ETV Bharat / bharat

ਮਹਾਰਾਸ਼ਟਰ ਤੋਂ ਬਾਅਦ ਝਾਰਖੰਡ ਵਿੱਚ ਵੀ ਭਾਜਪਾ ਦੀ ਭਾਈਵਾਲ ਪਾਰਟੀ ਨਾਲ਼ ਖੜਕੀ - ਆਲ ਝਾਰਖੰਡ ਸਟੂਡੈਂਟ ਯੂਨੀਅਨ ਅਤੇ ਭਾਜਪਾ

ਝਾਰਖੰਡ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਆਪਣੀ ਭਾਈਵਾਲ ਪਾਰਟੀ ਆਲ ਝਾਰਖੰਡ ਸਟੂਡੈਂਟ ਯੂਨੀਅਨ ਨਾਲ਼ ਯਾਰੀ ਵਿੱਚ ਤਰੇੜ ਆ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਮਹਾਂਰਾਸ਼ਟਰ
author img

By

Published : Nov 12, 2019, 7:27 PM IST

ਰਾਂਚੀ: ਝਾਰਖੰਡ ਸੂਬੇ ਦੇ ਬਣਨ ਤੋਂ ਬਾਅਦ ਹੀ ਭਾਰਤੀ ਜਨਤਾ ਪਾਰਟੀ ਅਤੇ ਆਲ ਝਾਰਖੰਡ ਸਟੂਡੈਂਟ ਯੂਨੀਅਨ(ਏਜੇਐਸਯੂ) ਦੀ ਯਾਰੀ ਵਿੱਚ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਦਰਾੜ ਆ ਗਈ ਹੈ। ਇਸ ਵੇਲੇ ਸਥਿਤੀ ਇੱਥੇ ਤੱਕ ਪਹੁੰਚ ਗਈ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਲਕਸ਼ਮਣ ਗਿਲੁਆ ਦੇ ਸਾਹਮਣੇ ਹੀ ਆਜਸੁ ਨੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ ਹੈ।

ਬੇਸ਼ੱਕ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਹੋਵੇ ਜਾਂ ਫਿਰ ਨਹੀਂ ਪਰ ਏਜੇਐਸਯੂ ਨੇ ਉਸ ਦਾ ਸਾਥ ਕਦੇ ਨਹੀਂ ਛੱਡਿਆ ਸੀ ਪਰ ਇਸ ਵਾਰ ਵੋਟਾਂ ਵਿੱਚ ਅਜੇ ਤੱਕ ਸੀਟਾਂ ਬਾਰੇ ਕੋਈ ਗੱਲਬਾਤ ਨਹੀਂ ਹੋ ਸਕੀ ਹੈ। ਇਹ ਵੀ ਬਿੜਕਾਂ ਹਨ ਕਿ ਭਾਜਪਾ 12 ਸੀਟਾਂ ਦੇਣ ਨੂੰ ਰਾਜੀ ਹੈ ਪਰ ਆਜਸੁ 19 ਸੀਟਾਂ ਉੱਤੇ ਅੜੀ ਹੋਈ ਹੈ।

ਅਜਿਹੇ ਮਾਹੌਲ ਵਿੱਚ ਆਜਸੁ ਨੇ ਸੋਮਵਾਰ ਨੂੰ 12 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਤੋਂ ਬਾਅਦ ਮੰਗਲਵਾਰ ਸਵੇਰੇ ਦੋਹਾਂ ਪਾਰਟੀਆਂ ਦੇ ਬੁਲਾਰਿਆਂ ਨੇ ਇੱਕ ਦੂਜੇ ਨਾਲ਼ ਮੁਲਾਕਾਤ ਕੀਤੀ ਅਤੇ ਮੁੜ ਤੋਂ ਇਕੱਠੇ ਹੋ ਕੇ ਚੱਲਣ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ।
ਏਜੇਐਸਯੂ ਦੇ ਮੁਖੀ ਸੁਦੇਸ਼ ਮਹਤੋ ਨੇ ਪੱਤਰਕਾਰਾਂ ਨਾਲ਼ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਅਲੱਗ ਚੱਲਣ ਦਾ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਹੈ ਪਰ ਉਨ੍ਹਾਂ ਇਹ ਵੀ ਇੱਕ ਸੰਕੇਤ ਦੇ ਦਿੱਤਾ ਕਿ ਆਜਸੁ ਇਕੱਲੇ ਚੱਲਣ ਲਈ ਵੀ ਤਿਆਰ ਹੈ।

