ETV Bharat / bharat

ਭਾਜਪਾ-ਸ਼ਿਵ ਸੈਨ ਤਣਾਅ ਸ਼ਿਖਰਾਂ 'ਤੇ, ਅਮਿਤ ਸ਼ਾਹ ਨੇ ਰੱਦ ਕੀਤਾ ਦੌਰਾ - 50-50 ਫਾਰਮੂਲੇ '

ਮਹਾਂਰਾਸ਼ਟਰ ਵਿੱਚ ਭਾਜਪਾ-ਸ਼ਿਵ ਸੈਨਾ ਗੱਠਜੋੜ ਉੱਤੇ ਸ਼ਿਵ ਸੈਨਾ ਵਲੋਂ 50-50 ਫਾਰਮੂਲੇ ਦੀ ਮੰਗ ਕੀਤੀ ਗਈ ਹੈ। ਇਸ ਤੋਂ ਭਾਜਪਾ ਹਾਈ ਕਮਾਂਡ ਨਾਰਾਜ਼ ਹੋਈ ਜਾਪਦੀ ਹੈ। ਸੂਤਰਾਂ ਮੁਤਾਬਕ, ਕੌਮੀ ਪ੍ਰਧਾਨ ਅਮਿਤ ਸ਼ਾਹ 30 ਅਕਤੂਬਰ ਨੂੰ ਹੁਣ ਮੁੰਬਈ ਨਹੀਂ ਜਾ ਰਹੇ।

ਫ਼ੋਟੋ
author img

By

Published : Oct 29, 2019, 12:56 PM IST

ਨਵੀਂ ਦਿੱਲੀ: ਮਹਾਂਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਵਲੋਂ 50-50 ਫਾਰਮੂਲੇ ਦੀ ਮੰਗ ਕੀਤੀ ਗਈ ਹੈ। ਜਾਰੀ ਹੋਏ ਬਿਆਨ ਤੋਂ ਬਾਅਦ, ਭਾਜਪਾ ਹਾਈ ਕਮਾਂਡ ਨੇਤਾ ਨਾਰਾਜ਼ ਹੋ ਗਏ ਹਨ। ਸੂਤਰਾਂ ਮੁਤਾਬਕ, ਕੌਮੀ ਪ੍ਰਧਾਨ ਅਮਿਤ ਸ਼ਾਹ 30 ਅਕਤੂਬਰ ਨੂੰ ਹੁਣ ਮੁੰਬਈ ਨਹੀਂ ਜਾ ਰਹੇ, ਜਿੱਥੇ ਉਨ੍ਹਾਂ ਨੇ ਭਾਜਪਾ ਵਿਧਾਇਕਾਂ ਨਾਲ ਮੀਟਿੰਗ ਕਰਨੀ ਸੀ।

ਮੰਨਿਆ ਜਾ ਰਿਹਾ ਸੀ ਕਿ ਅਮਿਤ ਸ਼ਾਹ ਪਾਰਟੀ ਵਿਧਾਇਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਮਾਮਲਾ ਸੁਲਝਾਇਆ ਜਾਵੇਗਾ। ਪਰ, ਸ਼ਿਵ ਸੈਨਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਅਦ ਹੁਣ ਮਾਮਲਾ ਹੋਰ ਵਿਗੜ ਗਿਆ ਹੈ। ਮਹਾਂਰਾਸ਼ਟਰ ਵਿੱਚ ਵੀ, ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਅਜਿਹੀ ਬਿਆਨਬਾਜ਼ੀ ਜਾਰੀ ਰਹੇਗੀ, ਸ਼ਿਵ ਸੈਨਾ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਣੀ ਚਾਹੀਦੀ।

bjp shiv sena alliance
ਧੰਨਵਾਦ ਟਵਿੱਟਰ

ਮਹੱਤਵਪੂਰਨ ਗੱਲ ਇਹ ਹੈ ਕਿ ਸੋਮਵਾਰ ਨੂੰ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ, "ਭਾਜਪਾ ਨਾਲ 50-50 ਦੇ ਫਾਰਮੂਲੇ 'ਤੇ ਸਮਝੌਤਾ ਹੋਇਆ ਸੀ। ਸੰਜੇ ਰਾਉਤ ਨੇ ਕਿਹਾ, ਜੇਕਰ ਭਾਜਪਾ ਰਾਮਨਾਮ ਦਾ ਜਾਪ ਕਰਦੀ ਹੈ, ਤਾਂ ਉਹ ਸੱਚ ਬੋਲੇ ਅਤੇ ਦੱਸੇ। 50-50 'ਤੇ ਸਮਝੌਤਾ ਪਹਿਲਾਂ ਹੀ ਹੋ ਗਿਆ ਸੀ।"

