ETV Bharat / bharat

ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਮਰਨਾਥ ਯਾਤਰੀਆਂ ਨੂੰ ਵਾਪਸ ਪਰਤਣ ਲਈ ਕਿਹਾ - ਜੰਮੂ ਕਸ਼ਮੀਰ ਸਰਕਾਰ

ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲਾ ਹੋਣ ਦੇ ਖਤਰੇ ਨੂੰ ਲੈ ਕੇ ਸਰਕਾਰ ਨੇ ਅਡਵਾਇਜ਼ਰੀ ਜਾਰੀ ਕੀਤੀ ਹੈ। ਯਾਤਰੀਆਂ ਨੂੰ ਵਾਪਸ ਆਪਣੇ ਘਰ ਜਾਣ ਲਈ ਕਿਹਾ ਗਿਆ ਹੈ ਅਤੇ ਯਾਤਰਾ ਨੂੰ ਜਲਦ ਖ਼ਤਮ ਕਰਨ ਦੀ ਸਲਾਹ ਦਿੱਤੀ ਗਈ ਹੈ

ਫ਼ੋਟੋ
author img

By

Published : Aug 2, 2019, 4:56 PM IST

ਜੰਮੂ-ਕਸ਼ਮੀਰ: ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲਾ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ ਜਿਸ ਨੂੰ ਲੈ ਕੇ ਯਾਤਰਾ ਰੋਕ ਦਿੱਤੀ ਗਈ ਹੈ ਅਤੇ ਸਰਕਾਰ ਨੇ ਯਾਤਰੀਆਂ ਨੂੰ ਜੰਮੂ ਤੋਂ ਹੀ ਵਾਪਸ ਜਾਣ ਲਈ ਕਿਹਾ ਹੈ।

ਫ਼ੋਟੋ
ਫ਼ੋਟੋ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਅੱਤਵਾਦੀ ਸੰਗਠਨ ਅਮਰਨਾਥ ਯਾਤਰੀਆਂ 'ਤੇ ਮੋਕਾ ਵੇਖ ਕੇ ਹਮਲਾ ਕਰ ਸਕਦੇ ਹਨ। ਅਸਰਨਾਥ ਯਾਤਰਾ ਦੇ ਰਸਤੇ ਵਿੱਚ ਇੱਕ ਸਨਾਈਪਰ ਗਨ ਬਰਾਮਦ ਕੀਤੀ ਗਈ ਹੈ, ਜਿਸ ਤੋਂ ਬਾਅਦ ਜੰਮੂ ਕਸ਼ਮੀਰ ਸਰਕਾਰ ਨੇ ਅਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਅਮਰਨਾਥ ਜਾਣ ਲਈ ਜੰਮੂ ਵਿੱਚ ਰੁਕੇ ਯਾਤਰੀਆਂ ਨੂੰ ਵਾਪਸ ਜਾਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਅਮਰਨਾਥ ਯਾਤਰਾ ਜਲਦੀ ਖ਼ਤਮ ਕਰਨ ਦੀ ਸਲਾਹ ਵੀ ਦਿੱਤੀ ਹੈ। ਯਾਤਰਾ ਨੂੰ 4 ਅਗਸਤ ਤੱਕ ਰੋਕ ਦਿੱਤਾ ਗਿਆ ਹੈ। ਅੱਤਵਾਦੀ ਹਮਲਾ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਜੰਮੂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਚਿਨਾਰ ਕੌਰਪਸ ਦੇ ਲੈਫ਼ਟੀਨੈਂਟ ਜਨਰਲ ਕੇ ਜੇ ਐੱਸ ਢਿੱਲੋਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਖ਼ੁਫ਼ੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਹੁਣ ਬੰਬ ਧਮਾਕਿਆਂ ਨਾਲ ਅਮਰਨਾਥ ਯਾਤਰੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਅਸਲਾ ਫ਼ੈਕਟਰੀ ਦੀ ਮੋਹਰ ਵਾਲੀ ਇੱਕ ਬਾਰੂਦੀ ਸੁਰੰਗ ਦਾ ਪਤਾ ਲਾਇਆ ਗਿਆ ਹੈ ਤੇ ਇੱਕ ਅਮਰੀਕੀ ਸਨਾਇਪਰ ਰਾਈਫ਼ਲ ਐੱਮ–24 ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਵੱਡੇ ਪੱਧਰ ਉੱਤੇ ਤਲਾਸ਼ੀਆਂ ਲਈਆਂ ਜਾ ਰਹੀਆਂ ਹਨ ਅਤੇ ਸੁਰੱਖਿਆ ਬਲ ਅਮਰਨਾਥ ਯਾਤਰਾ ਦੇ ਰੂਟ ਉੱਤੇ ਪਿਛਲੇ ਤਿੰਨ ਦਿਨਾਂ ਤੋਂ ਸਖ਼ਤ ਸੁਰੱਖਿਆ ਚੌਕਸੀ ਰੱਖ ਰਹੇ ਹਨ।

Intro:Body:

sajan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.