ਸ੍ਰੀਨਗਰ: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਧਾਰਾ 35 ਏ ਦੀ ਰੱਖਿਆ ਲਈ ਆਪਣੇ ਧੁਰ ਰਾਜਨੀਤਿਕ ਵਿਰੋਧੀ ਫ਼ਾਰੁਕ ਅਬਦੁੱਲਾ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਮਹਿਬੂਬਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਦੇਸ਼ ਦੇ ਵਿਸ਼ੇਸ਼ ਦਰਜੇ ਦੀ ਰੱਖਿਆ ਲਈ ਫ਼ਾਰੁਕ ਅਬਦੁੱਲਾ ਤੋਂ ਸਾਰੇ ਦਲਾਂ ਦੀ ਬੈਠਕ ਬਲਾਉਣ ਦੀ ਅਪੀਲ ਕੀਤੀ ਹੈ।
ਮਹਿਬੂਬਾ ਮੁਫ਼ਤੀ ਨੇ ਇੱਕ ਟਵੀਟ ਰਾਹੀਂ ਕਿਹਾ, "ਹਾਲ ਹੀ ਦੀ ਘਟਨਾ ਤੋਂ ਜੰਮੂ-ਕਸ਼ਮੀਰ ਦੇ ਲੋਕਾਂ 'ਚ ਘਬਰਾਹਟ ਪੈਦਾ ਹੋ ਗਈ ਹੈ। ਇਸੇ ਲਈ ਮੈਂ ਡਾ. ਅਬਦੁੱਲਾ ਸਾਹਿਬ ਨੂੰ ਸਾਰੇ ਦਲਾਂ ਦੀ ਬੈਠਕ ਬਲਾਉਣ ਦੀ ਅਪੀਲ ਕੀਤੀ ਹੈ। ਇੱਕਜੁੱਟਤਾ ਨਾਲ ਜਵਾਬ ਦੇਣਾ ਸਮੇਂ ਦੀ ਜ਼ਰੂਰਤ ਨਹੀਂ ਹੈ। ਸਾਨੂੰ ਕਸ਼ਮੀਰ ਦੇ ਲੋਕਾਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ।"
ਕੇਂਦਰ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 35 ਏ ਨੂੰ ਖ਼ਤਮ ਕਰਨ ਦੀ ਯੋਜਨਾ ਸਬੰਧੀ ਮੀਡੀਆ ਰਿਪੋਰਟ ਆਉਣ ਤੋਂ ਬਾਅਦ ਪਿਛਲੇ ਕੁੱਝ ਦਿਨਾਂ ਤੋਂ ਕਸ਼ਮੀਰ ਵਿੱਚ ਕਾਫ਼ੀ ਘਬਰਾਹਟ ਦੀ ਸਥਿਤੀ ਹੈ। ਧਾਰਾ 35 ਏ ਤਹਿਤ ਕਸ਼ਮੀਰ 'ਚ ਸਥਾਈ ਨਿਵਾਸੀ ਦੀ ਪਰਿਭਾਸ਼ਾ ਤੈਅ ਕਰਨ ਦਾ ਅਧਿਕਾਰ ਸੂਬਾ ਵਿਧਾਨ ਸਭਾ ਨੂੰ ਦਿੱਤਾ ਗਿਆ ਹੈ।
ਸੋਸ਼ਲ ਮੀਡੀਆਂ 'ਤੇ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਧਾਰਾ 35 ਏ ਛੇਤੀ ਹੀ ਖ਼ਤਮ ਹੋਣ ਦਾ ਐਲਾਨ ਹੋਣ ਵਾਲਾ ਹੈ। ਧਾਰਾ 35 ਏ ਰੱਦ ਹੋਣ ਤੋਂ ਬਾਅਦ ਪ੍ਰਦੇਸ਼ 'ਚ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋਣ ਦੇ ਖ਼ਦਸ਼ੇ ਨਾਲ ਲੋਕ ਰਾਸ਼ਨ, ਦਵਾਈ, ਦਾਲ, ਵਾਹਨਾਂ ਲਈ ਤੇਲ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਇਕੱਠੀਆਂ ਕਰਨ ਲੱਗੇ ਹਨ।
ਹਾਲਾਂਕਿ ਗਵਰਨਰ ਨੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਨ੍ਹਾਂ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਲਈ ਕਿਹਾ ਜਾ ਰਿਹਾ ਹੈ ਜਦ ਕਿ ਨਵੀਂ ਦਿੱਲੀ ਜਾਂ ਸ੍ਰੀਨਗਰ ਵੱਲ ਇਸ ਪ੍ਰਬੰਧ ਦੇ ਸਬੰਧ 'ਚ ਕੋਈ ਠੋਸ ਗੱਲ ਨਹੀਂ ਕਹੀ ਜਾ ਰਹੀ ਹੈ।