ETV Bharat / bharat

ਡੀਯੂ ਦੇ ਵਿਦਿਆਰਥੀ ਦੀ ਕੁੱਟਮਾਰ ਕਰ ਕਤਲ ਕਰਨ ਦੇ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, CCTV ਫੁਟੇਜ ਆਈ ਸਾਹਮਣੇ - beating case of du student in Adarsh Nagar

ਆਦਰਸ਼ ਨਗਰ ਦੇ ਮੂਲਚੰਦ ਕਾਲੋਨੀ 'ਚ ਇੱਕ ਨਾਬਾਲਗ ਦੀ ਕੁੱਟਮਾਰ ਕਰ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਦੋ ਬਾਲਗ ਮੁਲਜ਼ਮ ਅਤੇ ਤਿੰਨ ਨਾਬਲਗਾਂ ਨੂੰ ਬਾਲ ਸੁਧਾਰ ਭੇਜ ਦਿੱਤਾ ਗਿਆ ਹੈ। ਘਟਨਾ ਨਾਲ ਜੁੜਿਆ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ।

ਫ਼ੋਟੋ
ਫ਼ੋਟੋ
author img

By

Published : Oct 10, 2020, 2:31 PM IST

Updated : Oct 10, 2020, 3:02 PM IST

ਨਵੀਂ ਦਿੱਲੀਂ: ਬੀਤੇ ਬੁੱਧਵਾਰ ਆਦਰਸ਼ ਨਗਰ ਦੇ ਮੂਲਚੰਦ ਕਾਲੋਨੀ 'ਚ ਇੱਕ ਨਾਬਾਲਗ ਦੀ ਕੁੱਟਮਾਰ ਕਰ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪਰਿਵਾਰ ਨੇ ਇਨਸਾਫ ਲਈ ਪੁਲਿਸ ਨੂੰ ਗੁਹਾਰ ਲਗਾਈ ਸੀ। ਘਟਨਾ ਦੇ ਇੱਕ ਦਿਨ ਬਾਅਦ ਆਦਰਸ਼ ਨਗਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ 'ਚ ਦੋ ਬਾਲਗ ਮੁਲਜ਼ਮ ਅਤੇ ਤਿੰਨ ਨਾਬਲਗਾਂ ਨੂੰ ਬਾਲ ਸੁਧਾਰ ਭੇਜ ਦਿੱਤਾ ਗਿਆ ਹੈ। ਘਟਨਾ ਨਾਲ ਜੁੜਿਆ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ। ਸੀਸੀਟੀਵੀ 'ਚ ਕੁੱਝ ਮੁੰਡੇ ਜ਼ਬਰਦਸਤੀ ਇੱਕ ਕੁੜੀ ਨੂੰ ਖਿੱਚਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਹੀ ਕੁੜੀ ਦੇ ਜਾਣਕਾਰ ਹਨ ਜਿਨ੍ਹਾਂ ਕੁੱਟਮਾਰ ਕਰ ਨਾਬਾਲਿਗ ਦਾ ਕਤਲ ਕੀਤਾ ਹੈ।

ਵੇਖੋ ਵੀਡੀਓ

ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ

ਘਟਨਾ ਨਾਲ ਜੁੜਿਆ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਸੀਸੀਟੀਵੀ 'ਚ ਕੁੱਝ ਮੁੰਡੇ ਜ਼ਬਰਦਸਤੀ ਇੱਕ ਕੁੜੀ ਨੂੰ ਖਿੱਚਦੇ ਨਜ਼ਰ ਆ ਰਹੇ ਹਨ। ਮ੍ਰਿਤਕਾ ਦੇ ਚਾਚਾ ਨੇ ਦੱਸਿਆ ਕਿ ਘਟਨਾ ਦੇ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਦਿੱਲੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਨੂੰ ਮਿਲਣ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ। ਹਾਲਾਂਕਿ ਸਸਕਾਰ ਵਾਲੇ ਦਿਨ ਇਲਾਕੇ ਦੇ ਵਿਧਾਇਕ ਪਵਨ ਸ਼ਰਮਾ ਸ਼ਮਸ਼ਾਨ ਘਾਟ ਜ਼ਰੂਰ ਪਹੁੰਚੇ ਸਨ।

ਮੁਲਜ਼ਮਾਂ ਨੂੰ ਭੇਜਿਆ ਜੇਲ੍ਹ

ਆਦਰਸ਼ ਨਗਰ ਥਾਣਾ ਪੁਲਿਸ ਨੇ ਘਟਨਾ ਤੋਂ ਬਾਅਦ ਮਾਮਲਾ ਦਰਜ ਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ 'ਚ ਦੋ ਬਾਲਗ ਮੁਲਜ਼ਮ ਮੁਹੰਮਦ ਅਫਰੋਜ ਅਤੇ ਮੁਨਵਰ ਹਸਨ ਹਨ, ਜਦਕਿ ਬਾਕੀ ਤਿੰਨ ਨਾਬਾਲਗਾਂ ਨੂੰ ਫੜ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਾਰਾਂ ਦਾ ਦੋਸ਼ ਹੈ ਕਿ ਇਸ ਘਟਨਾ ਦਾ ਮੁੱਖ ਦੋਸ਼ੀ ਕੋਈ ਹੋਰ ਹੈ ਜਿਸ ਨੂੰ ਪੁਲਿਸ ਨੇ ਹੁਣ ਤਕ ਗ੍ਰਿਫ਼ਤਾਰ ਨਹੀਂ ਕੀਤਾ ਹੈ।

Last Updated : Oct 10, 2020, 3:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.