ਨਵੀਂ ਦਿੱਲੀ : ਪੀਐਮ ਮੋਦੀ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ। ਹਰਿਆਣਾ ਅਤੇ ਮਹਾਰਾਸ਼ਟਰ ਦੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਸੰਬੋਧਨ ਹੈ।
ਪੀਐਮ ਮੋਦੀ ਨੇ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ, "ਮੈਂ ਦੀਵਾਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਹਾਰਾਸ਼ਟਰ ਅਤੇ ਹਰਿਆਣਾ ਦੀ ਜਨਤਾ ਨੇ ਭਾਜਪਾ ਅਤੇ ਸਾਡੇ ਸਾਥੀਆਂ ਦੇ ਪ੍ਰਤੀ ਜੋ ਵਿਸ਼ਵਾਸ ਪ੍ਰਗਟਾਇਆ ਹੈ, ਜੋ ਅਸ਼ੀਰਵਾਦ ਦਿੱਤਾ ਹੈ। ਇਸ ਦੇ ਲਈ ਮੈਂ ਉਨ੍ਹਾਂ ਦਾ ਦਿੱਲੋਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।"
ਪੀਐਮ ਮੋਦੀ ਨੇ ਸੰਬੋਧਨ 'ਚ ਕਿਹਾ :
ਭਾਜਪਾ ਮਹਾਰਾਸ਼ਟਰ ਇਕਾਈ ਅਤੇ ਭਾਜਪਾ ਹਰਿਆਣਾ ਇਕਾਈ ਦੇ ਸਾਰੇ ਹੀ ਅਹੁਦੇਦਾਰਾਂ, ਸਾਰੇ ਹੀ ਵਰਕਰਾਂ , ਉਨ੍ਹਾਂ ਨੇ ਵੀ ਜਨਤਾ ਦਾ ਵਿਸ਼ਵਾਸ ਜਿੱਤਣ ਵਿੱਚ ਅਣਥਕ ਕੋਸ਼ਿਸ਼ ਕੀਤੀ ਹੈ। ਲੋਕਾਂ ਕੋਲੋਂ ਅਸ਼ੀਰਵਾਦ ਹਾਸਲ ਕੀਤਾ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।
ਮਹਾਰਾਸ਼ਟਰ ਵਿੱਚ ਸਾਨੂੰ ਪਿਛਲੀ ਚੋਣਾਂ ਦੌਰਾਨ ਬਹੁਮਤ ਨਹੀਂ ਮਿਲਿਆ ਸੀ। ਹਰਿਆਣਾ ਵਿੱਚ ਮਹਿਜ 2 ਸੀਟਾਂ ਦਾ ਬਹੁਮਤ ਸੀ, ਇਸ ਦੇ ਬਾਵਜ਼ੂਦ ਵੀ ਦੋਹਾਂ ਮੁੱਖ ਮੰਤਰੀਆਂ ਨੇ ਸਭ ਦਾ ਸਾਥ ਲੈ ਕੇ ਦੋਹਾਂ ਸੂਬਿਆਂ ਦੀ ਸੇਵਾ ਕੀਤੀ ਅਤੇ ਵਿਕਾਸ ਦੇ ਕੰਮ ਕਰਦੇ ਰਹੇ। ਇਹ ਉਸੇ ਦਾ ਨਤੀਜਾ ਹੈ ਜੋ ਜਨਤਾ ਨੇ ਉਨ੍ਹਾਂ ਉੱਤੇ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਨ ਲਈ ਪਾਰਟੀ ਵਰਕਰਾਂ ਦੀ ਭਾਰੀ ਭੀੜ ਜਮਾ ਹੋਈ ਹੈ।