ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਭੱਖ ਗਈ ਹੈ। ਆਮ ਆਦਮੀ ਪਾਰਟੀ ਇਸ ਵਾਰ ਵੀ ਸੱਤਾ ਮੁੜ ਤੋਂ ਹਾਸਿਲ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਉੱਥੇ ਹੀ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਵਿੱਚ ਇੱਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨੇ ਸਾਧੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਮੋਦੀ ਜੀ ਚੋਣਾਂ ਦੇ ਸਮੇਂ ਕਹਿੰਦੇ ਹਨ ਕਿ ਮਾਣ ਨਾਲ ਕਹੋ ਤੁਸੀਂ ਭਾਰਤੀ ਹੋ, ਅਤੇ ਚੋਣ ਜਿੱਤਣ ਤੋਂ ਬਾਅਦ ਕਹਿੰਦੇ ਹਨ, ਸਾਬਿਤ ਕਰੋ ਕਿ ਤੁਸੀਂ ਭਾਰਤੀ ਹੋ। ਭਗਵੰਤ ਮਾਨ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਵਾਰ ਭਾਜਪਾ ਨੇ ਦਿੱਲੀ ਵਿੱਚ ਇਹ ਨਾਅਰਾ ਨਹੀਂ ਦਿੱਤਾ, "ਅਬ ਕੀ ਬਾਰ ਕਿਤਨੀ ਪਾਰ' ਸ਼ਾਇਦ ਅਬ ਕੀ ਬਾਰ ਤੜੀਪਾਰ...।" ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਵੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਨਹੀਂ ਹਨੇਰੀ ਚੱਲ ਰਹੀ ਹੈ।