ਨਵੀਂ ਦਿੱਲੀ: ਦਿੱਲੀ ਸਰਕਾਰ ਝੁੱਗੀਆਂ ਨੂੰ ਹਟਾਏ ਜਾਣ ਦਾ ਵਿਰੋਧ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਸਪੱਸ਼ਟ ਕੀਤਾ ਕਿ ਦਿੱਲੀ ਵਿੱਚ ਝੁੱਗੀਆਂ ਤੋੜਨ ਨਹੀਂ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਵਿੱਚ ਰੇਲਵੇ ਟ੍ਰੈਕਸ ਦੇ ਨੇੜੇ ਬਣੀਆਂ ਕਰੀਬ 48 ਹਜ਼ਾਰ ਝੁੱਗੀਆਂ ਤੋੜਨ ਦੇ ਨਿਰਦੇਸ਼ ਦਿੱਤੇ ਸਨ।

ਵੀਰਵਾਰ ਨੂੰ ਆਪ ਵਿਧਾਇਕ ਰਾਘਵ ਚੱਢਾ ਨੇ ਇਨ੍ਹਾਂ ਝੁੱਗੀਆਂ ਨੂੰ ਤੋੜਨ ਲਈ ਰੇਲਵੇ ਵੱਲੋਂ ਜਾਰੀ ਕੀਤੇ ਨੋਟਿਸ ਨੂੰ ਪਾੜਦਿਆਂ ਐਲਾਨ ਕੀਤਾ ਕਿ ਦਿੱਲੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਝੁੱਗੀਆਂ ਵਾਲਿਆਂ ਦੇ ਨਾਲ ਖੜੀ ਹੈ।
ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਸਰਕਾਰ ਲੋਕਾਂ ਦੀਆਂ ਝੁੱਗੀਆਂ 'ਤੇ ਨੋਟਿਸ ਲਾ ਰਹੀ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ 11 ਸਤੰਬਰ ਨੂੰ ਤੁਹਾਡਾ ਘਰ ਢਾਹ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਈ ਥਾਵਾਂ 'ਤੇ 17 ਸਤੰਬਰ ਅਤੇ ਕਈ ਥਾਵਾਂ 'ਤੇ 24 ਸਤੰਬਰ ਨੂੰ ਝੁੱਗੀਆਂ ਤੋੜਨ ਦੇ ਨੋਟਿਸ ਲਗਾਏ ਗਏ ਹਨ।
ਆਪ ਵਿਧਾਇਕ ਨੇ ਕਿਹਾ ਕਿ ਅਸੀਂ ਦਿੱਲੀ ਦੇ ਸਾਰੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਜਿੰਨੀ ਦੇਰ ਤੱਕ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ, ਕਿਸੇ ਦੇ ਘਰ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ।