ETV Bharat / bharat

ਸਾਬਤ ਸੂਰਤ ਨੌਜਵਾਨ ਨੇ ਅਮਰੀਕਾ ਵਿੱਚ ਸਿਰਜਿਆ ਇਤਿਹਾਸ, ਬਣਿਆ ਡਿਪਟੀ ਕਾਂਸਟੇਬਲ - amrit singh deputy constable

ਅਮਰੀਕਾ ਨੇ ਟੈਕਸਸ ਸੂਬੇ ਵਿੱਚ 21 ਵਰ੍ਹਿਆਂ ਦੇ ਸਿੱਖੀ ਸਰੂਪ ਪਾਲੇ ਪੱਗੜੀਧਾਰੀ ਨੌਜਵਾਨ ਨੇ ਪਹਿਲੇ ਸਾਬਤ ਸੂਰਤ ਸਿੱਖ ਵਜੋਂ ਹੈਰਿਸ ਕਾਉਂਟੀ ਦਾ ਡਿਪਟੀ ਕਾਂਸਟੇਬਲ ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਜਿਸ ਦੇ ਕਾਰਨ ਪੂਰੇ ਸਿੱਖ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

A turbaned young man becomes a police officer in the United States
ਫ਼ੋਟੋ
author img

By

Published : Jan 22, 2020, 9:23 PM IST

ਹਿਊਸਟਨ: ਇੱਕ ਵਾਰ ਮੁੜ ਅਮਰੀਕਾ ਦੀ ਧਰਤੀ 'ਤੇ ਇੱਕ ਪੱਗੜੀਧਾਰੀ ਸਿੱਖ ਨੌਜਵਾਨ ਨੇ ਇਤਿਹਾਸ ਸਿਰਜਿਆ ਹੈ। ਅਮਰੀਕਾ ਦੇ ਟੈਕਸਸ ਸੂਬੇ ਦੇ ਹੈਰਿਸ ਕਾਉਂਟੀ ਵਿੱਚ 21 ਸਾਲਾ ਦੇ ਅਮ੍ਰਿਤ ਸਿੰਘ ਨਾਮੀ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਨੂੰ ਡਿਪਟੀ ਕਾਂਸਟੇਬਲ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ।

ਅਮਰੀਕਾ ਦੀ ਫ਼ੌਜ ਤੇ ਪੁਲਿਸ ਵਿੱਚ ਬੜੀ ਮੁਸ਼ੱਕਤ ਤੋਂ ਬਾਅਦ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਸਮੇਤ ਆਪਣੀਆਂ ਸੇਵਾਵਾਂ ਨੂੰ ਨਿਭਾਉਣ ਦੀ ਆਗਿਆ ਮਿਲੀ ਸੀ। ਜਿਸ ਤੋਂ ਬਆਦ ਮਰਹੂਮ ਸੰਦੀਪ ਸਿੰਘ ਧਾਲੀਵਾਲ ਸਮੇਤ ਕਈ ਲੋਕਾਂ ਨੇ ਅਮਰੀਕੀ ਫੌਜ ਤੇ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਜਾਂ ਦੇ ਰਹੇ ਹਨ। ਪਰ ਹੈਰਿਸ ਕਾਉਂਟੀ ਦੀ ਪੁਲਿਸ ਵਿੱਚ ਪਹਿਲੀ ਵਾਰ ਨਵੇਂ ਇਤਿਹਾਸ ਦੀ ਸਿਰਜਨਾ ਕਰਦੇ ਮਹਿਜ਼ 21 ਵਰ੍ਹਿਆਂ ਦੀ ਉਮਰ ਵਿੱਚ ਅਮ੍ਰਿਤ ਸਿੰਘ ਨੇ ਪੂਰੇ ਸਿੱਖੀ ਸਰੂਪ ਵਿੱਚ ਡਿਪਟੀ ਕਾਂਸਟੇਬਲ ਵਜੋਂ ਸਹੁੰ ਚੁੱਕੀ ਹੈ।

