ETV Bharat / bharat

ਪਤੰਜਲੀ ਕੋਰੋਨਿਲ ਮਾਮਲਾ: ਬਾਲਕ੍ਰਿਸ਼ਨ ਨੇ ਕਿਹਾ- ਵਿਦੇਸ਼ਾਂ ਤੋਂ ਆ ਰਹੀ ਹੈ ਦਵਾਈ ਦੀ ਮੰਗ

ਪਤੰਜਲੀ ਦੀ ਕੋਰੋਨਿਲ ਦਵਾਈ ਦੇ ਲਾਂਚ ਹੋਣ ਤੋਂ ਬਾਅਦ ਹੀ ਉਸ 'ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਸਬੰਧੀ ਅਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਵਿਦੇਸ਼ਾਂ ਵਿੱਚੋਂ ਉਨ੍ਹਾਂ ਨੂੰ ਫੋਨ ਆ ਰਹੇ ਹਨ ਅਤੇ ਇਸ ਦਵਾਈ ਦੀ ਮੰਗ ਕੀਤੀ ਜਾ ਰਹੀ ਹੈ।

balakrishna on coronil medicine of patanjali
ਪਤੰਜਲੀ ਕੋਰੋਨਿਲ ਮਾਮਲਾ: ਬਾਲਕ੍ਰਿਸ਼ਨ ਨੇ ਕਿਹਾ ਵਿਦੇਸ਼ਾਂ ਤੋਂ ਆ ਰਹੀ ਹੈ ਦਵਾਈ ਦੀ ਮੰਗ
author img

By

Published : Jun 28, 2020, 4:44 PM IST

ਦੇਹਰਾਦੂਨ: ਪਤੰਜਲੀ ਦੀ ਕੋਰੋਨਿਲ ਦਵਾਈ ਦੇ ਲਾਂਚ ਹੋਣ ਤੋਂ ਕੁੱਝ ਘੰਟਿਆਂ ਬਾਅਦ ਹੀ ਦਵਾਈ ਵਿਵਾਦਾਂ ਵਿੱਚ ਘਿਰ ਗਈ। ਪੂਰੇ ਮਾਮਲੇ ਬਾਰੇ ਬੋਲਦਿਆਂ ਅਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਕੋਰੋਨਿਲ ਦਵਾਈ ਨੂੰ ਲੈ ਕੇ ਪੂਰੀ ਦੁਨੀਆ ਤੋਂ ਪਤੰਜਲੀ ਕੋਲ ਫੋਨ ਆ ਰਹੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਦੇਸ਼ ਇਸ ਆਯੁਰਵੈਦਿਕ ਦਵਾਈ ਦੀ ਖ਼ੁਦ ਕਲੀਨਿਕਲ ਟ੍ਰਾਇਲ ਕਰਨ ਦੀ ਗੱਲ ਕਹਿ ਰਹੇ ਹਨ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।

ਵੇਖੋ ਵੀਡੀਓ

ਅਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਉਸ ਦੇ ਆਪਣੇ ਦੇਸ਼ ਦੇ ਕੁੱਝ ਲੋਕ ਪਤੰਜਲੀ ਦੀ ਇਸ ਪ੍ਰਾਪਤੀ ਨੂੰ ਹਜ਼ਮ ਨਹੀਂ ਕਰ ਰਹੇ। ਪਹਿਲੀ ਵਾਰ ਕੋਰੋਨਿਲ ਦਵਾਈ ਬਾਰੇ ਬੋਲਦਿਆਂ ਅਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਪਤੰਜਲੀ ਨੇ ਆਯੂਸ਼ ਵਿਭਾਗ ਨਾਲੋਂ ਦਵਾਈ ਬਾਰੇ ਵਧੇਰੇ ਖੋਜ ਕੀਤੀ ਹੈ।

