ETV Bharat / bharat

ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਲਾਏ ਇੰਚਾਰਜ - ਜ਼ਿਮਨੀ ਚੋਣਾਂ

ਪੰਜਾਬ ਵਿੱਚ 4 ਸੀਟਾਂ ਉੱਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਆਪਣੇ ਖੇਤਰ ਵਿੱਚ ਆਉਂਦੀਆਂ ਦੋ ਸੀਟਾਂ ਲਈ ਇੰਚਾਰਜ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਫ਼ੋਟੋ।
author img

By

Published : Sep 20, 2019, 11:33 AM IST

ਚੰਡੀਗੜ੍ਹ: ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਹਿੱਸੇ ਆਉਂਦੀਆਂ 2 ਸੀਟਾਂ ਦੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਭਾਜਪਾ ਨੇ ਅਸ਼ਵਨੀ ਸ਼ਰਮਾ ਨੂੰ ਮੁਕੇਰੀਆਂ ਵਿਧਾਨ ਸਭਾ ਸੀਟ ਅਤੇ ਮੁਕੇਰੀਆਂ ਸੀਟ ਤੋਂ ਤੀਖਣ ਸੂਦ ਨੂੰ ਇੰਚਾਰਜ ਬਣਾਇਆ ਹੈ। ਇਨ੍ਹਾਂ ਵਿੱਚੋਂ ਮੁਕੇਰੀਆ ਸੀਟ ਤੇ ਕਾਂਗਰਸ ਦਾ ਕਬਜ਼ਾ ਸੀ ਜੋ ਕਿ ਰਜਨੀਸ਼ ਬੱਬੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਤੋਂ ਇਲਾਵਾ ਫਗਵਾੜਾ ਸੀਟ ਉੱਤੇ ਭਾਜਪਾ ਦੇ ਸੋਮ ਪ੍ਰਕਾਸ਼ ਦਾ ਕਬਜ਼ਾ ਸੀ ਪਰ ਉਹ ਲੋਕ ਸਭਾ ਸੀਟ ਜਿੱਤੇ ਕੇ ਸੰਸਦ ਵਿੱਚ ਪਹੁੰਚ ਗਏ ਹਨ ਇਸ ਲਈ ਇਹ ਸੀਟ ਵੀ ਖ਼ਾਲੀ ਹੋ ਗਈ ਹੈ।

ਇਨ੍ਹਾਂ ਦੋ ਸੀਟਾਂ ਤੋਂ ਇਲਾਵਾ ਦਾਖਾਂ ਅਤੇ ਜਲਾਲਾਬਾਦ ਸੀਟ ਉੱਤੇ ਵੀ ਚੋਣਾਂ ਹੋਣੀਆਂ ਹਨ। ਇਹ ਸੀਟਾਂ ਅਕਾਲੀਆਂ ਦੇ ਖੇਤਰ ਵਿੱਚ ਆਉਂਦੀਆ ਹਨ। ਅਕਾਲੀਆਂ ਨੇ ਵੀ ਦਾਖਾਂ ਸੀਟ ਤੋਂ ਮਨਪ੍ਰੀਤ ਸਿੰਘ ਇਆਲੀ ਨੂੰ ਇੰਚਾਰਜ ਲਾਇਆ ਹੈ।

ਗੁਆਂਢੀ ਸੂਬੇ ਹਰਿਆਣਾ ਵਿੱਚ ਹੋਣ ਵਾਲੀਆਂ ਚੋਣਾਂ ਵੇਲੇ ਹੀ ਪੰਜਾਬ ਵਿੱਚ ਜ਼ਿਮਨੀ ਚੋਣਾਂ ਹੋਣ ਦੀ ਪੂਰੀ ਸੰਭਾਵਨਾ ਹੈ। ਹਰਿਆਣਾ ਵਿੱਚ ਤਾਂ ਅਕਾਲੀਆਂ ਅਤੇ ਭਾਜਪਾ ਦੇ ਗੱਠਜੋੜ ਵਿੱਚ ਤਰੇੜ ਆ ਹੀ ਗਈ ਹੈ ਜਿਸ ਤੋਂ ਬਾਅਦ ਇਹ ਵੀ ਅੰਦਾਜ਼ਾ ਹੈ ਕਿ ਕਿਤੇ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਚਾਰੇ ਸੀਟਾਂ ਉੱਤੇ ਚੋਣ ਲੜਨ ਦੀ ਇੱਛੁਕ ਹੋਵੇ ਪਰ ਸਿਆਸੀ ਮਾਹਰਾਂ ਮੁਤਾਬਕ ਭਾਜਪਾ ਅਜੇ ਅਜਿਹਾ ਕੁਝ ਨਹੀਂ ਕਰੇਗੀ ਕਿਉਂਕਿ ਅਜੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ 2 ਸਾਲ ਦਾ ਟਾਇਮ ਪਿਆ ਹੈ।

ਜਿਸ ਤਰ੍ਹਾਂ ਅਕਾਲੀ ਅਤੇ ਭਾਜਪਾ ਵਾਲੇ ਵੱਖੋ ਵੱਖ ਚੱਲ ਰਹੇ ਹਨ ਉਸ ਤਾਂ ਤੈਅ ਹੀ ਹੋ ਰਿਹਾ ਹੈ ਕਿ ਇਹ ਦੋਵੇ 2022 ਦੀਆਂ ਚੋਣਾਂ ਵੱਖ-ਵੱਖ ਲੜਨਗੇ। ਲੰਘੇ ਕੁਝ ਦਿਨ ਪਹਿਲਾਂ ਭਾਜਪਾ ਨੇ ਅਨੰਦਪੁਰ ਸਾਹਿਬ ਵਿੱਚ ਰੈਲੀ ਕੀਤੀ ਸੀ ਅਤੇ ਇਸ ਵਿੱਚ ਅਕਾਲੀਆਂ ਨੂੰ ਕਿਸੇ ਨੇ ਵੀ ਸੱਦਾ ਦੇਣਾ ਜ਼ਰੂਰੀ ਨਹੀਂ ਸਮਝਿਆ ਤੇ ਉਹ ਉਂਝ ਵੀ ਲਗਾਤਾਰ ਕਹਿ ਰਹੇ ਹਨ ਕਿ ਉਹ ਵਾਰ ਵੱਧ ਸੀਟਾਂ ਉੱਤੇ ਚੋਣ ਲੜਨਗੇ। ਇਹ ਤਾਂ ਆਉਣ ਵਾਲਾ ਟਾਇਮ ਹੀ ਦੱਸੇਗਾ ਕਿ ਉਹ ਵੱਧ ਸੀਟਾਂ ਉੱਤੇ ਚੋਣ ਲੜਨਗੇ ਜਾਂ ਫਿਰ ਸਾਰੀਆਂ ਸੀਟਾਂ 'ਤੇ ਹੀ...

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.