ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਡੇਰਾ ਬਾਬਾ ਨਾਨਕ ਸਥਿਤ 'ਇੰਟੈਗਰੇਟਿਡ ਚੈੱਕ ਪੋਸਟ (ਆਈਜੀਪੀ) ਵਲੋਂ ਕੁਝ ਅੰਕੜੇ ਜਾਰੀ ਕੀਤੇ ਗਏ ਹਨ, ਇਨ੍ਹਾਂ ਮੁਤਾਬਕ 59,318 ਸ਼ਰਧਾਲੂ ਕਰਤਾਰਪੁਰ ਕੋਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਉੱਥੇ ਹੀ, ਪਿਛਲੇ 4 ਮਹੀਨਿਆਂ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਖਾਸ ਦਰਜ ਨਹੀਂ ਹੋ ਸਕਿਆ ਹੈ।
ਸ਼ੁਰੂਆਤੀ ਨਵੰਬਰ, 2019 ਦੌਰਾਨ ਕੁੱਲ 21 ਦਿਨਾਂ ਵਿੱਚ 11,192 ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਦਸੰਬਰ ਮਹੀਨੇ ਇਹ ਗਿਣਤੀ ਵੱਧ ਕੇ 23, 383 ਹੋ ਗਈ। ਇੰਝ ਇਨ੍ਹਾਂ ਮਹੀਨਿਆਂ ਦੀ ਔਸਤ ਕ੍ਰਮਵਾਰ 508 ਅਤੇ 754 ਰਹੀ। ਜਨਵਰੀ ਮਹੀਨੇ ਇਹ ਗਿਣਤੀ ਘੱਟ ਕੇ 10,529 ਰਹਿ ਗਈ ਅਤੇ ਸ਼ਰਧਾਲੂਆਂ ਦੀ ਔਸਤ ਘੱਟ ਕੇ 339 ਰਹਿ ਗਈ। ਫ਼ਰਵਰੀ ਮਹੀਨੇ ਵੀ ਸ਼ਰਧਾਲੂਆਂ ਦੀ ਗਿਣਤੀ ਇੰਨੀ ਹੀ ਰਹੀ ਤੇ ਮਾਰਚ ਦੇ ਪਹਿਲੇ ਅੱਠ ਦਿਨ ਕੁੱਲ 4, 020 ਸ਼ਰਧਾਲੂ ਆਏ।
ਦਰਅਸਲ, ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਸ਼ਰਤ, ਅਰਜ਼ੀ ਦੇਣ ਵਰਗੀਆਂ ਕੁੱਝ ਮੁਸ਼ਕਲ ਪ੍ਰਕਿਰਿਆਵਾਂ ਤੇ ਸਰਵਿਸ ਫ਼ੀਸ ਦੇ ਕਾਰਨਾਂ ਕਰਕੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਘਾਟਾ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾਂ ਚਾਰ ਕਿਲੋਮੀਟਰ ਲੰਮੇ ਇੱਕ ਕਰਤਾਰਪੁਰ ਲਾਂਘੇ ਦੀ ਸਥਾਪਨਾ ਕੀਤੀ ਗਈ। ਭਾਰਤ ਤੇ ਪਾਕਿਸਤਾਨ ਦੀ ਸਰਕਾਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਪਿਛਲੇ ਸਾਲ 9 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਲਾਂਘੇ ਦਾ ਉਦਘਾਟਨ ਕੀਤਾ। ਦੱਸ ਦਈਏ ਕਿ ਸਿੱਖਾਂ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਆਖ਼ਰੀ 18 ਸਾਲ ਕਰਤਾਪੁਰ ਸਾਹਿਬ (ਪਾਕਿਸਤਾਨ) ਵਿੱਚ ਬਿਤਾਏ ਸਨ।
ਇਹ ਵੀ ਪੜ੍ਹੋ:ਭਾਰਤ 'ਚ ਤਿੰਨ ਸਾਲ ਦਾ ਬੱਚਾ ਕੋਰੋਨਾ ਨਾਲ ਪੀੜ੍ਹਤ, 3 ਮਰੀਜ਼ਾਂ ਨੂੰ ਮਿਲੀ ਛੁੱਟੀ