ਕੁੱਲੂ: ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਬਾੱਲੀਵੁਡ ਸਿਤਾਰੇ ਸ਼ੂਟਿੰਗ ਲਈ ਹਿਮਾਚਲ ਵੱਲ ਰੁਖ਼ ਕਰਨ ਲੱਗ ਗਏ ਹੈ। ਅਟਲ ਟਨਲ ਰੋਹਤਾਂਗ ਦੇ ਦਵਾਰ ਖੁੱਲ੍ਹਣ ਤੋਂ ਬਾਅਦ ਬਾੱਲੀਵੁਡ ਦੇ ਕਲਾਕਾਰ ਵੀ ਸੈਰ ਸਪਾਟਾ ਨਗਰੀ ਕੁੱਲੂ ਤੇ ਲਾਹੌਲ ਸਪਿਤੀ ਦੀਆਂ ਵਾਦੀਆਂ ਦੇਖਣ ਪਹੁੰਚ ਗਏ ਹਨ। ਸੰਨੀ ਦਿਓਲ ਨੇ ਲਾਹੌਲ ਦੇ ਉਦੈਪੁਰ 'ਚ ਤਾਂਦੀ ਸੰਗਮ ਦੀ ਲੋਕੇਸ਼ਨ ਦੇਖੀ।
ਦੱਸ ਦਈਏ ਕਿ ਸੈਲਾਨੀਆਂ ਤੋਂ ਬਾਅਦ ਹੁਣ ਕਲਾਕਾਰਾਂ ਦੇ ਲਾਹੌਲ ਪਹੁੰਚਣ 'ਤੇ ਲਾਹੌਲ ਦੇ ਵਾਸੀਆਂ ਦੀਆਂ ਉਮੀਦਾਂ ਨੂੰ ਇੱਕ ਨਵੀਂ ਉਡਾਣ ਮਿਲ ਰਹੀ ਹੈ। ਅਦਾਕਾਰ ਸੰਨੀ ਦਿਓਲ ਵੱਲ਼ੋਂ ਫ਼ਿਲਮ ਲੋਕੇਸ਼ਨ ਦੇ ਬਹਾਨੇ ਲਾਹੌਲ ਦੀਆਂ ਵਾਦੀਆਂ ਦਾ ਅਨੰਦ ਮਾਣਿਆ। ਜ਼ਿਆਦਾ ਸਮਾਂ ਤਾਂਦੀ ਸੰਗਮ ਤੇ ਜਿਸਪਾ 'ਚ ਬਿਤਾਇਆ। ਇਸ ਤੋਂ ਪਹਿਲਾ ਉਨ੍ਹਾਂ ਨੇ ਸੱਭ ਤੋਂ ਉਂਚਾਈ ਤੇ ਬਣੀ ਤੇ ਵਿਸ਼ਵ ਦੀ ਸੱਭ ਤੋਂ ਲੰਬੀ ਅਟਲ ਟਨਲ ਜੋ ਕਿ 9.2 ਕਿਲੋ ਮੀਟਰ ਹੈ ਉਸਦਾ ਵੀ ਇੱਕ ਮਨ ਭਾਵਨ ਸਫ਼ਰ ਕੀਤਾ।
ਲਾਹੌਲ ਦੇ ਕੇਲਾਂਗ 'ਚ ਬਾੱਲੀਵੁਡ ਅਭਿਨੇਤਾ ਆਉਣ ਨਾਲ ਲੋਕ 'ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਤਾਂਦੀ ਹੱਟਸ ਜਿੱਥੇ ਸਨੀ ਰੁੱਕੇ ਸਨ ਉੱਥੇ ਦੇ ਮਾਲਿਕ ਦਾ ਕਹਿਣਾ ਹੈ ਸੰਨੀ ਨੇ ਲਾਹੌਲ ਦੀ ਵਾਦੀਆਂ ਦੀ ਬਹੁਤ ਤਾਰੀਫ਼ ਕੀਤੀ ਤੇ ਕਿਹਾ ਕਿ ਇਹ ਸ਼ਾਂਤ ਵਾਦੀਆਂ ਉਹਨਾਂ ਦੇ ਮਨ ਨੂੰ ਪਸੰਦ ਆ ਗਈਆਂ। ਉਨ੍ਹਾਂ ਕਿਹਾ ਕਿ ਜਿਸਪਾ ਘੁਮਣ ਤੋਂ ਬਾਅਦ ਸੰਨੀ ਨੇ ਮਨਾਲੀ ਨੂੰ ਵਾਪਸੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਉਹ ਮਨਾਲੀ ਘੁੰਮਣ ਆਏ ਹਨ।
ਜ਼ਿਕਰਯੋਗ ਹੈ ਕਿ ਮਨਾਲੀ 'ਚ ਫ਼ਿਲਮ ਹੰਗਾਮਾ-2 ਦੀ ਸ਼ੁਟਿੰਗ ਚੱਲ਼ ਰਹੀ ਹੈ। ਫ਼ਿਲਮ ਦੀ ਸ਼ੁਟਿੰਗ ਲਈ ਸ਼ਿਲਪਾ ਸ਼ੇਟੀ , ਪਰੇਸ਼ ਰਾਵਲ ਸਨੇ ਕਈ ਸਟਾਰ ਮਨਾਲੀ ਪਹੁੰਚੇ ਹੈ।