ਉੱਥੇ ਹੀ ਜਦੋਂ ਨਿਊਜ਼ ਏਜੰਸੀ ਏਐਨਆਈ ਨੇ ਪੁੱਛਿਆ ਕਿ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਵਿੱਚ ਦੇਰੀ ਕਿਉਂ ਹੋ ਰਹੀ ਹੈ ਤਾਂ ਉਨ੍ਹਾਂ ਨੇ ਤਾਅਨੇ ਮਾਰਦਿਆਂ ਕਿਹਾ ਕਿ, ‘ਇੱਥੇ ਕੋਈ ਦੁਸ਼ਯੰਤ ਨਹੀਂ ਹੈ ਜਿਸਦਾ ਪਿਤਾ ਜੇਲ ਵਿੱਚ ਹੈ। ਇੱਥੇ ਅਸੀਂ ਹਾਂ, ਜੋ 'ਧਰਮ ਅਤੇ ਸੱਚ' ਦੀ ਰਾਜਨੀਤੀ ਕਰਦੇ ਹਾਂ। ਸ਼ਰਦ ਜੀ, ਜਿਨ੍ਹਾਂ ਨੇ ਭਾਜਪਾ ਅਤੇ ਕਾਂਗਰਸ ਵਿਰੁੱਧ ਮਾਹੌਲ ਪੈਦਾ ਕੀਤਾ ਹੈ, ਜੋ ਕਦੇ ਵੀ ਭਾਜਪਾ ਦੇ ਨਾਲ ਨਹੀਂ ਜਾਣਗੇ।" ਉਧਵ ਠਾਕਰੇ ਨੇ ਕਿਹਾ ਹੈ ਕਿ, "ਸਾਡੇ ਕੋਲ ਹੋਰ ਵਿਕਲਪ ਵੀ ਹਨ, ਪਰ ਅਸੀਂ ਇਸ ਵਿਕਲਪ ਨੂੰ ਸਵੀਕਾਰ ਕਰਨ ਦਾ ਪਾਪ ਨਹੀਂ ਕਰਨਾ ਚਾਹੁੰਦੇ। ਸ਼ਿਵ ਸੈਨਾ ਨੇ ਹਮੇਸ਼ਾਂ ਸੱਚ ਦੀ ਰਾਜਨੀਤੀ ਕੀਤੀ ਹੈ, ਅਸੀਂ ਸੱਤਾ ਦੇ ਭੁੱਖੇ ਨਹੀਂ ਹਾਂ।"

ਤੁਹਾਨੂੰ ਦੱਸ ਦੇਈਏ ਕਿ ਭਾਜਪਾ ‘ਤੇ ਦਬਾਅ ਵਧਾਉਣ ਲਈ ਸ਼ਿਵ ਸੈਨਾ ਹਰ ਪਾਸਿਓਂ ਹਮਲਾਵਰ ਹੈ। ਸੋਮਵਾਰ ਨੂੰ ਸ਼ਿਵ ਸੈਨਾ ਨੇ ਮੁੱਖ ਪੱਤਰ ਸਾਮਨਾ ਦੇ ਜ਼ਰੀਏ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ। 'ਸਾਮਨਾ' ਵਿੱਚ ਲਿਖਿਆ ਗਿਆ ਸੀ, ‘ਬੈਂਕਾਂ ਦਾ ਦੀਵਾਲੀਆਪਨ, ਜਨਤਾ ਦੀਆਂ ਜੇਬਾਂ ਦੇ ਨਾਲ ਸਰਕਾਰੀ ਤਿਜ਼ੋਰੀ ਵੀ ਖ਼ਾਲੀ ਹੈ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ, ਭਾਜਪਾ ਅਤੇ ਸ਼ਿਵ ਸੈਨਾ ਦਾ ਗਠਜੋੜ ਹੋਣਾ ਹੈ ਅਤੇ ਇਸ ਦੌਰਾਨ ਸਾਮਨਾ ਵਿੱਚ ਆਈ ਇਹ ਟਿੱਪਣੀ ਮਹੱਤਵਪੂਰਨ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਾਨਾ ਵਿੱਚ ਲਿਖਿਆ ਗਿਆ ਹੈ ਕਿ ਕਿਸਾਨਾਂ, ਕਾਸ਼ਤਕਾਰਾਂ ਦੇ ਹਿੱਸੇ ਤਨਖ਼ਾਹ, ਬੋਨਸ ਦੀ ਖੁਸ਼ੀ ਨਹੀਂ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਆਮਦਨੀ ਦੁੱਗਣੀ ਹੋਵੇਗੀ। ਦੇਸ਼ ਭਰ ਵਿੱਚ ਆਰਥਿਕ ਮੰਦੀ, ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਨਹੀਂ ਮਿਲ ਰਹੀ, ਮੰਦੀ ਦੇ ਕਾਰਨ, ਖ਼ਰੀਦਦਾਰੀ ਵਿਚ 30-40 ਫ਼ੀਸਦੀ ਕਮੀ ਆਈ ਹੈ। ਨੋਟਬੰਦੀ, ਜੀਐਸਟੀ ਨਾਲ ਆਰਥਿਕ ਹਾਲਾਤ ਦਿਨੋ-ਦਿਨ ਮਾੜੇ ਹੁੰਦੇ ਜਾ ਰਹੇ ਹਨ, ਫ਼ੈਕਟਰੀਆਂ ਖ਼ਤਰੇ ਵਿੱਚ, ਉਦਯੋਗ ਬੰਦ, ਰੁਜ਼ਗਾਰ ਨਿਰਮਾਣ ਸਭ ਠੱਪ ਹੋੰਣ ਦੀ ਕਗਾਰ ਉੱਤੇ ਹੈ।

ਇਹ ਵੀ ਪੜ੍ਹੋ: ਯੂਰੋਪੀਅਨ ਯੂਨੀਅਨ ਦਾ ਵਫ਼ਦ ਜੰਮੂ-ਕਸ਼ਮੀਰ ਦੇ ਸ੍ਰੀਨਗਰ ਪਹੁੰਚਿਆ

ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਭਾਜਪਾ ਨੂੰ 105, ਸ਼ਿਵ ਸੈਨਾ ਨੇ 56, ਕਾਂਗਰਸ ਨੂੰ 44 ਅਤੇ ਐਨਸੀਪੀ ਨੂੰ 54 ਸੀਟਾਂ ਮਿਲੀਆਂ ਹਨ। ਇੱਥੇ ਬਹੁਮਤ ਲਈ 146 ਸੀਟਾਂ ਦੀ ਜ਼ਰੂਰਤ ਹੈ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.