ETV Bharat / bharat

ਸਾਲ 2020 ਵਿੱਚ ਦੇਸ਼ ਵਿਚ 6 ਨਵੇਂ ਏਮਜ਼ ਹੋਣਗੇ ਸ਼ੁਰੂ - new AIMS in2020

ਸਾਲ 2020 'ਚ ਦੇਸ਼ ਨੂੰ ਏਮਜ਼ ਦੇ 6 ਨਵੇਂ ਸੁਪਰਸਪੈਸ਼ਲਿਟੀ ਹਸਪਤਾਲਾਂ ਦਾ ਤੋਹਫਾ ਮਿਲ ਸਕਦਾ ਹੈ। ਇਨ੍ਹਾਂ 6 ਹਸਪਤਾਲਾਂ ਵਿੱਚੋਂ 2 ਉੱਤਰ ਪ੍ਰਦੇਸ਼ ਵਿੱਚ, ਇੱਕ ਪੱਛਮੀ ਬੰਗਾਲ ਵਿੱਚ, ਇੱਕ ਪੰਜਾਬ ਵਿੱਚ, ਇੱਕ ਮਹਾਰਾਸ਼ਟਰ ਵਿੱਚ ਅਤੇ ਇੱਕ ਆਂਧਰਾ ਪ੍ਰਦੇਸ਼ ਵਿੱਚ ਸਥਾਪਤ ਕੀਤੇ ਜਾਣਗੇ।

ਫ਼ੋਟੋ
ਫ਼ੋਟੋ
author img

By

Published : Jan 2, 2020, 2:09 PM IST

ਨਵੀਂ ਦਿੱਲੀ: ਨਵੇਂ ਸਾਲ 'ਚ ਦੇਸ਼ ਨੂੰ ਏਮਜ਼ ਦੇ 6 ਨਵੇਂ ਸੁਪਰਸਪੈਸ਼ਲਿਟੀ ਹਸਪਤਾਲਾਂ ਦਾ ਤੋਹਫਾ ਮਿਲ ਸਕਦਾ ਹੈ। ਇਨ੍ਹਾਂ 6 ਹਸਪਤਾਲਾਂ ਵਿੱਚੋਂ 2 ਉੱਤਰ ਪ੍ਰਦੇਸ਼ ਵਿੱਚ, ਇੱਕ ਪੱਛਮੀ ਬੰਗਾਲ ਵਿੱਚ, ਇੱਕ ਪੰਜਾਬ ਵਿੱਚ, ਇੱਕ ਮਹਾਰਾਸ਼ਟਰ ਵਿੱਚ ਅਤੇ ਇੱਕ ਆਂਧਰਾ ਪ੍ਰਦੇਸ਼ ਵਿੱਚ ਸਥਾਪਤ ਕੀਤੇ ਜਾਣਗੇ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਅਤੇ ਗੋਰਖਪੁਰ ਵਿੱਚ ਦੋ ਵੱਖਰੇ ਏਮਜ਼ ਨਿਰਮਾਣ ਅਧੀਨ ਹਨ। ਏਮਜ਼ ਇਸ ਸਾਲ ਆਂਧਰਾ ਪ੍ਰਦੇਸ਼ ਦੇ ਮੰਗਲਾਗੀਰੀ, ਮਹਾਰਾਸ਼ਟਰ ਦੇ ਨਾਗਪੁਰ, ਪੱਛਮੀ ਬੰਗਾਲ ਵਿੱਚ ਕਲਿਆਣੀ ਅਤੇ ਪੰਜਾਬ ਦੇ ਬਠਿੰਡਾ ਵਿੱਚ ਤਿਆਰ ਹੋਣਗੇ।

