਗਾਏ ਜਾ ਰਹੇ ਹਨ। ਅਜਿਹੇ ਰਿਹਾਇਸ਼ੀ ਕੰਪਲੈਕਸਾਂ ਵਿੱਚ 15-20 ਦਾਨੀਆਂ ਦਾ ਮਿਲਣਾ ਬਹੁਤ ਸੌਖਾ ਹੈ। ‘ਦਿ ਆਰਮੀ ਵੈਲਫੇਅਰ ਹਾਊਸਿੰਗ ਕਲੋਨੀ’ ਨੇ ਵੀ ਅਜਿਹੀ ਗਤੀਵਿਧੀ ਲਈ ਇੱਛਾ ਜਾਹਰ ਕੀਤੀ ਹੈ। ਇੱਕ ਦਾਨ ਕੈਂਪ ਵਿੱਚ ਆਮ ਤੌਰ 'ਤੇ ਘੱਟੋ-ਘੱਟ 50 ਦਾਨ ਦੇਣ ਵਾਲਿਆਂ ਦੀ ਜ਼ਰੂਰਤ ਹੁੰਦੀ ਹੈ ਪਰ ਅਜੋਕੀ ਸਥਿਤੀ ਨੂੰ ਵੇਖਦੇ ਹੋਏ, 20 ਦੇ ਕਰੀਬ ਦਾਨ ਕਰਨ ਵਾਲਿਆਂ ਦਾ ਇੱਕ ਛੋਟਾ ਕੈਂਪ ਵੀ ਲਗਾਇਆ ਜਾ ਸਕਦਾ ਹੈ।
ਥੈਲੇਸੀਮੀਆ ਅਤੇ ਇਸੇ ਤਰਾਂ ਦੀਆਂ ਹੋਰ ਖੂਨ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਪਣੀ ਉਮਰ ਦੀ ਸੰਭਾਵਨਾ ਵਧਾਉਣ ਲਈ ਵਾਰ-ਵਾਰ ਖੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਲਈ ਨਿਯਮਿਤ ਤੌਰ 'ਤੇ, ਇਨ੍ਹਾਂ ਮਰੀਜ਼ਾਂ ਲਈ ਖੂਨ ਦੀ ਲੋੜ ਨੂੰ ਪੂਰਾ ਕਰਨ ਵਾਲੇ ਬਲੱਡ-ਬੈਂਕਾਂ ਨੂੰ ਹਰ ਸਮੇਂ ਆਪਣੇ ਖੂਨ ਦੇ ਭੰਡਾਰ ਨੂੰ ਭਰਨ ਦੀ ਜ਼ਰੂਰਤ ਹੁੰਦੀ ਹੈ।
ਡਾ. ਸੁਮਨ ਜੈਨ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਸਾਰੇ ਸੁਰੱਖਿਅਤ ਦੂਰੀਆਂ ਵਾਲੇ ਉਪਾਵਾਂ ਅਤੇ, ਸਫਾਈ ਅਤੇ ਸੈਨੀਟੇਸ਼ਨ ਦੇ ਤਰੀਕਿਆਂ ਲਈ ਜਾਰੀ ਦਿਸ਼ਾ-ਨਿਰਦੇਸ਼ ਨੂੰ ਧਿਆਨ ਵਿੱਚ ਰਖਦਿਆਂ ਕੋਈ ਵੀ ਖੂਨ ਦਾਨ ਕਰ ਸਕਦਾ ਹੈ।
ਕੋਵਿਡ-19 ਦੌਰਾਨ ਖੂਨ ਦੇਣ ਵਾਲਿਆਂ ਬਾਰੇ ਵਧੇਰੇ ਵੇਰਵੇ ਦੀ ਲੋੜ
ਦਾਨ ਕਰਨ ਵਾਲੇ ਬਾਰੇ ਕੁਝ ਜਾਣਕਾਰੀ ਜਿਵੇਂ ਕਿ ਬੁਖਾਰ, ਜ਼ੁਖਾਮ, ਖੰਘ ਆਦਿ ਲਈ ਦਵਾਈ, ਜੇ ਸਾਕਾਰਾਤਮਕ ਪਾਇਆ ਜਾਂਦਾ ਹੈ, ਤਾਂ ਦਾਨੀ ਨੂੰ ਮੁਲਤਵੀ ਕਰ ਦਿੱਤਾ ਜਾ ਸਕਦਾ ਹੈ।
