ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਅਤੇ 649 ਲੋਕ ਇਸ ਵਾਇਰਸ ਨਾਲ ਪੀੜਤ ਹਨ।
ਅੱਜ ਇੱਕ ਮੌਤ ਮਹਾਰਾਸ਼ਟਰ ਵਿੱਚ ਹੋਈ ਹੈ, 1 ਗੁਜਰਾਤ ਵਿੱਚ, 1 ਬੈਂਗਲੁਰੂ, 1 ਸ੍ਰੀਨਗਰ ਅਤੇ 1 ਰਾਜਸਥਾਨ ਵਿੱਚ ਹੋਈ ਹੈ। ਜਿਸ ਕਾਰਨ ਮੌਤ ਦਾ ਅੰਕੜਾ 15 ਹੋ ਗਿਆ ਹੈ। ਵੀਰਵਾਰ ਨੂੰ ਨੋਇਡਾ ਵਿੱਚ ਕੋਰੋਨਾ ਵਾਇਰਸ ਦੇ 3 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉੱਥੇ ਕੋਰੋਨਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 128 ਹੋ ਹਈ ਹੈ। ਦੂਜੇ ਨੰਬਰ ਉੱਤੇ ਕੇਰਲ ਹੈ ਜਿੱਥੇ ਕੋਰੋਨਾ ਦੇ 109 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 32 ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਨਵਾਂ ਸ਼ਹਿਰ ਦੇ ਹਨ। ਪੰਜਾਬ ਵਿੱਚ 22 ਵਿਅਕਤੀ ਸਿਰਫ਼ ਇੱਕੋ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਾਰਨ ਬੀਮਾਰ ਹੋਏ ਹਨ। ਉਹ ਵਿਅਕਤੀ ਜਰਮਨੀ ਤੋਂ ਪਰਤਿਆ ਸੀ।