ਉੱਤਰਾਖੰਡ: ਦੇਵਪ੍ਰਯਾਗ ਵਿੱਚ ਐਨਐਚ-58 'ਤੇ ਸਨਿੱਚਰਵਾਰ ਨੂੰ ਤਿੰਨਧਾਰਾ ਕੋਲ ਦਰਦਨਾਕ ਹਾਦਸਾ ਵਾਪਰ ਗਿਆ। ਪੰਜਾਬ ਤੋਂ ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਟੈਂਪੋ ਟ੍ਰੈਵਲਰ 'ਤੇ ਪਹਾੜੀ ਤੋਂ ਪੱਥਰ ਡਿੱਗ ਗਿਆ।
ਇਸ ਕਰਕੇ ਟੈਂਪੋ ਪਲਟ ਗਿਆ ਤੇ 6 ਲੋਕਾਂ ਦੀ ਮੌਤ ਤੇ 4 ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਸਾਰੇ ਮੁਸਾਫ਼ਰ ਪੰਜਾਬ ਦੇ ਮੋਹਾਲੀ ਦੇ ਰਹਿਣ ਵਾਲੇ ਹਨ। ਜਾਣਕਾਰੀ ਮਿਲਦੇ ਹੀ ਐੱਸਡੀਆਰਐੱਫ਼ ਦੀ ਟੀਮ ਮੌਕੇ 'ਤੇ ਰਵਾਨਾ ਹੋ ਗਈ ਹੈ। ਹਾਦਸੇ ਵਿੱਚ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪਠਾਨਕੋਟ ਵਿੱਚ ਅੱਤਵਾਦੀ ਹਮਲੇ ਦਾ ਖ਼ਦਸ਼ਾ, ਰੈਡ ਅਲਰਟ ਜਾਰੀ