ETV Bharat / bharat

24 ਘੰਟਿਆਂ 'ਚ ਆਈਟੀਬੀਪੀ ਦੇ 56 ਜਵਾਨ ਨਿਕਲੇ ਕੋਵਿਡ-19 ਪੌਜ਼ੀਟਿਵ - ਕੋਰੋਨਾ ਵਾਇਰਸ

ਪਿਛਲੇ 24 ਘੰਟਿਆਂ ਵਿੱਚ ਆਈਟੀਬੀਪੀ ਦੇ 56 ਜਵਾਨ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। 56 ਨਵੇਂ ਮਾਮਲੇ ਆਉਣ ਤੋਂ ਬਾਅਦ ਆਈਟੀਬੀਪੀ ਵਿੱਚ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 156 ਹੋ ਗਈ ਹੈ

ਫ਼ੋਟੋ।
ਫ਼ੋਟੋ।
author img

By

Published : May 11, 2020, 11:24 AM IST

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਭਾਰਤ-ਤਿੱਬਤ ਸਰਹੱਦ ਪੁਲਿਸ (ਆਈਟੀਬੀਪੀ) ਦੇ 56 ਕਰਮਚਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਹ ਸਾਰੇ ਦਿੱਲੀ ਵਿੱਚ ਪੌਜ਼ੀਟਿਵ ਪਾਏ ਗਏ ਹਨ।

56 ਨਵੇਂ ਮਾਮਲੇ ਆਉਣ ਤੋਂ ਬਾਅਦ ਆਈਟੀਬੀਪੀ ਵਿੱਚ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 156 ਹੋ ਗਈ ਹੈ। ਆਈਟੀਬੀਪੀ ਵਿੱਚ ਸੰਕਰਮਣ ਦੇ ਜ਼ਿਆਦਾਤਰ ਮਾਮਲੇ ਦਿੱਲੀ ਵਿੱਚ ਸਾਹਮਣੇ ਆਏ ਹਨ। ਆਈਟੀਬੀਪੀ ਦੇ ਮੁੱਖ ਕਾਰਜ ਭਾਰਤ-ਤਿੱਬਤੀ ਸਰਹੱਦ ਦੀ ਰੱਖਿਆ ਅਤੇ ਸੁਰੱਖਿਆ ਕਰਨਾ, ਮਹੱਤਵਪੂਰਣ ਵਿਅਕਤੀਆਂ ਦੀ ਸੁਰੱਖਿਆ ਕਰਨਾ ਹੈ।

ਉੱਥੇ ਹੀ ਐਤਵਾਰ ਨੂੰ ਬੀਐਸਐਫ ਦੇ 18 ਜਵਾਨ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਬੀਐਸਐਫ ਵਿੱਚ ਸੰਕਰਮਿਤ ਵਿਅਕਤੀਆਂ ਦੀ ਗਿਣਤੀ 276 ਤੱਕ ਪਹੁੰਚ ਗਈ ਹੈ।

ਅਧਿਕਾਰੀ ਨੇ ਦੱਸਿਆ ਕਿ ਕੁੱਲ 127 ਆਈਟੀਬੀਪੀ ਜਵਾਨਾਂ ਨੂੰ ਗ੍ਰੇਟਰ ਨੋਇਡਾ ਦੇ ਕੇਂਦਰੀ ਆਰਮਡ ਪੁਲਿਸ ਫੋਰਸਿਜ਼ (ਸੀਏਪੀਐਫ) ਰੈਫ਼ਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦ ਕਿ 26 ਹਰਿਆਣਾ ਦੇ ਝੱਜਰ ਦੇ ਏਮਜ਼ ਅਤੇ ਦੋ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਹਨ। ਇੱਕ ਜਵਾਨ ਦਾ ਇਲਾਜ ਤਿਗਰੀ ਦੇ ਬੇਸ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।

ਸੀਏਪੀਐਫ ਹਸਪਤਾਲ ਨਾ ਸਿਰਫ ਆਈਟੀਬੀਪੀ ਬਲ ਕਿ ਵੱਖ-ਵੱਖ ਅਰਧ ਸੈਨਿਕ ਬਲਾਂ ਤੋਂ ਕੋਰੋਨਾ ਵਾਇਰਸ ਪ੍ਰਭਾਵਤ ਕਰਮਚਾਰੀਆਂ ਦੇ ਇਲਾਜ ਲਈ ਇੱਕ ਹੱਬ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

ਆਈਟੀਬੀਪੀ ਦੇ 127 ਜਵਾਨਾਂ ਤੋਂ ਇਲਾਵਾ, ਇਸ ਵਿੱਚ 27 ਬੀਐਸਐਫ ਦੇ ਜਵਾਨ, ਚਾਰ ਸੀਆਰਪੀਐਫ ਅਤੇ ਇੱਕ ਸੀਆਈਐਸਐਫ ਅਤੇ ਐਨਐਸਜੀ ਕਰਮਚਾਰੀ ਹਨ। ਇਹ ਸਹੂਲਤ ਇੱਕ ਸਿਵਲੀਅਨ ਅਤੇ ਆਈਟੀਬੀਪੀ ਕਰਮਚਾਰੀਆਂ ਦੇ ਚਾਰ ਪਰਿਵਾਰਕ ਮੈਂਬਰਾਂ ਦਾ ਇਲਾਜ ਵੀ ਕਰ ਰਹੀ ਹੈ।

ਗੰਭੀਰ ਚਿੰਤਾ ਦਾ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅਰਧ ਸੈਨਿਕ ਬਲਾਂ ਨੇ COVID-19 ਮਾਮਲਿਆਂ ਦੀ ਵਿਕਾਸ ਦਰ ਵਿੱਚ ਵਾਧਾ ਵੇਖਿਆ ਹੈ। 3 ਮਈ ਨੂੰ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਨਤਕ ਪ੍ਰਬੰਧਨ ਕਰਨ ਵਾਲੇ ਪੁਲਿਸ, ਸੁਰੱਖਿਆ ਅਮਲੇ (ਸੀਏਪੀਐਫ) ਲਈ ਕੋਵਿਡ-19 ਦੀ ਰੋਕਥਾਮ ਲਈ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੇ ਸਬੰਧ ਵਿੱਚ ਇੱਕ ਪੱਤਰ ਲਿਖਿਆ ਸੀ ਅਤੇ ਸੀਏਪੀਐਫ ਅਤੇ ਡੀਜੀਐਸਪੀ ਦੇ ਮੁਖੀਆਂ ਨੂੰ ਵਿਕਲਪ ਤੇ ਵਿਚਾਰ ਕਰਨ ਲਈ ਕਿਹਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.