ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫ਼ਿਲਮ 'ਪੀਐੱਮ ਨਰਿੰਦਰ ਮੋਦੀ' 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਇੱਕ ਦਿਨ ਪਹਿਲਾਂ ਹੀ ਇਸ ਦੇ ਰਿਲੀਜ਼ ਹੋਣ 'ਤੇ ਰੋਕ ਲੱਗਾ ਦਿੱਤੀ ਸੀ।
ਇਸ ਤੋਂ ਪਹਿਲਾਂ ਫ਼ਿਲਮ ਦੀ ਰਿਲੀਜ਼ ਡੇਟ 5 ਅਪ੍ਰੈਲ ਰੱਖੀ ਗਈ ਸੀ ਪਰ ਰਿਲੀਜ਼ ਨਹੀਂ ਹੋ ਸਕੀ। ਇਸ ਤੋਂ ਬਾਅਦ 11 ਅਪ੍ਰੈਲ ਨੂੰ ਰੱਖੀ ਗਈ ਪਰ ਇਸ ਦਿਨ ਤੋਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਸੀ ਜਿਸ ਕਰਕੇ ਫ਼ਿਲਮ ਰਿਲੀਜ਼ ਹੋਣ 'ਤੇ ਰੋਕ ਲਗਾ ਦਿੱਤੀ ਗਈ।
ਇਸ ਸਬੰਧੀ ਫ਼ਿਲਮ ਦੇ ਨਿਰਮਾਤਾ ਨੇ ਕਿਹਾ, 'ਇੱਕ ਜ਼ਿੰਮੇਵਾਰ ਨਾਗਰਿਕ ਹੋਣ ਵਜੋਂ ਅਸੀਂ ਦੇਸ਼ ਦੇ ਕਾਨੂੰਨ ਦੀ ਇੱਜਤ ਕਰਦੇ ਹਾਂ। ਇਸ ਦੇ ਚਲਦਿਆਂ ਅਸੀਂ ਸੋਚਿਆ ਕਿ ਲੋਕ ਸਭਾ ਚੋਣਾਂ ਹੋਣ ਤੋਂ ਬਾਅਦ ਹੀ ਫ਼ਿਲਮ ਰਿਲੀਜ਼ ਕਰਾਂਗੇ। ਇਹ ਪਹਿਲੀ ਵਾਰ ਹੋਵੇਗਾ ਕਿ ਫ਼ਿਲਮ ਦਾ ਪ੍ਰਚਾਰ 4 ਦਿਨ ਹੀ ਹੋਵੇਗਾ।