ਨਵੀਂ ਦਿੱਲੀ: ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਚੇਅਰਮੈਨ ਮਹੰਤ ਨ੍ਰਿਤਿਆ ਗੋਪਾਲ ਦਾਸ ਸਮੇਤ ਟਰੱਸਟ ਦੇ ਮੈਂਬਰਾਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਯੁੱਧਿਆ ਆਉਣ ਦਾ ਸੱਦਾ ਦਿੱਤਾ।
-
Delhi: Ayodhya Ram Temple trust board members met Prime Minister Narendra Modi at 7 Lok Kalyan Marg, today. pic.twitter.com/aHjbYgbSn7
— ANI (@ANI) February 20, 2020 " class="align-text-top noRightClick twitterSection" data="
">Delhi: Ayodhya Ram Temple trust board members met Prime Minister Narendra Modi at 7 Lok Kalyan Marg, today. pic.twitter.com/aHjbYgbSn7
— ANI (@ANI) February 20, 2020Delhi: Ayodhya Ram Temple trust board members met Prime Minister Narendra Modi at 7 Lok Kalyan Marg, today. pic.twitter.com/aHjbYgbSn7
— ANI (@ANI) February 20, 2020
ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਹਾਲ ਹੀ ਵਿਚ ਬਣੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੀ ਪਹਿਲੀ ਬੈਠਕ ਬੁੱਧਵਾਰ ਨੂੰ ਹੋਈ ਸੀ। ਟਰੱਸਟ ਦੇ ਜਨਰਲ ਸਕੱਤਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਚੰਪਤ ਰਾਏ ਤੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਵੀ ਮੀਟਿੰਗ ਵਿੱਚ ਮੌਜੂਦ ਸਨ। ਬੈਠਕ ਤੋਂ ਬਾਅਦ ਮਹੰਤ ਨ੍ਰਿਤਿਆ ਗੋਪਾਲ ਦਾਸ ਨੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਪ੍ਰਧਾਨ ਮੰਤਰੀ ਨੂੰ ਅਯੁੱਧਿਆ ਆਉਣ ਦਾ ਸੱਦਾ ਦਿੱਤਾ।"
ਇਹ ਵੀ ਪੜ੍ਹੋ: ਜੇਪੀ ਨੱਡਾ ਦਾ ਪਹਿਲਾ ਪੰਜਾਬ ਦੌਰਾ, ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ
ਮਹੰਤ ਨ੍ਰਿਤਿਆ ਗੋਪਾਲਦਾਸ ਨੂੰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਚੇਅਰਮੈਨ, ਵਿਹਿਪ ਦੇ ਚੰਪਤ ਰਾਏ ਨੂੰ ਜਨਰਲ ਸਕੱਤਰ ਅਤੇ ਸਾਬਕਾ ਸੀਨੀਅਰ ਅਫਸਰਸ਼ਾਹੀ ਨ੍ਰਿਪੇੰਦਰ ਮਿਸ਼ਰਾ ਨੂੰ ਬੁੱਧਵਾਰ ਨੂੰ ਦਿੱਲੀ ਵਿੱਚ ਹੋਈ ਟਰੱਸਟ ਦੀ ਬੈਠਕ ਵਿੱਚ ਬਿਲਡਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਸਵਾਮੀ ਗੋਵਿੰਦਦੇਵ ਗਿਰੀ ਜੀ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਅਯੁੱਧਿਆ ਵਿਚ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਵਿਚ ਟਰੱਸਟ ਦਾ ਬੈਂਕ ਖਾਤਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।