ਖੂਨ ਦਾਨ ਕਰਨ ਤੋਂ ਪਹਿਲਾਂ ਦਾਨੀ ਬਾਰੇ ਲਈ ਗਈ ਮੁਢਲੀ ਜਾਣਕਾਰੀ ਤੋਂ ਇਲਾਵਾ ਉਸਦੇ ਸਥਾਨਕ/ਅੰਤਰਰਾਸ਼ਟਰੀ ਯਾਤਰਾ, ਕਿਸੇ ਹੋਰ ਸਥਾਨ ਤੋਂ ਉਸਦੇ ਘਰ ਆਏ ਕਿਸੇ ਵੀ ਯਾਤਰੀ/ਮਹਿਮਾਨ, ਕਿਸੇ ਸਮਾਜਿਕ/ਕਮਿਯੂਨਿਟੀ/ਧਾਰਮਿਕ ਇਕੱਠ ਵਿੱਚ ਹਾਜ਼ਰੀ ਜਿੱਥੇ ਪਿਛਲੇ ਇੱਕ ਮਹੀਨੇ ਦੌਰਾਨ ਬਹੁਤੇ ਲੋਕ ਇਕੱਠੇ ਹੋਏ ਹੋਣ/ਕਿਸੇ ਅਤਿ ਸੰਕਰਮਿਤ ਜਾਂ ਸੰਕਰਮਣ ਦੇ ਵਧੇਰੇ ਜ਼ੋਖਮ ਵਾਲੀ ਜਗ੍ਹਾ ਤੇ ਹਾਜ਼ਰੀ ਆਦਿ ਬਾਰੇ ਵਧੇਰੇ ਜਾਣਕਾਰੀ ਮੰਗੀ ਜਾਂਦੀ ਹੈ।
ਸਮੇਂ ਸਿਰੇ ਖੂਨ ਦੇ ਸੰਚਾਰ ਲਈ ਮਰੀਜ਼ਾਂ ਨੇ ਖੂਨ ਦਾਨ ਕਰਨ ਵਾਲਿਆਂ ਕੋਲ ਜਾਣ ਦੀ ਬੇਨਤੀ ਕੀਤੀ
ਪਹਿਲੀ ਵਾਰ, ਬਲੱਡ ਬੈਂਕ ਵੱਲੋਂ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਦਾਨੀਆਂ ਨੂੰ ਖੂਨਦਾਨ ਕਰਨ ਦੀ ਅਪੀਲ ਕਰਨ ਦੀ ਬੇਨਤੀ ਕਰਨੀ ਪਈ ਹੈ ਅਤੇ ਉਨ੍ਹਾਂ ਦੀ ਬੇਨਤੀ ਨੂੰ ਵਧੇਰੇ ਪ੍ਰਦਾਨ ਕੀਤਾ ਗਿਆ ਹੈ। ਹਾਲਾਂਕਿ, ਇਹ ਇੱਕ ਪ੍ਰੇਸ਼ਾਨ ਕਰਨ ਵਾਲੀ ਸਥਿਤੀ ਹੈ, ਪਰ ਸਮੇਂ ਸਿਰ ਖੂਨ ਦਾਨ ਸੰਚਾਰਨ ਨੂੰ ਯਕੀਨੀ ਬਣਾਉਣ ਲਈ ਬਲੱਡ ਬੈਂਕ ਨੂੰ ਇਸ ਦਾ ਸਹਾਰਾ ਲੈਣਾ ਪਵੇਗਾ।
ਚਾਹਵਾਨ ਦਾਨੀਆਂ ਕੋਲੋਂ ਉਨ੍ਹਾਂ ਦੇ ਅਧਾਰ ਕਾਰਡ ਦੇ ਵੇਰਵੇ ਲੈ ਕੇ ਉਨ੍ਹਾਂ ਦੀ ਪਰਖ ਕੀਤੀ ਜਾ ਰਹੀ ਹੈ ਅਤੇ ਬਲੱਡ ਬੈਂਕ ਦੇ ਅਧਿਕਾਰੀਆਂ ਦੁਆਰਾ ਉਨ੍ਹਾਂ ਨੂੰ ਦਾਨ ਦੀ ਮਿਤੀ ਅਤੇ ਸਮਾਂ ਦੱਸਦੇ ਹੋਏ ਇੱਕ ਪ੍ਰੋਫਾਰਮਾ ਭਰ ਕੇ ਭੇਜਿਆ ਜਾਂਦਾ ਹੈ ਜੋ ਕਿ ਉਹ ਇੱਕ ਵਟਸਐਪ ਸੰਦੇਸ਼ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਨ। ਇਹ ਬਲੱਡ ਬੈਂਕ ਦੀ ਯਾਤਰਾ ਲਈ ਸਹਿਮਤੀ ਵਜੋਂ ਪੁਲਿਸ ਨੂੰ ਵੀ ਦਿਖਾਇਆ ਜਾ ਸਕਦਾ ਹੈ। ਇਹ ਸੰਦੇਸ਼ ਸਿਰਫ 4 ਤੋਂ 5 ਘੰਟਿਆਂ ਲਈ ਹੀ ਵੈਧ ਰਹਿੰਦਾ ਹੈ। ਖੂਨ ਦਾਨ ਕਰਨ ਤੋਂ ਬਾਅਦ, ਦਾਨੀ ਨੂੰ ਇੱਕ ਕਾਰਡ ਦਿੱਤਾ ਜਾਂਦਾ ਹੈ ਜੋ ਕਿ ਉਸਨੂੰ ਬਿਨਾਂ ਕਿਸੇ ਮੁਸ਼ਕਲ ਦੇ ਘਰ ਵਾਪਸੀ ਯਾਤਰਾ ਕਰਨ ਲਈ ਸਹਾਇਕ ਹੁੰਦਾ ਹੈ।
