ਮੁੰਬਈ : ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਸ਼ਨੀਵਾਰ ਨੂੰ ਭਾਜਪਾ ਨੇਤਾਵਾਂ ਉੱਤੇ ਪੁਰਾਣੀ ਕਰੰਸੀ ਦੇ ਨੋਟਾਂ ਨੂੰ ਬਦਲੇ ਜਾਣ ਦੇ ਰੈਕੇਟ ਵਿੱਚ ਸ਼ਾਮਲ ਹੋਂਣ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਪਾਰਟੀ ਦੇ ਕੁਝ ਨੇਤਾ ਅਤੇ ਕੁਝ ਸਰਕਾਰੀ ਅਧਿਕਾਰੀ ਇੱਕ ਅਜਿਹੇ ਰੈਕੇਟ 'ਚ ਸ਼ਾਮਲ ਹਨ ਜੋ ਕਿ ਨੋਟਬੰਦੀ ਦੇ ਤਹਿਤ ਬੰਦ ਕੀਤੇ ਗਏ 500 ਅਤੇ 1000 ਰੁਪਏ ਦੇ ਨੋਟਾਂ ਨੂੰ ਨਵੇਂ ਨੋਟਾਂ ਨਾਲ ਬਦਲਣ ਦਾ ਕੰਮ ਕਰਦੇ ਸਨ।
ਇੱਕ ਸਟਿੰਗ ਆਪਰੇਸ਼ਨ ਦੀ ਵੀਡੀਓ ਵਿਖਾਉਂਦੇ ਹੋਏ ਸਿੱਬਲ ਨੇ ਇਹ ਦਾਅਵਾ ਕੀਤਾ ਹੈ ਕਿ 40 ਫੀਸਦੀ ਤੱਕ ਦੇ ਕਮਿਸ਼ਨ ਦੇ ਆਧਾਰ ਤੇ ਜਨਵਰੀ 2017 ਤੋਂ ਸਾਲ 2018 ਵਿਚਾਲੇ ਵੱਡੀ ਗਿਣਤੀ ਵਿੱਚ ਨੋਟਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਦਸੱਣਯੋਗ ਹੈ ਕਿ ਪੁਰਾਣੀ ਕਰੰਸੀ ਦੇ ਇਨ੍ਹਾਂ ਨੋਟਾਂ ਨੂੰ ਬਦਲਣ ਦੀ ਪ੍ਰਕੀਰਿਆ ਦੀ ਸਮੇਂ ਸੀਮਾ ਜਨਵਰੀ 2017 ਵਿੱਚ ਪੂਰੀ ਕਰ ਦਿੱਤੀ ਗਈ ਸੀ।