ਬੈਂਗਲੁਰੂ : ਇਸਰੋ ਦੇ ਸਾਬਕਾ ਪ੍ਰਧਾਨ ਜੀ.ਮਾਧਵਨ ਨਾਇਰ ਨੇ ਕਿਹਾ ਕਿ ਚੰਦਰਯਾਨ 2 ਆਪਣੇ ਮਿਸ਼ਨ ਦੇ 95 ਫ਼ੀਸਦੀ ਉਦੇਸ਼ਾਂ ਵਿੱਚ ਸਫ਼ਲ ਰਿਹਾ ਹੈ। ਪੁਲਾੜ ਵਿਭਾਗ ਦੇ ਸਾਬਕਾ ਸਕੱਤਰ ਅਤੇ ਪੁਲਾੜ ਕਮਿਸ਼ਨ ਦੇ ਸਾਬਕਾ ਪ੍ਰਧਾਨ ਨਾਇਰ ਨੇ ਕਿਹਾ ਕਿ ਆਰਬਿਟਰ ਸਹੀ ਹੈ, ਚੰਦਰਮਾਂ ਦੀ ਉਦੇਸ਼ਾਂ ਵਿੱਚ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਉਥੇ ਹੀ ਚੰਦਰਯਾਨ-2 ਦੇ ਚੰਦਰਮਾਂ ਦੀ ਸਤਹਿ ਉੱਤੇ ਸਫ਼ਲ ਉੱਤਰਨ ਸਮੇਤ ਹੋਰ ਵੀ ਕਈ ਉਦੇਸ਼ ਹਨ।
ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਦ ਉੱਤੇ ਉਤਰਣ ਤੋਂ ਬਾਅਦ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟਣ ਬਾਰੇ ਨਾਇਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਂ ਕਹਾਂਗਾ ਕਿ ਮਿਸ਼ਨ ਦੇ 95 ਫ਼ੀਸਦੀ ਤੋਂ ਜ਼ਿਆਦਾ ਉਦੇਸ਼ ਪੂਰੇ ਹੋ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਆਰਬਿਟਰ ਪੁਲਾੜ ਵਿੱਚ ਪਹੁੰਚ ਗਿਆ ਹੈ ਅਤੇ ਉਸ ਨੂੰ ਨਕਸ਼ਾਬੰਦੀ ਦਾ ਕੰਮ ਵਧੀਆ ਢੰਗ ਨਾਲ ਕਰਨਾ ਚਾਹੀਦਾ ਹੈ। ਲਗਭਗ ਇੱਕ ਦਹਾਕੇ ਪਹਿਲਾਂ ਚੰਦਰਯਾਨ 1 ਮਿਸ਼ਨ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਚੰਦਰਯਾਨ 2 ਮਿਸ਼ਨ ਸ਼ੁਰੂ ਕੀਤਾ ਗਿਆ, ਜਿਸ ਵਿੱਚ ਇੱਕ ਆਰਬਿਟਰ, ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਸ਼ਾਮਲ ਸੀ।
ਨਾਇਰ ਨੇ ਕਿਹਾ ਕਿ ਲੈਂਡਰ ਨਾਲ ਸੰਪਰਕ ਟੁੱਟ ਜਾਣਾ ਬਹੁਤ ਹੀ ਨਿਰਾਸ਼ਾਪੂਰਵਕ ਹੈ ਅਤੇ ਉਨ੍ਹਾਂ ਨੇ ਕਦੇ ਵੀ ਇਸ ਦੀ ਕਲਪਨਾ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਨਿਰਾਸ਼ਾਜਨਕ ਹੈ। ਪੂਰੇ ਦੇਸ਼ ਨੂੰ ਇਸ ਤੋਂ ਉਮੀਦਾਂ ਸਨ।
