ETV Bharat / bharat

ਅਜੀਤ ਪਵਾਰ ਹੋਣਗੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ? - ਕਾਂਗਰਸ

ਉਪ ਮੁੱਖ ਮੰਤਰੀ ਐਨ.ਸੀ.ਪੀ ਦਾ ਮਾਮਲਾ, ਸ਼ਰਦ ਪਵਾਰ ਲੈਣਗੇ ਫੈਸਲਾ: ਸੰਜੇ ਰਾਊਤ ਉੱਪ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਅਜੀਤ ਪਵਾਰ ਦੇ ਨਾਂਅ ਦੀਆਂ ਖ਼ਬਰਾਂ ਦੇ ਜਵਾਬ ਵਿਚ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਕਿਹਾ, “ਮੈਨੂੰ ਨਹੀਂ ਪਤਾ, ਇਹ ਐਨਸੀਪੀ ਦਾ ਮਾਮਲਾ ਹੈ। ਸ਼ਰਦ ਪਵਾਰ 'ਮਹਾ ਵਿਕਾਸ ਅਗਾੜੀ' ਦੇ ਸਭ ਤੋਂ ਸੀਨੀਅਰ ਨੇਤਾ ਹਨ, ਅਜੀਤ ਪਵਾਰ ਜਾਂ ਉਨ੍ਹਾਂ ਦੀ ਪਾਰਟੀ ਵਿਚ ਕਿਸੇ ਹੋਰ ਨੂੰ ਕਿਹੜਾ ਅਹੁਦਾ ਦੇਣਾ ਚਾਹੀਦਾ ਹੈ, ਇਹ ਫੈਸਲਾ ਉਨ੍ਹਾਂ ਵੱਲੋਂ ਹੀ ਲਿਆ ਜਾਵੇਗਾ।”

ਫੋਟੋ
ਫੋਟੋ
author img

By

Published : Nov 28, 2019, 10:02 AM IST

Updated : Nov 28, 2019, 10:42 AM IST

ਮੁੰਬਈ: ਨਿਉਜ਼ ਏਜੰਸੀ ANI ਨੇ ਐਨਸੀਪੀ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਆਪਣੀ ਹੀ ਪਾਰਟੀ ਵਿਰੁੱਧ ਬਗਾਵਤ ਕਰਨ ਵਾਲੇ ਐਨਸੀਪੀ ਵਿਧਾਇਕ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ।

ਫੋਟੋ
ਫੋਟੋ
ਏ.ਐੱਨ.ਆਈ. ਦੇ ਅਨੁਸਾਰ, ਹਾਲਾਂਕਿ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਣਾ ਹੈ, ਪਰ ਅਜੀਤ ਪਵਾਰ ਦੇ ਅੱਜ ਸਹੁੰ ਚੁੱਕਣ ਦੀ ਸੰਭਾਵਨਾ ਨਹੀਂ ਹੈ।ਸ਼ਿਵ ਸੈਨਾ ਸੁਪਰੀਮੋ ਉਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਅੱਜ ਸ਼ਾਮ 6:40 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਸਹੁੰ ਚੁੱਕਣਗੇ।ਮਹਾ ਵਿਕਾਸ ਅਗਾੜੀ (ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ) ਵੱਲੋਂ ਤਿਆਰ ਕੀਤੀ ਯੋਜਨਾ ਦੇ ਅਨੁਸਾਰ, ਮੁੱਖ ਮੰਤਰੀ ਤੋਂ ਇਲਾਵਾ ਸ਼ਿਵ ਸੈਨਾ ਕੋਲ ਨਵੀਂ ਸਰਕਾਰ ਵਿੱਚ 15 ਮੰਤਰੀ ਹੋਣਗੇ, ਐਨਸੀਪੀ ਕੋਲ ਉਪ ਮੁੱਖ ਮੰਤਰੀ ਅਤੇ 13 ਹੋਰ ਮੰਤਰੀ ਜਦੋਂ ਕਿ ਕਾਂਗਰਸ ਕੋਲ ਵਿਧਾਨ ਸਭਾ ਸਪੀਕਰ ਅਤੇ 13 ਮੰਤਰੀ ਹੋਣਗੇ।ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਪਿਛਲੇ ਹਫ਼ਤੇ ਭਾਜਪਾ ਨਾਲ ਹੱਥ ਮਿਲਾਉਣ ਵਾਲੇ ਐਨਸੀਪੀ ਨੇਤਾ ਅਜੀਤ ਪਵਾਰ ਨੇ ਬਾਅਦ ਵਿੱਚ ‘ਨਿੱਜੀ ਕਾਰਨਾਂ’ ਦਾ ਹਵਾਲਾ ਦੇ ਕੇ ਅਹੁਦਾ ਛੱਡ ਦਿੱਤਾ ਸੀ।

Intro:Body:

Conclusion:
Last Updated : Nov 28, 2019, 10:42 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.