ਬਾਲਕ੍ਰਿਸ਼ਨ ਨੇ ਕਿਹਾ ਕਿ ਜਿਸ ਆਯੂਸ਼ ਮੰਤਰਾਲੇ ਦੀ ਗੱਲ ਕੀਤੀ ਜਾ ਰਹੀ ਹੈ, ਪਤੰਜਲੀ ਨੇ ਉਸ ਤੋਂ ਜ਼ਿਆਦਾ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਰਿਸਰਚ ਜਨਰਲ ਵਿੱਚ ਪਤੰਜਲੀ ਦਾ ਇੱਕ ਖੋਜ ਪ੍ਰਕਾਸ਼ਿਤ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਭਾਰਤ ਦੀ ਕਿਸੇ ਵੀ ਸੰਸਥਾ ਤੋਂ ਬਹੁਤੇ ਵਿਗਿਆਨੀ ਅਤੇ ਖੋਜਕਰਤਾ ਪਤੰਜਲੀ ਵਿੱਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਦੇਸ਼ 'ਚ ਪਹਿਲੀ ਵਾਰ ਇੱਕ ਦਿਨ ਵਿੱਚ ਆਏ 20 ਹਜ਼ਾਰ ਦੇ ਕਰੀਬ ਕੋਰੋਨਾ ਮਾਮਲੇ

ਆਲੋਚਕਾਂ 'ਤੇ ਚੁਟਕੀ ਲੈਂਦਿਆਂ ਬਾਲਕ੍ਰਿਸ਼ਨ ਨੇ ਕਿਹਾ ਕਿ ਜਿਸ ਦੀ ਮਾਨਸਿਕਤਾ ਗੁਲਾਮਾਂ ਵਾਲੀ ਹੁੰਦੀ ਹੈ, ਉਹ ਕਿਸੇ ਵੀ ਚੀਜ਼ ਨੂੰ ਆਸਾਨੀ ਨਾਲ ਸਵੀਕਾਰ ਨਹੀਂ ਕਰਦੇ। ਇਥੋਂ ਤੱਕ ਕਿ ਜਦੋਂ ਬਾਬਾ ਰਾਮਦੇਵ ਨੇ ਯੋਗਾ ਕਰਨਾ ਸ਼ੁਰੂ ਕੀਤਾ, ਉਸ ਸਮੇਂ ਵੀ ਕੁੱਝ ਲੋਕਾਂ ਨੇ ਵਿਰੋਧ ਕੀਤਾ। ਪਰ ਕੁੱਝ ਸਮੇਂ ਬਾਅਦ ਉਹੀ ਲੋਕਾਂ ਨੇ ਯੋਗਾ ਅਪਣਾਇਆ।

ਅਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਆਯੁਰਵੈਦ ਦੀ ਤਾਕਤ ਬਾਰੇ ਨਹੀਂ ਜਾਣਦਾ ਉਸ ਨੂੰ ਭਵਿੱਖ ਵਿੱਚ ਇਸ ਦੀ ਮਹੱਤਤਾ ਪਤਾ ਲੱਗ ਜਾਵੇਗੀ ਕਿਉਂਕਿ ਬਹੁਤ ਸਾਰੇ ਲੋਕ ਭਵਿੱਖ ਵਿੱਚ ਆਯੁਰਵੈਦ ਲਈ ਵੀ ਕੰਮ ਕਰਨਗੇ ਅਤੇ ਉਸ ਦਿਨ ਅਸੀਂ ਖੁਸ਼ੀ ਅਤੇ ਮਾਣ ਮਹਿਸੂਸ ਕਰਾਂਗੇ।

ਬਾਲਕ੍ਰਿਸ਼ਨ ਮੁਤਾਬਕ ਕੋਰੋਨਿਲ ਦਵਾਈ ਹਾਲੇ ਬਾਜ਼ਾਰ ਵਿੱਚ ਨਹੀਂ ਆਵੇਗੀ ਕਿਉਂਕਿ ਦਵਾਈ ਦੀ ਕਾਗਜ਼ੀ ਕਾਰਵਾਈ ਅਜੇ ਪੂਰੀ ਨਹੀਂ ਹੋਈ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਕੁੱਝ ਸਮੇਂ ਲਈ ਇੰਤਜ਼ਾਰ ਕਰਨਾ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.