ETV Bharat / bharat

ਫ਼ੌਜ ਨੇ ਪੂਰਬੀ ਲੱਦਾਖ 'ਚ ਚੀਨੀ ਫ਼ੌਜੀਆਂ ਨਾਲ ਟਕਰਾਅ ਦੇ ਵੀਡੀਓ ਨੂੰ ਦੱਸਿਆ ਫ਼ਰਜੀ - india-china border clash

ਭਾਰਤ ਅਤੇ ਚੀਨ ਦੇ ਵਿਚਕਾਰ ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ ਇੱਕ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਦੇ ਵਿਚਕਾਰ ਹੱਥੋਪਾਈ ਦਾ ਦਾਅਵਾ ਕੀਤਾ ਜਾ ਰਿਹਾ ਹੈ। ਭਾਰਤੀ ਫ਼ੌਜੀਆਂ ਨੇ ਹੱਥੋਪਾਈ ਦੇ ਵੀਡੀਓ ਦੇ ਸਾਹਮਣੇ ਆਉਣ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਫ਼ੌਜ ਨੇ ਕਿਹਾ ਕਿ ਇਹ ਫ਼ਰਜੀ ਵੀਡੀਓ ਹੈ।

ਫ਼ੌਜ ਨੇ ਪੂਰਬੀ ਲੱਦਾਖ 'ਚ ਚੀਨੀ ਫ਼ੌਜੀਆਂ ਨਾਲ ਟਕਰਾਅ ਦੇ ਵੀਡੀਓ ਨੂੰ ਦੱਸਿਆ ਨਕਲੀ

author img

By

Published : May 31, 2020, 10:02 PM IST

ਨਵੀਂ ਦਿੱਲੀ: ਭਾਰਤੀ ਫ਼ੌਜ ਨੇ ਸੋਸ਼ਲ ਮੀਡਿਆ ਉੱਤੇ ਚੱਲ ਰਹੇ ਉਸ ਵੀਡੀਓ ਨੂੰ ਖਾਰਜ ਕੀਤਾ ਹੈ, ਜਿਸ ਵਿੱਚ ਪੂਰਬੀ ਲੱਦਾਖ ਵਿੱਚ ਚੀਨੀ ਅਤੇ ਭਾਰਤੀ ਫ਼ੌਜੀ ਕਥਿਤ ਤੌਰ ਉੱਤੇ ਆਪਸ ਵਿੱਚ ਹੱਥੋਪਾਈ ਕਰਦੇ ਹੋਏ ਦੇਖੇ ਜਾ ਸਕਦੇ ਹਨ।

ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵੀਡੀਓ ਵਿੱਚ ਦਿਖ ਰਹੀਆਂ ਚੀਜ਼ਾਂ ਪ੍ਰਮਾਣਿਕ ਨਹੀਂ ਹਨ। ਇਸ ਨੂੰ ਉੱਤਰੀ ਸੀਮਾਵਾਂ ਉੱਤੇ ਸਥਿਤੀ ਨਾਲ ਜੋੜਣ ਦੀ ਕੋਸ਼ਿਸ਼ ਬਹੁਤ ਹੀ ਦੁਖਦਾਇਕ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਸੀਮਾ ਪ੍ਰਬੰਧ ਲਈ ਥਾਪੇ ਗਏ ਪ੍ਰੋਟੋਕੋਲ ਦੇ ਤਹਿਤ ਦੋਵਾਂ ਪੱਖਾਂ ਦੇ ਵਿਚਕਾਰ ਮੱਤਭੇਦਾਂ ਦਾ ਫ਼ੌਜੀ ਕਮਾਂਡਰਾਂ ਦੇ ਵਿਚਕਾਰ ਗੱਲਬਾਤ ਦੇ ਰਾਹੀਂ ਹੱਲ ਕੀਤਾ ਜਾ ਰਿਹਾ ਹੈ।

ਵੀਡੀਓ ਵਿੱਚ ਪੂਰਬੀ ਲੱਦਾਖ ਤੋਂ ਪੈਂਗੋਂਗ ਤਸੋ ਇਲਾਕੇ ਵਿੱਚ ਭਾਰਤੀ ਅਤੇ ਚੀਨੀ ਫ਼ੌਜੀ ਕਥਿਤ ਤੌਰ ਉੱਤੇ ਆਪਸ ਵਿੱਚ ਭਿੜਦੇ ਦਿਖਾਈ ਦੇ ਰਹੇ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਰਾਸ਼ਟਰੀ ਸੁਰੱਖਿਆ ਉੱਤੇ ਪ੍ਰਭਾਵ ਪਾਉਣ ਵਾਲੇ ਮੁੱਦਿਆਂ ਨੂੰ ਸਨਸਨੀਖੇਜ਼ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡਿਆ ਨੂੰ ਬੇਨਤੀ ਕੀਤੀ ਕਿ ਉਹ ਇਸ ਵੀਡੀਓ ਦਾ ਪ੍ਰਸਾਰਣ ਨਾ ਕਰੇ, ਜਿਸ ਨਾਲ ਸਰਹੱਦਾਂ ਉੱਤੇ ਮੌਜੂਦਾ ਸਥਿਤੀ ਦੇ ਖ਼ਰਾਬ ਹੋਣ ਦਾ ਡਰ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿਵਾਦ ਦੇ ਹੱਲ ਦੇ ਲਈ ਚੀਨ ਦੇ ਨਾਲ ਫ਼ੌਜੀ ਅਤੇ ਰਾਜਨੀਤਿਕ ਪੱਧਰ ਉੱਤੇ ਦੋ-ਪੱਖੀ ਗੱਲਬਾਤ ਜਾਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.