ਨਵੀਂ ਦਿੱਲੀ : ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਕੰਟਰੋਲ ਰੇਖਾ ਉੱਤੇ ਸਥਿਤੀ ਕਿਸੇ ਵੀ ਸਮੇਂ ਖ਼ਰਾਬ ਹੋ ਸਕਦੀ ਹੈ, ਸਾਨੂੰ ਹਰ ਕਾਰਵਾਈ ਲਈ ਤਿਆਰ ਰਹਿਣਾ ਹੋਵੇਗਾ।
ਫ਼ੌਜ ਮੁਖੀ ਦਾ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਪਾਕਿਸਤਾਨ ਐੱਲਓਸੀ ਉੱਤੇ ਲਗਾਤਾਰ ਸੀਜ਼ ਫ਼ਾਇਰ ਦਾ ਉਲੰਘਣ ਕਰ ਰਿਹਾ ਹੈ। ਅਗਸਤ ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਸੀਜ਼ ਫ਼ਾਇਰ ਦੀ ਉਲੰਘਣਾ ਕਰਨ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ।
ਫ਼ੌਜ ਮੁਖੀ ਰਾਵਤ ਨੇ ਕਿਹਾ ਕਿ ਕੰਟਰੋਲ ਰੇਖਾ ਉੱਤੇ ਸਥਿੀਤ ਕਿਸੇ ਵੀ ਸਮੇਂ ਵਿਗੜ ਸਕਦੀ ਹੈ। ਸਾਨੂੰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣਾ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਜੀ ਕਿਸ਼ਨ ਰੈੱਡੀ ਨੇ ਪਿਛਲੇ ਮਹੀਨੇ ਲੋਕ ਸਭਾ ਨੂੰ ਦੱਸਿਆ ਕਿ ਅਗਸਤ ਤੋਂ ਅਕਤੂਬਰ 2019 ਦੌਰਾਨ ਜੰਮੂ-ਕਸ਼ਮੀਰ ਵਿੱਚ ਸਰਹੱਦੋਂ ਪਾਰ ਤੋਂ ਕੰਟਰੋਲ ਰੇਖਾ ਉੱਤੇ ਸੀਜ਼ ਫ਼ਾਇਰ ਦੀ ਉਲੰਘਣਾ ਦੀਆਂ 950 ਘਟਨਾਵਾਂ ਹੋਈਆਂ ਹਨ।