ਮਹਤੋ ਨੇ ਕਿਹਾ ਕਿ ਅਜੇ ਤੱਕ ਸਾਰੀਆਂ ਸੀਟਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਏਜੇਐਸਯੂ ਨੇ ਜਿੰਨ੍ਹਾਂ ਸੀਟਾਂ ਦੀ ਮੰਗ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਬਾਅਦ ਏਜੇਐਸਯੂ ਕੋਲ ਆਪਣੇ ਉਮੀਦਵਾਰ ਖੜ੍ਹੇ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਇਸ ਦੇ ਨਾਲ਼ ਹੀ ਉਨ੍ਹਾਂ ਕਿ ਇਹ ਪੂਰੀ ਗੱਲ ਪਾਰਟੀ ਦੇ ਸਾਹਮਣੇ ਰੱਖ ਦਿੱਤੀ ਗਈ ਹੈ ਅਤੇ ਉਹ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ।

ਜੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਇੱਕ ਨਜ਼ਰ ਮਾਰੀ ਜਾਵੇ ਤਾਂ ਭਾਜਪਾ 72, ਏਜੇਐਸਯੂ 8 ਅਤੇ ਲੋਜਪਾ ਨੇ 1 ਸੀਟ ਤੇ ਚੋਣਾਂ ਲੜੀਆਂ ਸੀ ਜਿਸ ਵਿੱਚੋਂ ਭਾਜਪਾ ਨੇ 37 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਅਤੇ ਏਜੇਐਸਯੂ ਨੇ 5 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਜਦੋਂ ਲੋਜਪਾ ਆਪਣੀ ਸੀਟ ਹਾਰ ਗਈ ਸੀ। ਸੂਬੇ ਵਿੱਚ ਭਾਜਪਾ ਅਤੇ ਆਜਸੁ ਗੱਠਜੋੜ ਦੀ ਸਰਕਾਰ ਬਣੀ ਸੀ ਇਸ ਤੋਂ ਬਾਅਦ ਝਾਰਖੰਡ ਵਿਕਾਸ ਮੋਰਚਾ ਦੇ 6 ਵਿਧਾਇਕਾਂ ਨੂੰ ਤੋੜ ਕੇ ਭਾਜਪਾ ਨੇ ਆਪਣੀ ਗਿਣਤੀ ਵਿੱਚ ਵਾਧਾ ਕੀਤਾ ਸੀ।

ਇਨ੍ਹਾਂ ਵਿਧਾਨਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਲਿਸਟ ਵਿੱਚ 52 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਇਸ ਤੋਂ ਬਾਅਦ ਏਜੇਐਸਯੂ ਨੇ ਸੋਮਵਾਰ ਨੂੰ 12 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ।

ਇਹ ਵੀ ਬਿੜਕਾਂ ਆ ਰਹੀਆਂ ਹਨ ਕਿ ਏਜੇਐਸਯੂ ਜਿੰਨਾ ਸੀਟਾਂ ਤੇ 2004 ਵਿੱਚ ਦੂਜੇ ਸਥਾਨ ਤੇ ਆਈ ਸੀ ਜਾਂ ਫਿਰ ਜਿੱਤ ਦਰਜ ਕੀਤੀ ਸੀ ਉਨ੍ਹਾਂ ਹੀ ਸੀਟਾਂ ਤੇ ਉਸ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਇਸ ਮੁੱਦੇ ਨੂੰ ਲੈ ਕੇ ਭਾਜਪਾ ਅਤੇ ਆਜਸੁ ਵਿੱਚ ਕੋਈ ਸਮਝੌਤਾ ਨਾ ਹੋ ਸਕਿਆ। ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਸੀਟਾਂ ਤੇ ਹੋਰ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਟਿਕਟ ਦੇ ਦਿੱਤੀ ਜਿਨ੍ਹਾਂ ਸੀਟਾਂ ਤੇ ਆਜਸੁ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਜਿਸ ਕਰ ਕੇ ਇਨ੍ਹਾਂ ਦੀ ਯਾਰੀ ਵਿੱਚ ਤਰੇੜ ਆ ਗਈ।

ਸੂਬੇ ਵਿੱਚ 30 ਨਵੰਬਰ ਤੋਂ 20 ਦਸੰਬਰ ਤੱਕ ਪੰਜ ਪੜਾਵਾਂ ਵਿੱਚ ਵੋਟਾਂ ਪੈਣ ਜਾ ਰਹੀਆਂ ਹਨ ਜਿਸ ਦੇ ਨਤੀਜੇ 23 ਦਸੰਬਰ ਨੂੰ ਐਲਾਨੇ ਜਾਣਗੇ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.