ETV Bharat / bharat

ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿੱਚ ਕੀਤਾ ਸ਼ਿਫ਼ਟ

author img

By

Published : Dec 10, 2019, 5:24 PM IST

ਨਿਰਭਿਆ ਕੇਸ ਦੇ ਮੁਲਜ਼ਮ ਪਵਨ ਨੂੰ ਮੰਡੋਲੀ ਜੇਲ੍ਹ ਤੋਂ ਤਿਹਾੜ ਦੀ ਜੇਲ੍ਹ ਨੰਬਰ-2 ਵਿੱਚ ਸ਼ਿਫ਼ਟ ਕੀਤਾ ਗਿਆ ਹੈ। ਇਸ ਜੇਲ੍ਹ ਨੰਬਰ 2 ਵਿੱਚ ਦੋਸ਼ੀ ਅਕਸ਼ੈ ਤੇ ਮੁਕੇਸ਼ ਵੀ ਬੰਦ ਹਨ, ਜਦ ਕਿ ਤਿਹਾੜ ਦੀ ਜੇਲ੍ਹ ਨੰਬਰ 4 ਵਿੱਚ ਵਿਨੈ ਸ਼ਰਮਾ ਬੰਦ ਹੈ।

ਨਿਰਭਿਆ ਕਾਂਡ
ਫ਼ੋਟੋ

ਨਵੀਂ ਦਿੱਲੀ: ਨਿਰਭਿਆ ਕੇਸ ਦੋ ਦੋਸ਼ੀ ਪਵਨ ਨੂੰ ਮੰਡੋਲੀ ਜੇਲ੍ਹ ਤੋਂ ਤਿਹਾੜ ਦੀ ਜੇਲ੍ਹ ਨੰਬਰ 2 ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਇਸ ਜੇਲ੍ਹ ਨੰਬਰ 2 ਵਿੱਚ ਦੋਸ਼ੀ ਅਕਸ਼ੈ ਤੇ ਮੁਕੇਸ਼ ਵੀ ਬੰਦ ਹਨ, ਜਦ ਕਿ ਤਿਹਾੜ ਦੀ ਜੇਲ੍ਹ ਨੰਬਰ 4 ਵਿੱਚ ਵਿਨੈ ਸ਼ਰਮਾ ਬੰਦ ਹੈ। ਸਾਰਿਆਂ ਨੂੰ ਵੱਖ-ਵੱਖ ਸੇਲ ਵਿੱਚ ਬੰਦ ਕੀਤਾ ਗਿਆ ਤੇ ਸੀਸੀਟੀਵੀ ਕੈਮਰਾਂ ਵਿੱਚ ਮਾਨਿਟਰਿੰਗ ਕੀਤੀ ਜਾ ਰਹੀ ਹੈ।

ਜੇਲ੍ਹ ਨੰਬਰ 2 ਵਿੱਚ ਫਾਂਸੀ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਫਾਂਸੀ ਵਾਲੀ ਥਾਂ ਦੀ ਸਾਫ਼-ਸਫ਼ਾਈ ਤੇ ਡਮੀ ਟ੍ਰਾਇਲ ਵੀ ਕਰਾਇਆ ਗਿਆ। ਜੇਲ੍ਹ ਨੰਬਰ 3 ਵਿੱਚ ਹੀ ਫਾਂਸੀ ਲਾਉਣ ਦਾ ਚਬੂਤਰਾ ਤੇ ਤਖ਼ਤਾ ਹੈ। ਫਾਂਸੀ ਦੇ ਲਈ ਖ਼ਾਸ ਤਰ੍ਹਾਂ ਦੀ ਰੱਸੀਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਜੋ ਕਿ ਬਕਸਰ ਜੇਲ੍ਹ ਤੋਂ ਮੰਗਾਈ ਜਾ ਰਹੀ ਹੈ। ਇਨ੍ਹਾਂ ਰੱਸੀਆਂ ਵਿੱਚ ਮੋਮ ਲੱਗਿਆ ਹੁੰਦਾ ਹੈ ਤੇ ਕਈ ਘੰਟਿਆਂ ਤੱਕ ਨਮੀਂ ਵਿੱਚ ਰੱਖ ਕੇ ਇਨ੍ਹਾਂ ਨੂੰ ਤਿਆਰ ਕੀਤਾ ਜਾਂਦਾ ਹੈ।

ਮੁਲਜ਼ਮ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਕੋਲ ਤਰਸਯੋਗ ਪਟੀਸ਼ਨ ਲਾਈ ਹੈ, ਜੋ ਕਿ ਲੰਬਿਤ ਹੈ। ਤਰਸਯੋਗ ਪਟੀਸ਼ਨ ਖਾਰਿਜ ਹੁੰਦਿਆਂ ਹੀ ਇਹ ਪਹਿਲੇ ਗ੍ਰਹਿ ਮੰਤਰਾਲੇ ਫਿਰ ਦਿੱਲੀ ਸਰਕਾਰ ਤੇ ਫਿਰ ਤਿਹਾੜ ਜੇਲ੍ਹ ਵਿੱਚ ਜਾਵੇਗੀ। ਤਿਹਾੜ ਜੇਲ੍ਹ ਫਿਰ ਅਦਾਲਤ ਨੂੰ ਦੱਸੇਗਾ ਕਿ ਤਰਸਯੋਗ ਪਟੀਸ਼ਨ ਖਾਰਿਜ ਹੋ ਚੁੱਕੀ ਹੈ। ਇਸ ਤੋਂ ਬਾਅਦ ਟ੍ਰਾਇਲ ਕੋਰਟ ਡੈਥ ਵਾਰੰਟ ਜਾਰੀ ਕਰੇਗਾ।

2014 ਵਿੱਚ ਸ਼ਤਰੂਘਨ ਚੌਹਾਨ ਬਨਾਮ ਯੂਨੀਅਨ ਆਫ਼ ਇੰਡੀਆ ਵਿਚ ਸੁਪਰੀਮ ਕੋਰਟ ਨੇ ਫਾਂਸੀ ਦੇ ਸੰਬੰਧ ਵਿਚ ਕੁਝ ਦਿਸ਼ਾ ਨਿਰਦੇਸ਼ ਦਿੱਤੇ। ਡੈਥ ਵਾਰੰਟ ਜਾਰੀ ਹੋਣ ਤੋਂ 14 ਦਿਨਾਂ ਦੇ ਅੰਦਰ ਫਾਂਸੀ ਦੇਣੀ ਹੋਵੇਗੀ। ਡੇਥ ਵਾਰੰਟ ਦੀ ਕਾਪੀ ਸਾਰਿਆਂ ਦੋਸ਼ੀਆਂ ਨੂੰ ਦੇਣੀ ਹੋਵੇਗੀ ਤੇ ਸਾਰੇ ਦੋਸ਼ੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਦੱਸਣਾ ਹੋਵੇਗਾ। ਡੇਥ ਵਾਰੰਟ ਜਾਰੀ ਹੁੰਦਿਆਂ ਹੀ ਸਾਰੇ ਦੋਸ਼ੀਆਂ ਨੂੰ ਕੰਡਮ ਸੇਲ ਵਿੱਚ ਰੱਖਿਆ ਜਾਵੇਗਾ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.