ਅਹਿਮਦਾਬਾਦ: ਵਟਵਾ ਵਿਖੇ ਗੁਜਰਾਤ ਇੰਡਸਟਰੀਅਲ ਡਵੈਲਪਮੈਂਟ ਕਾਰਪੋਰੇਸ਼ਨ ਫੇਸ-2 'ਚ ਦੇਰ ਰਾਤ ਭਿਆਨਕ ਲੱਗ ਗਈ। ਕੈਮੀਕਲ ਫੈਕਟਰੀ 'ਚ ਅੱਗ ਲੱਗਣ ਕਾਰਨ ਇਸ ਦੀ ਚਪੇਟ 'ਚ ਆਸਪਾਸ ਦੀਆਂ ਵੀ ਚਾਰ ਫੈਕਟਰੀਆਂ ਆ ਗਈਆਂ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਨੂੰ ਲਗਾਇਆ ਗਿਆ।
ਅੱਗ ਲੱਗਣ ਨਾਲ ਨੌ ਧਮਾਕੇ ਹੋਏ। ਜਿਸ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਤਿੰਨ ਕਿਲੋਮੀਟਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ।
ਫਾਇਰ ਬ੍ਰਿਗੇਡ ਨੇ ਕੜੀ ਮਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ। ਕੋਰੋਨਾ ਕਾਰਨ ਲਗੇ ਨਾਇਟ ਕਰਫਿਊ ਕਾਰਨ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਦੇ ਕਾਰਨਾਂ ਦਾ ਹੱਲੇ ਤੱਕ ਪਤਾ ਨਹੀਂ ਲੱਗ ਪਾਇਆ ਹੈ।