ਰਾਂਚੀ: ਝਾਰਖੰਡ ਦੇ ਗੁਦੜੀ ਦੇ ਬੁਰਗੁਲੀਕੇਰਾ ਵਿੱਚ ਉਪ ਮੁਖੀਆ ਸਣੇ 7 ਪਿੰਡ ਵਾਸੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਪੱਥਲਗੜ੍ਹੀ ਸਮਰਥਕਾਂ ਨੇ ਪਥਲਗੜ੍ਹੀ ਦਾ ਵਿਰੋਧ ਕਰਨ ਵਾਲਿਆਂ ਦਾ ਜੰਗਲ ਵਿੱਚ ਲਿਜਾ ਕੇ ਸਮੂਹਿਕ ਕਤਲ ਕਰ ਦਿੱਤਾ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਗੁਦੜੀ ਬਲਾਕ ਦੇ ਗੁਲੀਕੇਰਾ ਗ੍ਰਾਮ ਪੰਚਾਇਤ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਹ ਘਟਨਾ ਗੁਲੀਕੇਰਾ ਗ੍ਰਾਮ ਪੰਚਾਇਤ ਦੇ ਪਿੰਡ ਬੁਰਗੁਲੀਕੇਰਾ ਦੀ ਹੈ। ਮਰਨ ਵਾਲਿਆਂ ਵਿੱਚ ਉਪ ਪ੍ਰਧਾਨ ਜੇਮਜ਼ ਬੁਡ ਤੇ 6 ਹੋਰ ਪਿੰਡ ਵਾਸੀ ਸ਼ਾਮਲ ਹਨ। ਮ੍ਰਿਤਕ ਦੇਹ ਨੂੰ ਪਿੰਡ ਨੇੜੇ ਜੰਗਲ ਵਿਚ ਸੁੱਟ ਦਿੱਤਾ ਗਿਆ ਹੈ। ਇਹ ਘਟਨਾ ਐਤਵਾਰ ਦੇਰ ਰਾਤ ਦੀ ਹੈ। ਇਸ ਤੋਂ ਇਲਾਵਾ ਪਿੰਡ ਦੇ 2 ਹੋਰ ਪਿੰਡ ਵਾਸੀਆਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਇਨ੍ਹਾਂ ਦੋਹਾਂ ਪਿੰਡ ਵਾਸੀਆਂ ਦੇ ਵੀ ਕਤਲ ਕੀਤੇ ਜਾਣ ਦੀ ਉਮੀਦ ਹੈ। ਪਰ ਪੁਲਿਸ ਨੂੰ ਇਨ੍ਹਾਂ ਦੋਵਾਂ ਦੇ ਕਤਲ ਦੀ ਜਾਣਕਾਰੀ ਨਹੀਂ ਮਿਲੀ ਹੈ।