ETV Bharat / bharat

ਫ਼ੌਜ ਦੇ ਜਵਾਨ ਨੇ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ - ਫ਼ੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ

ਜੈਸਲਮੇਰ ਵਿੱਚ ਤਾਇਨਾਤ ਫ਼ੌਜ ਦੇ ਇੱਕ ਜਵਾਨ ਨੇ ਆਰਮੀ ਸਟੇਸ਼ਨ ਵਿਖੇ ਆਪਣੇ ਨਿਵਾਸ ਸਥਾਨ ਵਿੱਚ ਪੱਖੇ ਨਾਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। 46 ਸਾਲਾਂ ਦਾ ਨਾਇਬ ਸੂਬੇਦਾਰ ਕੇਰਲ ਦੇ ਕਾਲੀਕਟ ਦਾ ਰਹਿਣ ਵਾਲਾ ਸੀ।

Army jawan hangs self in Jaisalmer Military station
ਫ਼ੌਜ ਦੇ ਜਵਾਨ ਨੇ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ
author img

By

Published : Jun 2, 2020, 4:08 AM IST

ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ ਵਿੱਚ ਤਾਇਨਾਤ ਫ਼ੌਜ ਦੇ ਇੱਕ ਜਵਾਨ ਨੇ ਸੋਮਵਾਰ ਨੂੰ ਇੱਥੇ ਆਰਮੀ ਸਟੇਸ਼ਨ ਵਿਖੇ ਆਪਣੇ ਨਿਵਾਸ ਸਥਾਨ ਵਿੱਚ ਪੱਖੇ ਨਾਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। 46 ਸਾਲਾਂ ਦਾ ਨਾਇਬ ਸੂਬੇਦਾਰ ਕੇਰਲ ਦੇ ਕਾਲੀਕਟ ਦਾ ਰਹਿਣ ਵਾਲਾ ਸੀ।

ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਮੌਕੇ ਤੋਂ ਕੋਈ ਸੁਸਾਈਡ ਨੋਟ ਵੀ ਬਰਾਮਦ ਨਹੀਂ ਹੋਇਆ ਹੈ। ਫ਼ੌਜ ਦੀ ਤਰਫੋਂ ਥਾਣਾ ਸਿਟੀ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਦੱਸਿਆ ਕਿ ਨਾਇਬ ਸੂਬੇਦਾਰ 814 ਫੀਲਡ ਵਰਕ ਸ਼ਾਪ ਯੂਨਿਟ ਵਿੱਚ ਤਾਇਨਾਤ ਸੀ ਅਤੇ ਉਸ ਦਾ ਪਰਿਵਾਰ ਪਿੰਡ ਵਿੱਚ ਰਹਿੰਦਾ ਹੈ।

ਫਿਲਹਾਲ ਲਾਸ਼ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.