ETV Bharat / bharat

ਟਾਂਡਾ ਜਬਰ ਜਨਾਹ ਤੇ ਕਤਲ ਮਾਮਲੇ 'ਚ ਜਾਵੜੇਕਰ ਦਾ ਰਾਹੁਲ ਗਾਂਧੀ 'ਤੇ ਨਿਸ਼ਾਨਾ - ਟਾਂਡਾ ਜਬਰ ਜਨਾਹ

ਟਾਂਡਾ ਵਿੱਚ 6 ਸਾਲਾ ਬੱਚੀ ਨਾਲ ਜਬਰ ਜਨਾਹ ਅਤੇ ਕਤਲ ਕੇਸ ਦੇ ਮਾਮਲੇ ਵਿੱਚ ਸਿਆਸਤ ਭੱਖਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ।

ਫ਼ੋਟੋ
ਫ਼ੋਟੋ
author img

By

Published : Oct 24, 2020, 1:29 PM IST

Updated : Oct 24, 2020, 3:58 PM IST

ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪੰਜਾਬ ਵਿੱਚ ਹੁਸ਼ਿਆਰਪੁਰ ਦੇ ਪਿੰਡ ਟਾਂਡਾ 'ਚ ਬਿਹਾਰ ਦੀ 6 ਸਾਲਾ ਦਲਿਤ ਕੁੜੀ ਨਾਲ ਹੋਈ ਕਤਲ ਤੇ ਜਬਰ ਜਨਾਹ ਦੀ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਰਾਜਨੀਤਿਕ ਦੌਰਿਆਂ 'ਤੇ ਜਾਣ ਦੀ ਥਾਂ ਉਨ੍ਹਾਂ ਨੂੰ ਟਾਂਡਾ (ਪੰਜਾਬ) ਤੇ ਰਾਜਸਥਾਨ ਦਾ ਦੌਰਾ ਕਰਨਾ ਚਾਹੀਦਾ ਹੈ ਤੇ ਔਰਤਾਂ ਵਿਰੁੱਧ ਜੁਰਮ ਦੀਆਂ ਘਟਨਾਵਾਂ' ਦਾ ਜਾਇਜ਼ਾ ਲੈਣਾ ਚਾਹੀਦਾ ਹੈ।

  • The incident of rape & murder of 6-yr-old Dalit girl from Bihar, in Hoshiarpur's Tanda village is very shocking. Instead of going on political tours, Rahul Gandhi should visit Tanda (Punjab) & Rajasthan & take cognisance of incidents of crime against women: Union Min P Javadekar pic.twitter.com/FKQqqPfoqm

    — ANI (@ANI) October 24, 2020 " class="align-text-top noRightClick twitterSection" data=" ">

ਜਾਵੜੇਕਰ ਨੇ ਕਿਹਾ ਕਿ ਟਾਂਡਾ ਵਿੱਚ ਨਾ ਤਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਨਾ ਹੀ ਪ੍ਰਿਯੰਕਾ ਗਾਂਧੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹ ਆਪਣੀ ਪਾਰਟੀ ਸ਼ਾਸ਼ਿਤ ਰਾਜਾਂ ਵਿੱਚ ਔਰਤਾਂ ਨਾਲ ਹੋ ਰਹੀ ਬੇਇਨਸਾਫ਼ੀ ਵੱਲ ਧਿਆਨ ਨਹੀਂ ਦਿੰਦੇ, ਪਰ ਹਾਥਰਸ ਤੇ ਹੋਰ ਥਾਵਾਂ 'ਤੇ ਪੀੜਤ ਪਰਿਵਾਰ ਨਾਲ ਫ਼ੋਟੋ ਖਿਚਵਾਉਣ ਲਈ ਜਾਂਦੇ ਹਨ।

  • Neither Sonia Gandhi, Rahul Gandhi nor Priyanka Gandhi visited family of the victim in Tanda. They don't pay heed to the injustice done to women in the states ruled by their party, but visit Hathras & other places for photo op with victim's family:Union Minister Prakash Javadekar https://t.co/q6GBl0NLYd

ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਪਿੰਡ ਟਾਂਡਾ ਦੇ ਜਲਾਲਪੁਰ ਵਿੱਚ 6 ਸਾਲਾ ਮਾਸੂਮ ਨਾਲ ਕਤਲ ਤੇ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦੋਸ਼ੀ ਪਿਓ ਸੁਰਜੀਤ ਸਿੰਘ ਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

ਇਸ ਘਟਨਾ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਨੂੰ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ। ਹੁਣ ਇਸ ਮਾਮਲੇ 'ਤੇ ਸਿਆਸਤ ਭੱਖਦੀ ਜਾ ਰਹੀ ਹੈ ਤੇ ਕੇਂਦਰ ਦੀ ਸਰਕਾਰ ਵੱਲੋਂ ਮੰਤਰੀਆਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

Last Updated : Oct 24, 2020, 3:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.