ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਲਈ 12 ਰੈਲੀਆਂ ਕਰਨਗੇ, ਜੋ 23 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਭਾਜਪਾ ਦੇ ਚੋਣ ਇੰਚਾਰਜ ਦਿਵੇਂਦਰ ਫ਼ੜਨਵੀਸ ਨੇ ਇਹ ਜਾਣਕਾਰੀ ਦਿੱਤੀ।
ਦਿਵੇਂਦਰ ਫ਼ੜਨਵੀਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਸਾਰੀਆਂ ਰੈਲੀਆਂ ਐਨਡੀਏ ਦੀਆਂ ਰੈਲੀਆਂ ਹੋਣਗੀਆਂ। ਉਹ ਬਿਹਾਰ ਵਿੱਚ 12 ਰੈਲੀਆਂ ਕਰਣਗੇ। ਇਸ ਵਿੱਚ 23 ਨੂੰ ਸਸਾਰਾਮ, ਗਯਾ ਅਤੇ ਭਾਗਲਪੁਰ ਵਿੱਚ ਰੈਲੀ ਕਰਨਗੇ। 28 ਨੂੰ ਪਹਿਲੀ ਰੈਲੀ ਦਰਭੰਗਾ, ਦੂਜੀ ਮੁਜ਼ੱਫ਼ਰਪੁਰ ਅਤੇ ਤੀਜੀ ਪਟਨਾ ਵਿੱਚ ਹੋਵੇਗੀ। ਫ਼ਿਰ ਇਸ ਤੋਂ ਬਾਅਦ ਉਹ 1 ਨਵੰਬਰ ਨੂੰ ਬਿਹਾਰ ਆਉਣਗੇ।
ਤਿੰਨ ਹਫ਼ਤਿਆਂ ਵਿੱਚ ਹੋਣਗੀਆਂ ਪ੍ਰਧਾਨ ਮੰਤਰੀ ਦੀਆਂ 12 ਰੈਲੀਆਂ :
ਪ੍ਰਧਾਨ ਮੰਤਰੀ ਦੀਆਂ 12 ਰੈਲੀਆਂ ਦਾ ਪ੍ਰੋਗਰਾਮ ਤਿੰਨ ਹਫ਼ਤਿਆਂ ਵਿੱਚ ਕਰਵਾਇਆ ਜਾਵੇਗਾ। ਹੁਣ ਤੱਕ ਤਿਆਰ ਕੀਤੇ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ 23 ਅਕਤੂਬਰ ਨੂੰ ਪਹਿਲੀ ਰੈਲੀ ਕਰਨ ਦੀ ਤਿਆਰੀ ਕਰ ਰਹੇ ਹਨ। ਪਹਿਲੇ ਗੇੜ ਵਿੱਚ 71 ਸੀਟਾਂ 'ਤੇ ਚੋਣਾਂ ਲਈ ਪ੍ਰਚਾਰ ਚੱਲ ਰਿਹਾ ਹੈ।
ਖ਼ਾਸ ਗੱਲ ਇਹ ਹੈ ਕਿ ਪਹਿਲੇ ਪੜਾਅ ਲਈ, ਭਾਜਪਾ ਨੂੰ ਆਖ਼ਰੀ ਗੇੜ ਵਿੱਚ ਪ੍ਰਧਾਨ ਮੰਤਰੀ ਦੀ ਮੁਹਿੰਮ ਤੋਂ ਬਹੁਤ ਉਮੀਦਾਂ ਹਨ। ਇਹ ਸਪੱਸ਼ਟ ਹੈ ਕਿ ਨਰਿੰਦਰ ਮੋਦੀ ਸਾਰੀਆਂ 71 ਸੀਟਾਂ 'ਤੇ ਐਨਡੀਏ ਉਮੀਦਵਾਰਾਂ ਨੂੰ ਜਿਤਾਉਣ ਲਈ ਰੈਲੀਆਂ ਕਰਨਗੇ, ਪਰ ਭਾਜਪਾ ਸਿੱਧੇ ਤੌਰ 'ਤੇ 29 ਸੀਟਾਂ 'ਤੇ ਚੋਣ ਲੜ ਰਹੀ ਹੈ।