57 ਪਾਇਲਟਾਂ ਨੇ ਬਿਹਤਰ ਵਿਕਲਪ ਦੀ ਭਾਲ 'ਚ ਦਿੱਤਾ ਅਸਤੀਫ਼ਾ: ਏਅਰ ਇੰਡੀਆ - Air India pilots resign
57 ਪਾਇਲਟਾਂ ਵੱਲੋਂ ਦਿੱਤੇ ਗਏ ਅਸਤੀਫ਼ੇ ਮਾਮਲੇ 'ਚ ਏਅਰ ਇੰਡੀਆ ਨੇ ਸਪਸ਼ਟੀਕਰਨ ਜਾਰੀ ਕੀਤਾ ਹੈ। ਏਅਰ ਇੰਡੀਆ ਨੇ ਕਿਹਾ, "ਮਾਮਲੇ ਦੀ ਹਕੀਕਤ ਇਹ ਹੈ ਕਿ ਇਨ੍ਹਾਂ ਪਾਇਲਟਾਂ ਨੇ ਇੱਕ ਬਿਹਤਰ ਵਿਕਲਪ ਦੀ ਭਾਲ ਵਿੱਚ ਵਿੱਤੀ ਮਜਬੂਰੀ ਦਾ ਹਵਾਲਾ ਦਿੰਦੇ ਹੋਏ ਏਅਰ ਇੰਡੀਆ ਦੀਆਂ ਸੇਵਾਵਾਂ ਤੋਂ ਅਸਤੀਫ਼ਾ ਦੇ ਦਿੱਤਾ ਸੀ।"
ਨਵੀਂ ਦਿੱਲੀ: ਏਅਰ ਇੰਡੀਆ ਨੇ ਹੁਣ ਮਨ ਲਿਆ ਹੈ ਕਿ 57 ਪਾਇਲਟਾਂ ਨੇ ਬਿਹਤਰ ਵਿਕਲਪਾਂ ਦੀ ਭਾਲ ਵਿੱਚ ਵਿੱਤੀ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਏਅਰ ਲਾਈਨ ਦੀਆਂ ਸੇਵਾਵਾਂ ਤੋਂ ਅਸਤੀਫ਼ਾ ਦਿੱਤਾ ਸੀ। ਦੱਸ ਦਈਏ ਕਿ ਇੱਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਸੀ ਕਿ 50 ਪਾਇਲਟਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਬਰਖ਼ਾਸਤ ਕੀਤਾ ਗਿਆ ਹੈ। ਏਅਰ ਇੰਡੀਆ ਨੇ ਪਾਇਲਟਾਂ ਦੇ ਅਸਤੀਫ਼ੇ ਨੂੰ ਸਵੀਕਾਰ ਕਰਨ ਦੇ ਮੁੱਦੇ 'ਤੇ ਸਪਸ਼ਟੀਕਰਨ ਜਾਰੀ ਕੀਤਾ ਹੈ।
ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, "ਮਾਮਲੇ ਦੀ ਹਕੀਕਤ ਇਹ ਹੈ ਕਿ ਇਨ੍ਹਾਂ ਪਾਇਲਟਾਂ ਨੇ ਇੱਕ ਬਿਹਤਰ ਵਿਕਲਪ ਦੀ ਭਾਲ ਵਿੱਚ ਵਿੱਤੀ ਮਜਬੂਰੀ ਦਾ ਹਵਾਲਾ ਦਿੰਦੇ ਹੋਏ ਏਅਰ ਇੰਡੀਆ ਦੀਆਂ ਸੇਵਾਵਾਂ ਤੋਂ ਅਸਤੀਫ਼ਾ ਦੇ ਦਿੱਤਾ ਸੀ।"
ਏਅਰ ਇੰਡੀਆ ਨੇ ਕਿਹਾ, "ਇਨ੍ਹਾਂ ਵਿੱਚ ਸਥਾਈ ਅਤੇ ਇਕਰਾਰਨਾਮੇ ਵਾਲੇ ਪਾਇਲਟ ਸ਼ਾਮਲ ਹਨ। ਕੁਝ ਪਾਇਲਟਾਂ ਨੇ ਬਾਅਦ ਵਿੱਚ ਅਸਤੀਫ਼ਾ ਵਾਪਿਸ ਲੈ ਲਿਆ। ਏਅਰ ਇੰਡੀਆ ਨੂੰ ਹੁਣ ਇਨ੍ਹਾਂ ਪਾਇਲਟਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਸੀ ਅਤੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਗਏ।"
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਕੁਝ ਪਾਇਲਟਾਂ ਨੇ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਅਪੀਲ ਕੀਤੀ ਗਈ ਕਿ ਏਅਰ ਇੰਡੀਆ ਨੂੰ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਨਾ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ।
ਸ਼ੁੱਕਰਵਾਰ ਨੂੰ ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਬਾਂਸਲ ਨੂੰ ਭੇਜੇ ਇੱਕ ਪੱਤਰ ਵਿੱਚ, ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ਆਈਸੀਪੀਏ) ਨੇ ਕਿਹਾ ਕਿ ਕੰਪਨੀ ਦੇ ਕੰਮਕਾਜ ਦਸਤਾਵੇਜ਼ ਅਤੇ ਸੇਵਾ ਨਿਯਮਾਂ ਦੀ ਉਲੰਘਣਾ ਕਰਦਿਆਂ ਤਕਰੀਬਨ 50 ਪਾਇਲਟਾਂ ਨੂੰ ਕਰਮਚਾਰੀ ਵਿਭਾਗ ਵੱਲੋਂ ਗ਼ੈਰਕਾਨੂੰਨੀ ਸਮਾਪਤੀ ਪੱਤਰ ਮਿਲੇ ਹਨ।