ਕੇਂਦਰੀ ਸਿਹਤ ਮੰਤਰਾਲੇ ਮੁਕਾਬਕ ਸਾਲ 2020 ਵਿੱਚ ਪਹਿਲਾ ਏਮਜ਼ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਲਾਂਚ ਕੀਤਾ ਜਾਵੇਗਾ। ਇਹ ਏਮਜ਼ ਲਗਭਗ 1011 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਗੋਰਖਪੁਰ ਏਮਜ਼ ਅਪ੍ਰੈਲ 2020 ਵਿੱਚ ਪੂਰੀ ਤਰ੍ਹਾਂ ਕੰਮ ਕਰੇਗਾ। ਗੋਰਖਪੁਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਗ੍ਰਹਿ ਜ਼ਿਲ੍ਹਾ ਹੈ।

ਮੰਤਰਾਲੇ ਦੇ ਅਨੁਸਾਰ ਏਮਜ਼ ਰਾਏਬਰੇਲੀ ਅਤੇ ਏਮਜ਼ ਬਠਿੰਡਾ ਨੂੰ ਜੂਨ ਵਿੱਚ ਸ਼ੁਰੂ ਕਰਨ ਦੀ ਯੋਜਨਾ ਹੈ। ਪਿਛਲੇ ਹਫ਼ਤੇ ਹੀ ਬਠਿੰਡਾ ਏਮਜ਼ ਵਿੱਚ 11 ਕਿਸਮਾਂ ਦੀਆਂ ਓਪੀਡੀ ਸਹੂਲਤਾਂ ਅਤੇ ਆਮ ਸਰਜਰੀ ਦੀਆਂ ਸਹੂਲਤਾਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ: ਨਵੇਂ ਸਾਲ ਵਿੱਚ ਵੀ ਬਾਜ਼ ਨਾ ਆਇਆ ਪਾਕਿਸਤਾਨ, ਮੁੜ ਕੀਤੀ ਜੰਗ ਬੰਦੀ ਦੀ ਉਲੰਘਣਾ

ਇਨ੍ਹਾਂ ਸਾਰੇ ਏਮਜ਼ ਵਿੱਚੋਂ ਸਭ ਤੋਂ ਮਹਿੰਗਾ ਏਮਜ਼ ਪੱਛਮੀ ਬੰਗਾਲ ਦੇ ਕਲਿਆਣੀ ਵਿੱਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਕੀਮਤ 1754 ਕਰੋੜ ਰੁਪਏ ਹੈ। ਇਹ ਏਮਜ਼ ਇਸ ਸਾਲ ਅਕਤੂਬਰ ਤੱਕ ਸ਼ੁਰੂ ਕੀਤਾ ਜਾਵੇਗਾ।

ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਦੇ ਅਨੁਸਾਰ, 1818 ਕਰੋੜ ਦੀ ਲਾਗਤ ਨਾਲ ਮੰਗਲਗੀਰੀ ਏਮਜ਼ ਅਤੇ 1577 ਕਰੋੜ ਰੁਪਏ ਦੀ ਲਾਗਤ ਨਾਲ ਨਾਗਪੁਰ ਏਮਜ਼ ਵੀ ਇਸ ਸਾਲ ਅਕਤੂਬਰ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ।

ਇਸ ਸਮੇਂ ਏਮਜ਼ ਹਸਪਤਾਲ ਦੇਸ਼ ਦੇ 6 ਹੋਰ ਟਿਕਾਣਿਆਂ ਤੋਂ ਇਲਾਵਾ ਰਾਏਪੁਰ, ਪਟਨਾ, ਜੋਧਪੁਰ, ਭੋਪਾਲ, ਰਿਸ਼ੀਕੇਸ਼ ਅਤੇ ਭੁਵਨੇਸ਼ਵਰ 'ਤੇ ਕੰਮ ਕਰ ਰਹੇ ਹਨ। ਇਸ ਸਾਲ 6 ਨਵੇਂ ਖੇਤਰੀ ਏਮਜ਼ ਦੇ ਹੋਂਦ ਵਿੱਚ ਆਉਣ ਤੋਂ ਬਾਅਦ, ਦੇਸ਼ ਵਿੱਚ ਉਨ੍ਹਾਂ ਦੀ ਗਿਣਤੀ ਵਧ ਕੇ 12 ਹੋ ਜਾਵੇਗੀ। ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਨੇ ਕੁੱਲ 22 ਏਮਜ਼ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.