ਥੈਲੇਸੀਮੀਆ ਦੇ ਮਰੀਜ਼ਾਂ ਕੋਲ ਇੱਕ ਕਾਰਡ ਹੁੰਦਾ ਹੈ ਜਿਸ ਨਾਲ ਉਹ ਬਲੱਡ ਬੈਂਕ ਤੱਕ ਆ/ਜਾ ਸਕਦੇ ਹਨ ਅਤੇ ਤੇਲੰਗਾਨਾ ਸਰਕਾਰ ਨੇ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਵਿੱਚ ਬਲੱਡ ਬੈਂਕ ਨੂੰ ਹਰ ਪੱਧਰ 'ਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।
ਤਾਲਾਬੰਦੀ ਦੌਰਾਨ ਦਾਨੀ ਬਲੱਡ-ਬੈਂਕ ਤੱਕ ਕਿਵੇਂ ਪਹੁੰਚ ਸਕਦੇ ਹਨ?
ਆਵਾਜਾਈ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਲੱਡ ਬੈਂਕ ਇਹ ਵੀ ਸੰਭਵ ਬਣਾਉਂਦਾ ਹੈ ਕਿ ਦਾਨੀ ਨੂੰ ਪਹਿਲਾਂ ਤੋਂ ਨਿਰਧਾਰਤ ਖੇਤਰ ਤੋਂ ਚੁੱਕਿਆ ਜਾ ਸਕੇ, ਉਹਨਾਂ ਨੂੰ ਕੇਂਦਰ ਵਿੱਚ ਖੂਨ ਦਾਨ ਲਈ ਲਿਆਇਆ ਜਾਵੇ ਅਤੇ ਉਨ੍ਹਾਂ ਨੂੰ ਵਾਪਸ ਉਸੇ ਥਾਂ ਤੇ ਛੱਡ ਕੇ ਆਇਆ ਜਾਵੇ।
ਡਾ. ਜੈਨ ਨੇ ਮੁੰਬਈ ਵਿੱਚ ਕੀਤੀ ਗਈ ਇੱਕ ਹੋਰ ਪਹਿਲਕਦਮੀ ਦਾ ਜ਼ਿਕਰ ਵੀ ਕੀਤਾ ਜਿਸ ਵਿੱਚ ਇੱਕ ਮੋਬਾਈਲ ਐਪ ਤੁਹਾਨੂੰ ਤੁਹਾਡੇ ਨਜ਼ਦੀਕੀ ਬਲੱਡ ਬੈਂਕ ਦੀ ਸਥਿਤੀ ਬਾਰੇ ਦੱਸਦਾ ਹੈ। ਇਸ ਵਿੱਚ ਤੁਸੀਂ ਆਪਣੇ ਵੱਲੋਂ ਖੂਨ ਦਾਨ ਕਰਨ ਦਾ ਸਮਾਂ ਵੀ ਨਿਰਧਾਰਤ ਕਰ ਸਕਦੇ ਹੋ, ਜੋ ਕਿ ਤੁਹਾਨੂੰ ਵਾਧੂ ਉਡੀਕ ਦੇ ਸਮੇਂ ਅਤੇ ਬਾਹਰੀ ਸੰਪਰਕ ਤੋਂ ਬਚਾਉਂਦਾ ਹੈ।
ਇਨਪੁੱਟ:
ਡਾ. ਸੁਮਨ ਜੈਨ,
ਐਮ.ਬੀ.ਬੀ.ਐੱਸ., ਡੀ.ਸੀ.ਐੱਚ.
ਮੁੱਖ ਮੈਡੀਕਲ ਰਿਸਰਚ ਅਫਸਰ ਅਤੇ ਸੈਕਟਰੀ,
ਥੈਲੇਸੀਮੀਆ ਅਤੇ ਸਿੱਕਲ ਸੈਲ ਸੁਸਾਇਟੀ