ਨਵੀਂ ਦਿੱਲੀ: ਟਵਿੱਟਰ ਦੇ ਰਾਹੀਂ ਰਾਜਨੀਤੀ ਪ੍ਰਚਾਰ ਸਬੰਧੀ ਇਹ ਫ਼ੈਸਲਾ ਕੀਤਾ ਗਿਆ। ਕੰਪਨੀ ਨੇ ਇਹ ਫ਼ੈਸਲਾ ਇਸ ਕਰਕੇ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਰਾਜਨੀਤੀ ਖਿਲਾਫ ਗੁੰਮਰਾਹ ਕਰਨ ਵਾਲੀਆਂ ਸੂਚਨਾਵਾਂ ਦਿੱਤੀ ਜਾਂਦੀਆ ਹਨ। ਇਸ ਨੂੰ ਧਿਆਨ 'ਚ ਰੱਖ ਕੇ ਇਹ ਕਦਮ ਚੁੱਕਿਆ ਗਿਆ।
ਜੈਕ ਡੋਰਸ ਨੇ ਟਵੀਟ ਰਾਹੀਂ ਕਿਹਾ ਕਿ ਮਸ਼ੀਨ ਸਖਲਾਈ' ਤਕਨੀਕ ਤੋਂ ਗੁੰਮਰਾਹ ਕਰਨ ਵਾਲਿਆਂ ਸੂਚਨਾਵਾਂ ਤੇ ਰੋਕ ਲਾਉਣ ਲਈ ਇਹ ਫੈਸਲਾ ਕੀਤਾ ਜਾ ਰਿਹਾ ਹੈ। ਹਾਂਲਾਕਿ ਇੰਟਰਨੇਟ ਵੱਲੋਂ ਪ੍ਰਚਾਰ ਕਰਨਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਪਰ ਸ਼ਕਤੀ ਨਾਲ ਰਾਜਨੀਤੀ ਨੂੰ ਖ਼ਤਰਾ ਵੀ ਹੈ। ਜਿਸ ਨਾਲ ਵੋਟ 'ਤੇ ਲੋਕਾਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧ 'ਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਸਭ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਣਾ ਚਾਹੀਦਾ ਹੈ। ਰਾਜਨੀਤੀ ਦੇ ਪ੍ਰਚਾਰ ਤੇ ਪਾਬੰਦੀ ਤੇ ਸੱਤਾਧਾਰੀ ਨੂੰ ਲਾਭ ਹੀ ਹੋਵੇਗਾ। ਪਰ ਮੈਂ ਡੋਰਸ ਦੇ ਵਿਚਾਰਾ ਤੋਂ ਸਹਿਮਤ ਨਹੀਂ ਹਾਂ।