ਸਾਬਕਾ ਇਸਰੋ ਮੁਖੀ ਨੇ ਕਿਹਾ ਕਿ ਜਦੋਂ 2.1 ਕਿਲੋਮੀਟਰ ਤੱਕ ਦੂਰੀ ਬਚੀ ਸੀ, ਉਸ ਸਮੇਂ ਅਭਿਆਨ ਬਹੁਤ ਹੀ ਉਲਝਿਆ ਹੋਇਆ ਸੀ। ਅੱਧੇ ਤੋਂ ਜ਼ਿਆਦਾ ਲੋਕ ਹੱਥ ਤੇ ਹੱਥ ਧਰ ਕੇ ਬੈਠੇ ਸਨ ਕਿਉਂਕਿ ਕਈ ਯੰਤਰ ਅਤੇ ਥਰੱਸਟਰ ਨੂੰ ਸਹੀ ਤਰ੍ਹਾਂ ਕੰਮ ਕਰਨਾ ਸੀ। ਤਾਂਹਿਓ ਮੁੱਖ ਉਦੇਸ਼ ਤੱਕ ਪਹੁੰਚਿਆ ਜਾ ਸਕਦਾ ਸੀ।
ਨਾਇਰ ਨੇ ਕਿਹਾ ਕਿ ਘੱਟ ਤੋਂ ਘੱਟ 10 ਅਜਿਹੇ ਬਿੰਦੂ ਹਨ, ਜਿਥੇ ਜਿਥੇ ਗ਼ਲਤੀ ਹੋ ਸਕਦੀ ਸੀ, ਹਾਲਾਂਕਿ ਅਸਲ ਵਿੱਚ ਗਲਤੀ ਕਿਥੇ ਹੋਏ ਇਸ ਬਾਰੇ ਕੁੱਝ ਕਹਿਣਾ ਔਖਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਉਪਲੱਬਧ ਅੰਕੜਿਆਂ ਦੇ ਆਧਾਰ ਉੱਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਗਲਤੀ ਕਿਥੇ ਹੋਈ ਇਸਰੋ ਇਸ ਦੀ ਪਹਿਚਾਣ ਕਰ ਲਵੇਗਾ।
ਪੀਐਮ ਮੋਦੀ ਨੇ ਮੁੰਬਈ ਨੂੰ ਦਿੱਤਾ ਮੈਟਰੋ ਦਾ ਤੋਹਫ਼ਾ, ਜਲ ਪ੍ਰਦੂਸ਼ਨ ਘਟਾਉਣ 'ਤੇ ਦਿੱਤਾ ਜ਼ੋਰ
ਜਾਣਕਾਰੀ ਮੁਤਾਬਕ ਚੰਦਰਯਾਨ 2 ਦੇ ਲੈਂਡਰ ਵਿਕਰਮ ਦਾ ਚੰਦ ਉੱਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ ਸੀ। ਸੰਪਰਕ ਉਦੋਂ ਟੁੱਟਿਆ, ਜਦੋਂ ਲੈਂਡਰ ਚੰਦ ਦੀ ਸਤਹਿ ਤੋਂ 2.1 ਕਿਲੋਮੀਟਰ ਦੀ ਉੱਚਾਈ ਉੱਤੇ ਸੀ।
ਲੈਂਡਰ ਨੂੰ ਸ਼ੁੱਕਰਵਾਰ ਦੇਰ ਰਾਤ ਲਗਭਕ 1.38 ਵਜੇ ਚੰਦ ਦੀ ਸਤਹਿ ਉੱਤੇ ਉਤਾਰਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ, ਪਰ ਚੰਦ ਉੱਤੇ ਹੇਠਾਂ ਨੂੰ ਆਉਂਦੇ ਸਮੇਂ 2.1 ਕਿਲੋਮੀਟਰ ਦੀ ਉੱਚਾਈ ਉੱਤੇ ਜ਼ਮੀਨੀ ਸਟੇਸ਼ਨ ਨਾਲੋਂ ਉਸ ਦਾ ਸੰਪਰਕ ਟੁੱਟ ਗਿਆ ਸੀ।