ETV Bharat / bharat

ਕਾਸਗੰਜ ਕਾਂਡ: UP ਪੁਲਿਸ ਤੇ ਸ਼ਰਾਬ ਮਾਫ਼ਿਆ ਵਿਚਾਲੇ ਮੁੱਠਭੇੜ, 1 ਮੁਲਜ਼ਮ ਢੇਰ - ਸਿੱਧਪੁਰਾ ਵਿੱਚ ਸ਼ਰਾਬ ਮਾਫਿਆ

ਉੱਤਰ ਪ੍ਰਦੇਸ਼ 'ਚ ਕਾਸਗੰਜ ਕਾਂਡ ਤੋਂ ਬਾਅਦ ਪੁਲਿਸ ਤੇ ਸ਼ਰਾਬ ਮਾਫ਼ਿਆ ਵਿਚਾਲੇ ਹੋਏ ਮੁੱਠਭੇੜ 'ਚ ਇੱਕ ਮੁਲਜ਼ਮ ਢੇਰ ਹੋ ਗਿਆ ਹੈ। ਮਾਰੇ ਗਏ ਮੁਲਜ਼ਮ ਦਾ ਨਾਂਅ ਐਲਕਾਰ ਹੈ ਜਦੋਂ ਕਿ ਅਸਲ ਮੁਲਜ਼ਮ ਅਜੇ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ।

ਕਾਸਗੰਜ ਕਾਂਡ: UP ਪੁਲਿਸ ਤੇ ਸ਼ਰਾਬ ਮਾਫ਼ਿਆ ਵਿਚਾਲੇ ਮੁੱਠਭੇੜ, 1 ਮੁਲਜ਼ਮ ਦੀ ਮੌਤ

author img

By

Published : Feb 10, 2021, 8:37 AM IST

ਕਾਸਗੰਜ: ਉੱਤਰ ਪ੍ਰਦੇਸ਼ ਦੇ ਸਿੱਧਪੁਰਾ ਵਿੱਚ ਸ਼ਰਾਬ ਮਾਫਿਆ ਵੱਲੋਂ ਪੁਲਿਸ ਟੀਮ 'ਤੇ ਹਮਲਾ ਕੀਤਾ ਗਿਆ ਸੀ ਇਸ ਹਮਲੇ 'ਚ ਇੱਕ ਸਿਪਾਹੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਪੁਲਿਸ ਤੇ ਸ਼ਰਾਬ ਮਾਫ਼ਿਆ ਵਿਚਾਲੇ ਹੋਏ ਮੁੱਠਭੇੜ 'ਚ ਇੱਕ ਮੁਲਜ਼ਮ ਢੇਰ ਹੋ ਗਿਆ ਹੈ। ਮਾਰੇ ਗਏ ਮੁਲਜ਼ਮ ਦਾ ਨਾਂਅ ਐਲਕਾਰ ਹੈ ਜਦੋਂ ਕਿ ਅਸਲ ਮੁਲਜ਼ਮ ਅਜੇ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਕਾਲੀ ਨਦੀ ਦੇ ਕਿਨਾਰੇ ਇਹ ਮੁੱਠਭੇੜ ਹੋਈ ਸੀ। ਮੁਲਜ਼ਮ ਐਲਕਰ ਪਿੰਡ ਧੀਮਰ ਦਾ ਵਸਨੀਕ ਸੀ। ਮੁੱਖ ਮੁਲਜ਼ਮ ਮੋਤੀ ਫਰਾਰ ਹੈ, ਜਿਸ ਦੇ ਖ਼ਿਲਾਫ਼ 11 ਕੇਸ ਦਰਜ ਹਨ। ਮਾਰੇ ਗਏ ਐਲਕਰ 'ਤੇ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਸਿੱਧਪੁਰਾ ਥਾਣਾ ਖੇਤਰ ਦੇ ਪਿੰਡ ਨਗਲਾ ਧੀਮਰ ਅਤੇ ਨਗਲਾ ਭੀਖੜੀ ਵਿਖੇ ਪੁਲਿਸ ਅਧਿਕਾਰੀ ਗਸ਼ਤ 'ਤੇ ਨਿਕਲੇ। ਇਸ ਦੌਰਾਨ ਇੰਸਪੈਕਟਰ ਤੇ ਸਿਪਾਹੀ ਨੂੰ ਸ਼ਰਾਬ ਮਾਫ਼ਿਆ ਨੇ ਫੜ੍ਹ ਕੇ ਬੰਧਕ ਬਣਾ ਲਿਆ। ਇਸ ਦੌਰਾਨ ਮੁਲਜ਼ਮਾਂ ਨੇ ਇੰਸਪੈਕਟਰ ਤੇ ਸਿਪਾਹੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਸਿਪਾਹੀ ਦਾ ਬਰਛੀ ਮਾਰ ਕਤਲ ਕਰ ਦਿੱਤਾ। ਇਸ ਹਮਲੇ 'ਚ ਇੰਸਪੈਕਟਰ ਗੰਭੀਰ ਜ਼ਖ਼ਮੀ ਹੈ। ਪੁਲਿਸ ਮੁਲਾਜ਼ਮ ਨੂੰ ਅਲੀਗੜ੍ਹ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.