ਭੋਪਾਲ: ਭੋਪਾਲ ਮਿਊਂਸੀਪਲ ਕਾਰਪੋਰੇਸ਼ਨ (BMC) ਨੇ ਸਤੰਬਰ ਮਹੀਨੇ ਵਿੱਚ ਇਕ ਅਨੌਖੀ ਤੇ ਪ੍ਰੇਰਣਾਦਾਇਕ ਐਂਟੀ-ਪਲਾਸਟਿਕ ਡਰਾਈਵ ਦੀ ਸ਼ੁਰੂਆਤ ਕੀਤੀ। ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ, BMC ਨੇ ਕਈ ਥਾਵਾਂ 'ਤੇ ਕੱਪੜੇ ਦੀਆਂ ਥੈਲੀਆਂ ਸਿਲਾਈ ਕਰਨ ਵਾਲੇ ਕੇਂਦਰ ਸਥਾਪਿਤ ਕੀਤੇ ਹਨ। ਇਨ੍ਹਾਂ ਕੇਂਦਰਾਂ 'ਤੇ, ਸਿਲਾਈ ਮਸ਼ੀਨਾਂ ਦੀ ਮਦਦ ਨਾਲ ਪੁਰਾਣੇ ਕੱਪੜੇ ਨੂੰ ਝੋਲਿਆਂ ਵਿਚ ਬਦਲਿਆ ਜਾਂਦਾ ਹੈ।
ਇਹ ਵੀ ਪੜ੍ਹੋ: ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖੋਲ੍ਹਿਆ 'ਬਰਤਨ ਬੈਂਕ'
ਇੱਥੇ ਲੋਕ ਸਿਰਫ਼ 5 ਰੁਪਏ ਵਿੱਚ ਕੱਪੜੇ ਦੇ ਬੈਗ ਖ਼ਰੀਦ ਸਕਦੇ ਹਨ, ਜਿਹੜੇ ਲੋਕ ਆਪਣੇ ਪੁਰਾਣੇ ਕੱਪੜੇ ਲਿਆਉਂਦੇ ਹਨ ਤਾਂ ਉਨ੍ਹਾਂ ਨੂੰ ਪੈਸੇ ਵਾਪਸ ਕਰ ਦਿੱਤੇ ਜਾਂਦੇ ਹਨ। ਪੁਰਾਣੇ ਕੱਪੜਿਆਂ ਦੀ ਮੁੜ ਵਰਤੋਂ ਤੇ ਰੀਸਾਈਕਲ ਕਰਨ ਨਾਲ ਸ਼ਹਿਰ ਵਿਚ ਪਲਾਸਟਿਕ ਦੀ ਰਹਿੰਦ-ਖੂੰਹਦ ਵਿੱਚ ਕੰਮੀ ਆ ਗਈ ਹੈ। ਪਿਛਲੇ ਸਾਲ, ਇੰਦੌਰ ਨੂੰ ਕੇਂਦਰ ਸਰਕਾਰ ਦੇ ਸਫ਼ਾਈ ਸਰਵੇਖਣ ਵਿੱਚ ਲਗਾਤਾਰ ਤੀਜੇ ਸਾਲ ਭਾਰਤ ਦੇ ਕਲੀਨ ਸਿਟੀ ਵਜੋਂ ਐਲਾਨਿਆ ਗਿਆ ਸੀ, ਜਦੋਂਕਿ ਭੋਪਾਲ ਨੂੰ ਭਾਰਤ ਦੀ ‘ਸਭ ਤੋਂ ਸਾਫ਼’ ਵਜੋਂ ਨਾਂਅ ਦਿੱਤਾ ਗਿਆ ਸੀ।