ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦਾ ਸੀ-17 ਗਲੋਬਮਾਸਟਰ ਜਹਾਜ਼ ਇਰਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲੈ ਕੇ ਆਉਣ ਲਈ ਅੱਜ ਰਵਾਨਾ ਹੋਵੇਗਾ। ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਮਿਲੀ ਹੈ।
ਜ਼ਿਕਰ ਕਰ ਦਈਏ ਕਿ ਇਰਾਨ ਵਿੱਚ 200 ਤੋਂ ਵੱਧ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ ਜਦੋਂ ਕਿ 6 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਪੀੜਤ ਹਨ।
ਇਰਾਨ ਵਿੱਚ ਸਥਾਨਕ ਨਿਵਾਸੀਆਂ ਤੋਂ ਇਲਾਵਾ ਭਾਰਤੀ ਨਾਗਰਿਕ ਵੀ ਫਸੇ ਹੋਏ ਹਨ ਜਿੰਨ੍ਹਾਂ ਵਿੱਚ ਵੱਡੀ ਗਿਣਤੀ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੀ ਹੈ।
-
Govt sources: Indian Air Force's C-17 Globemaster transport aircraft to leave for Iran today to bring back Indians citizens stuck there amid #CoronavirusOutbreak. pic.twitter.com/oC9xm9tOgq
— ANI (@ANI) March 9, 2020 " class="align-text-top noRightClick twitterSection" data="
">Govt sources: Indian Air Force's C-17 Globemaster transport aircraft to leave for Iran today to bring back Indians citizens stuck there amid #CoronavirusOutbreak. pic.twitter.com/oC9xm9tOgq
— ANI (@ANI) March 9, 2020Govt sources: Indian Air Force's C-17 Globemaster transport aircraft to leave for Iran today to bring back Indians citizens stuck there amid #CoronavirusOutbreak. pic.twitter.com/oC9xm9tOgq
— ANI (@ANI) March 9, 2020
ਇਹ ਵੀ ਦੱਸ ਦਈਏ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ੍ਰੀਨਗਰ ਦਾ ਦੌਰਾ ਕੇ ਉੱਥੇ ਫਸੇ ਨਾਗਰਿਕਾਂ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਛੇਤੀ ਹੀ ਉੱਥੋਂ ਕੱਢ ਲਿਆਂਦਾ ਜਾਵੇਗਾ।