ਇਸ ਮੌਕੇ ਅਮ੍ਰਿਤ ਸਿੰਘ ਨੇ ਕਿਹਾ, "ਮੈਂ ਹਮੇਸ਼ਾ ਹੀ ਡਿਪਟੀ ਕਾਂਸਟੇਬਲ ਬਨਣਾ ਚਹੁੰਦਾ ਸੀ ਅਤੇ ਮੇਰੇ ਲਈ ਮੇਰੇ ਸਿੱਖੀ ਦੇ ਸਿਧਾਂਤ ਵੀ ਬਹੁਤ ਮਹੱਤਵਪੂਰਨ ਹਨ।" ਉਨ੍ਹਾਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਖਿਆ ਕਿ ਕਾਂਸਟੇਬਲ ਅਲਾਨ ਰੋਜੇਨ ਉਹ ਪਹਿਲਾ ਵਿਅਕਤੀ ਹੈ ਜਿਸ ਨੇ ਮੈਨੂੰ ਇਹ ਖਾਸ ਮੌਕਾ ਦਿੱਤਾ ਤੇ ਜਿਸ ਨੇ ਇਸ ਏਜੰਸੀ ਵਿੱਚ ਮੇਰਾ ਖੁੱਲ੍ਹੀਆਂ ਬਾਵਾਂ ਨਾਲ ਸਵਾਗਤ ਕੀਤਾ ਹੈ।"

ਇਸ ਮੌਕੇ ਬੋਲਦੇ ਹੋਏ ਕਾਂਸਟੇਬਲ ਅਲਾਨ ਰੋਜੇਨ ਨੇ ਕਿਹਾ ਕਿ ਇੱਕ ਯਹੂਦੀ ਮਾਨਤਾਵਾਂ ਨੂੰ ਮੰਨਣ ਵਾਲੇ ਵਿਅਕਤੀ ਦੇ ਤੌਰ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਧਾਰਮਿਕ ਤੌਰ 'ਤੇ ਨਿਸ਼ਾਨਾ ਬਣਾਏ ਜਾਣਾ ਕਿਸ ਤਰ੍ਹਾਂ ਹੁੰਦਾ ਹੈ। ਉਨ੍ਹਾਂ ਆਖਿਆ ਕਿ ਮਹੱਤਵਪੂਰਨ ਹੈ ਕਿ ਇਸ ਬਾਰੇ ਸਮਝ ਬਣਾਉਣਾ, ਸਹਿਣਸ਼ੀਲਤਾ ਤੇ ਸਾਰਿਆਂ ਦੀ ਭਾਗੇਦਾਰੀ ਨੂੰ ਸੁਨਿਸ਼ਤ ਕਰਨਾ ਹੈ।ਉਨ੍ਹਾਂ ਅਖਿਆ ਕਿ ਮੇਰਾ ਯਾਰਮੂਲਕੇ ਤੇ ਅਮ੍ਰਿਤ ਸਿੰਘ ਦਾ ਪੱਗ ਬਣਾ ਸਾਡੇ ਕੰਮ ਦੀ ਗੁਣਵਤਾ ਵਿੱਚ ਕੋਈ ਅਸਰ ਨਹੀਂ ਪਾਉਂਦਾ।

ਇਸ ਮੌਕੇ ਅਮ੍ਰਿਤ ਸਿੰਘ ਦੇ ਮਾਪਿਆਂ ਨੇ ਵੀ ਖੁਸ਼ੀ ਦਾ ਜਾਹਿਰ ਕੀਤੀ। ਅਮ੍ਰਿਤ ਸਿੰਘ ਦੇ ਪਿਤਾ ਨੇ ਆਖਿਆ, "ਉਸ ਨੇ ਸਾਡੇ ਭਾਈਚਾਰੇ ਦਾ ਮਾਣ ਵਧਾਇਆ ਹੈ।" ਅਮ੍ਰਿਤ ਦੀ ਮਾਤਾ ਸੁੱਖੀ ਕੌਰ ਨੇ ਆਖਿਆ, "ਉਸ ਦੀ ਵਧੇਰੇ ਸੁਰੱਖਿਆ ਲਈ ਰੱਬ ਕੋਲ ਅਰਦਾਸ ਕਰਾਂਗੀ।"

ਅਮ੍ਰਿਤ ਸਿੰਘ ਦੀ ਨਿਯੁਕਤੀ ਨਾਲ ਪੂਰੇ ਸਿੱਖ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਹੁਣ ਅਮ੍ਰਿਤ ਸਿੰਘ ਇੱਕ ਮਹੀਨੇ ਦੀ ਫੀਲਡ ਦੀ ਸਿਖਲਾਈ ਲਈ ਜਾਵੇਗਾ। ਇਸ ਮੌਕੇ ਮਰਹੂਮ ਪੱਗੜੀਧਾਰੀ ਸਿੱਖ ਡਿਪਟੀ ਸੰਦੀਪ ਧਾਲੀਵਾਲ ਨੂੰ ਵੀ ਯਾਦ ਕੀਤਾ ਗਿਆ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.