ETV Bharat / bharat

ਅਜੀਤ ਡੋਭਾਲ ਤੇ ਚੀਨੀ ਵਿਦੇਸ਼ ਮੰਤਰੀ ਵਿਚਾਲੇ ਗੱਲਬਾਤ, LAC 'ਤੇ ਸ਼ਾਤੀ ਬਹਾਲੀ ਬਾਰੇ ਹੋਈ ਚਰਚਾ

ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਲ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਇੱਕ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਸੂਤਰਾਂ ਅਨੁਸਾਰ ਇਹ ਗੱਲਬਾਤ ਦੋਸਤਾਨਾ ਅਤੇ ਅਗਾਂਹਵਧੂ ਢੰਗ ਨਾਲ ਕੀਤੀ ਗਈ।

ਅਜੀਤ ਡੋਭਾਲ ਤੇ ਚੀਨੀ ਵਿਦੇਸ਼ ਮੰਤਰੀ ਵਿਚਾਲੇ ਗੱਲਬਾਤ

author img

By

Published : Jul 6, 2020, 5:23 PM IST

ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਨੇ ਐਤਵਾਰ ਨੂੰ ਇੱਕ ਵੀਡੀਓ ਕਾਲ ਰਾਹੀਂ ਚੀਨੀ ਵਿਦੇਸ਼ ਮੰਤਰੀ ਅਤੇ ਰਾਜ ਦੇ ਸਲਾਹਕਾਰ ਵਾਂਗ ਯੀ ਨਾਲ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਗੱਲਬਾਤ ਦੋਸਤਾਨਾ ਅਤੇ ਅਗਾਂਹਵਧੂ ਢੰਗ ਨਾਲ ਕੀਤੀ ਗਈ।

ਅਜੀਤ ਡੋਭਾਲ ਤੇ ਚੀਨੀ ਵਿਦੇਸ਼ ਮੰਤਰੀ ਵਿਚਾਲੇ ਗੱਲਬਾਤ
ਅਜੀਤ ਡੋਭਾਲ ਤੇ ਚੀਨੀ ਵਿਦੇਸ਼ ਮੰਤਰੀ ਵਿਚਾਲੇ ਗੱਲਬਾਤ

ਐਨਐਸਏ ਡੋਭਾਲ ਅਤੇ ਵਾਂਗ ਯੀ ਦਰਮਿਆਨ ਗੱਲਬਾਤ ਦਾ ਕੇਂਦਰ ਸਥਿਰਤਾ ਅਤੇ ਸ਼ਾਂਤੀ ਦੀ ਪੂਰਨ ਅਤੇ ਸਥਾਈ ਬਹਾਲੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਮਿਲ ਕੇ ਕੰਮ ਕਰਨਾ 'ਤੇ ਸੀ। ਗੱਲਬਾਤ ਤੋਂ ਬਾਅਦ ਚੀਨੀ ਫੌਜ ਅੱਜ ਕੁਝ ਕਿਲੋਮੀਟਰ ਪਿੱਛੇ ਹਟ ਗਈ ਹੈ।

ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਚੀਨ ਨੇ ਆਪਣੀ ਫੌਜਾਂ ਨੂੰ ਗਾਲਵਾਨ ਘਾਟੀ ਵਿੱਚ ਘੱਟੋ ਘੱਟ ਇੱਕ ਕਿਲੋਮੀਟਰ ਪਿੱਛੇ ਕੀਤਾ ਹੈ। ਚੀਨੀ ਫੌਜ ਨੇ 15 ਜੂਨ ਨੂੰ ਐਲਏਸੀ ਉੱਤੇ ਹੋਈ ਝੜਪ ਵਾਲੀ ਥਾਂ ਤੋਂ ਪੈਟਰੌਲਿੰਗ ਪੁਆਇੰਟ 14 ਤੋਂ 1.5 ਤੋਂ 2 ਕਿਲੋਮੀਟਰ ਪਿੱਛੇ ਹਟਣ ਦੀ ਖਬਰ ਹੈ। ਭਾਰਤੀ ਫੌਜੀ ਵੀ ਵਾਪਸ ਆ ਗਏ ਹਨ ਤੇ ਦੋਹਾਂ ਧਿਰਾ ਨੇ ਫੌਜੀਆਂ ਵਿਚਾਲੇ ਇੱਕ ਬਫਰ ਜੋਨ ਬਣਾ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਸਰਹੱਦ 'ਤੇ ਅੱਠ ਹਫ਼ਤਿਆਂ ਦੀ ਰੁਕਾਵਟ ਦੇ ਵਿਚਕਾਰ ਨਵੀਂ ਦਿੱਲੀ ਸਰਹੱਦੀ ਵਾਰਤਾ 'ਤੇ ਵਿਸ਼ੇਸ਼ ਪ੍ਰਤੀਨਿਧੀ (ਐਸਆਰ) ਵਿਧੀ ਨੂੰ ਸਰਗਰਮ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਆਪਣੇ ਚੀਨੀ ਹਮਰੁਤਬਾ ਚੀਨ ਦੇ ਸਟੇਟ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਕਰਨਗੇ। ਇਸਦਾ ਇਕੋਂ ਉਦੇਸ਼ ਸਥਿਤੀ 'ਚ ਸੁਧਾਰ ਕਰਨਾ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.