ਨਵੀਂ ਦਿੱਲੀ: ਅਯੁੱਧਿਆ ਮਾਮਲੇ ਉੱਤੇ ਫ਼ੈਸਲਾ ਆਉਣ ਵਾਲਾ ਹੈ। ਇਸ ਤੋਂ ਪਹਿਲਾਂ ਜਮੀਯਤ ਉਲੇਮਾ ਹਿੰਦ ਦੇ ਪ੍ਰਧਾਨ ਮੌਲਾਨਾ ਸੈਯਦ ਅਰਸ਼ਦ ਮਦਨੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਦੇਸ਼ ਅੰਦਰੂਨੀ ਅਤੇ ਬਾਹਰੀ ਦੋਹਾਂ ਪੱਧਰਾਂ ਉੱਤੇ ਚੁਣੋਤੀਆਂ ਤੋਂ ਲੰਘ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਮੁਸਲਮਾਨਾਂ ਦਾ ਨਜ਼ਰੀਆ ਪੂਰੀ ਤਰ੍ਹਾਂ ਇਤਿਹਾਸਕ ਤੱਥਾਂ, ਸਬੂਤਾਂ ਉੱਤੇ ਆਧਾਰਤ ਹੈ। ਬਾਬਰੀ ਮਸਜਿਦ ਕਿਸੇ ਮੰਦਰ ਨੂੰ ਤੋੜ ਕੇ ਜਾਂ ਕਿਸੇ ਮੰਦਰ ਦੀ ਥਾਂ ਲੈ ਕੇ ਨਹੀਂ ਬਣਾਈ ਗਈ ਸੀ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਦਾਲਤ ਦਾ ਫੈਸਲਾ ਵਿਸ਼ਵਾਸ ਦੇ ਅਧਾਰ ਉੱਤੇ ਹੋਵੇਗਾ ਨਾ ਕਿ ਕਾਨੂੰਨੀ ਖੇਤਰ ਵਿਚ ਅਤੇ ਜਮੀਅਤ ਉਲੇਮਾ-ਏ-ਹਿੰਦ ਅਦਾਲਤ ਦੇ ਫੈਸਲੇ ਦਾ ਸਨਮਾਨ ਕਰੇਗੀ।
ਮੌਲਾਨਾ ਮਦਨੀ ਨੇ ਧਾਰਾ 370 ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਸਮੱਸਿਆ ਸਿਰਫ ਅਤੇ ਸਿਰਫ ਗੱਲਬਾਤ ਨਾਲ ਹੱਲ ਕੀਤੀ ਜਾ ਸਕਦੀ ਹੈ। ਸਾਨੂੰ ਕਸ਼ਮੀਰੀਆਂ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲੇ ਰੱਖਣੇ ਚਾਹੀਦੇ ਹਨ ਕਿਉਂਕਿ ਤਾਕਤ ਦੇ ਜ਼ੋਰ ਉੱਤੇ ਲੋਕ ਲਹਿਰਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਅਜੇ ਧਾਰਾ 370 ਦਾ ਮਾਮਲਾ ਅਦਾਲਤ ਵਿਚ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਕਸ਼ਮੀਰੀਆਂ ਨਾਲ ਇਨਸਾਫ ਕੀਤਾ ਜਾਵੇਗਾ।