ETV Bharat / bharat

ਧਾਰਮਿਕ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਪੀਐਫ਼ਆਈ ਮੈਂਬਰ ਅਬਦੁਲ ਮਜ਼ੀਦ ਗ੍ਰਿਫ਼ਤਾਰ - ਪੀਐਫ਼ਆਈ ਮੈਂਬਰ ਅਬਦੁਲ ਮਜ਼ੀਦ ਗ੍ਰਿਫ਼ਤਾਰ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖ਼ਨਊ ਵਿੱਚ ਧਾਰਮਿਕ ਹਿੰਸਾ ਫ਼ੈਲਾਉਣ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਰਾਮ ਮੰਦਰ ਭੂਮੀ ਪੂਜਨ ਦੇ ਦਿਨ ਸੋਸ਼ਲ ਮੀਡੀਆ ਦੇ ਜ਼ਰੀਏ ਹਿੰਸਾ ਫ਼ੈਲਾਉਣ ਵਾਲੇ ਵਿਅਕਤੀ ਅਬਦੁਲ ਮਜੀਦ ਜੋ ਪੀਐਫ਼ਆਈ ਨਾਲ ਸਬੰਧ ਰੱਖਦਾ ਹੈ, ਨੂੰ ਬੀਤੀ ਰਾਤ ਕਾਕੋਰੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ
ਤਸਵੀਰ
author img

By

Published : Aug 7, 2020, 5:25 PM IST

ਲਖ਼ਨਊ: ਉੱਤਰ ਪ੍ਰਦੇਸ਼ ਵਿੱਚ ਬੀਤੇ ਦਿਨੀ ਰਾਮ ਭੂਮੀ ਪੂਜਨ ਤੇ ਧਾਰਾ 370 ਨੂੰ ਲੈ ਕੇ ਧਾਰਮਿਕ ਦੰਗੇ ਫ਼ੈਲਾਉਣ ਦੇ ਦੋਸ਼ ਵਿੱਚ ਅਬਦੁਲ ਮਜੀਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹੇ ਦੇ ਬਨੀਆ ਖੇਡਾ ਕਾਰੋਰੀ ਦੇ ਕੋਲ ਪੀਐਫ਼ਆਈ ਦਾ ਯੂਪੀ ਮੀਡੀਆ ਇੰਜਾਰਜ ਅਬਦੁਲ ਮਜੀਦ (30) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਿੱਥੇ 5 ਅਗਸਤ ਨੂੰ ਪੂਰਾ ਦੇਸ਼ ਰਾਮ ਜਨਮ ਭੂਮੀ ਨੂੰ ਲੈ ਕੇ ਅਯੁੱਧਿਆ ਵਿੱਚ ਭੂਮੀ ਪੂਜਨ ਨੂੰ ਦੇਖਣ ਵਿੱਚ ਉਤਸ਼ਾਹਿਤ ਸੀ ਉੱਥੇ ਹੀ ਰਾਜਧਾਨੀ ਲਖ਼ਨਊ ਦੇ ਕਾਰੋਰੀ ਖੇਤਰ ਦੇ ਇਸਲਾਮਨਗਰ ਦੇ ਨਿਵਾਸੀ ਪੀਐਫ਼ਆਈ ਦੇ ਮੈਂਬਰ ਅਬਦੁੱਲ ਮਜੀਦ ਸ੍ਰੀ ਰਾਮ ਜਨਮ ਭੂਮੀ ਨੀਂਹ ਪੱਥਰ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਧਾਰਮਿਕ ਭਾਵਨਾ ਭੜਕਾਉਣ ਵਾਲੀ ਪੋਸਟ ਕਰ ਰਿਹਾ ਸੀ।

ਮਜੀਦ ਨੇ ਆਪਣੇ ਮੋਬਾਈਲ ਤੋਂ ਫ਼ੇਸਬੁੱਕ, ਟਵੀਟਰ, ਵਟਸਐਪ ਦੇ ਜ਼ਰੀਏ 5 ਅਗਸਤ ਨੂੰ ਰਿਟਰਨ ਬਾਬਰੀ ਲੈਂਡ ਟੂ ਮੁਸਲਿਮ ਨਾਂਅ ਦਾ ਪੋਸਟ ਤੇ ਧਾਰਾ 370 ਨੂੰ ਲੈ ਕੇ ਵੀ ਪੋਸਟ ਕੀਤਾ ਸੀ।

ਸੋਸ਼ਲ ਮੀਡੀਆ ਨਿਗਰਾਨੀ ਦੌਰਾਨ ਇਹ ਜਾਣਕਾਰੀ ਕਾਕੋਰੀ ਪੁਲਿਸ ਨੂੰ ਦਿੱਤੀ ਗਈ। ਕਾਕੋਰੀ ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਇੱਕ ਟੀਮ ਬਣਾਈ ਅਤੇ ਮੁਲਜ਼ਮ ਨੂੰ ਕਾਕੋਰੀ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ।

ਥਾਣਾ ਮੁਖੀ ਨੇ ਦਿੱਤੀ ਜਾਣਕਾਰੀ

ਥਾਣਾ ਇੰਚਾਰਜ ਪ੍ਰਮੇਂਦਰ ਸਿੰਘ ਨੇ ਦੱਸਿਆ ਕਿ ਰਾਮ ਮੰਦਰ ਭੂਮੀ ਪੂਜਨ ਬਾਰੇ 5 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਦੰਗਾ ਫ਼ੈਲਾੳਣ ਦੀ ਹੋਣ ਦੀ ਇੱਕ ਰਿਪੋਰਟ ਆਈ ਸੀ ਤਾਂ ਪੁਲਿਸ ਨੇ ਸਰਗਰਮੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਤੋਂ ਇਲਾਵਾ, ਜਦੋਂ ਦੋਸ਼ੀ ਦੇ ਮੋਬਾਈਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਦੇਖਿਆ ਗਿਆ ਤਾਂ ਮੁਲਜ਼ਮ ਦੁਆਰਾ ਹਿੰਦੂ-ਮੁਸਲਿਮ ਦੰਗਿਆਂ ਨੂੰ ਭੜਕਾਉਣ ਵਾਲੇ ਨਾਅਰੇ ਰਾਹੀਂ ਕਈ ਪੋਸਟਾਂ ਕੀਤੀਆਂ ਹੋਈਆਂ ਸਨ।

ਕਾਰੋਰੀ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਮੁਲਜਿਮ ਖ਼ਿਲਾਫ਼ ਧਾਰਾ 153 ਏ, 153 ਬੀ, 29 ਏ, 298, 505 ਬੀ, 505 ਦੇ ਤਹਿਤ ਕਾਰਵਾਈ ਕਰਦੇ ਹੋਏ ਉਸਨੂੰ ਜੇਲ੍ਹ ਭੇਜ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.