ਮਿਜ਼ੋਰਮ: ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਅਨੁਸਾਰ ਅੱਜ ਸਵੇਰੇ 08:02 ਵਜੇ ਮਿਜੋਰਮ ਦੇ ਚੰਪਾਈ ਵਿੱਚ 31 ਕਿਲੋਮੀਟਰ ਦੱਖਣੀ-ਪੱਛਮੀ ਵਿੱਚ ਰਿਕਟਰ ਪੈਮਾਨੇ ਤੇ 4.1 ਤੀਬਰਤਾ ਦਾ ਭੂਚਾਲ ਆਇਆ।
ਇਸ ਤੋਂ ਪਹਿਲਾਂ ਰਿਕਟਰ ਪੈਮਾਨੇ 'ਤੇ 5.5 ਦੀ ਤੀਬਰਤਾ ਦਾ ਭੂਚਾਲ ਸੋਮਵਾਰ ਸਵੇਰੇ 4:10 ਵਜੇ ਚੰਪਾਈ, ਮਿਜ਼ੋਰਮ ਤੋਂ 27 ਕਿਲੋਮੀਟਰ ਦੱਖਣ-ਪੱਛਮ' ਚ ਆਇਆ। ਭੂਚਾਲ ਦੀ ਡੂੰਘਾਈ 20 ਕਿਲੋਮੀਟਰ ਸੀ।
ਸੰਸਥਾ ਦੇ ਅਨੁਸਾਰ, ਰਿਕਟਰ ਪੈਮਾਨੇ 'ਤੇ 5.1 ਤੀਬਰਤਾ ਵਾਲਾ ਇਕ ਹੋਰ ਭੁਚਾਲ ਆਈਜੌਲ ਮਿਜ਼ੋਰਮ ਤੋਂ 25 ਕਿਲੋਮੀਟਰ ਪੂਰਬ-ਉੱਤਰ ਪੂਰਬ' ਚ ਐਤਵਾਰ ਸ਼ਾਮ 4.16 ਵਜੇ ਆਇਆ ਸੀ। ਜੂਨ ਵਿੱਚ ਰਿਕਟਰ ਪੈਮਾਨੇ 'ਤੇ ਸੂਬੇ ਵਿੱਚ 5.0 ਤੀਬਰਤਾ ਦੇ ਭੂਚਾਲ ਦੇ ਝਟਕਾ ਲੱਗੇ ਸੀ।