ਨਵੀਂ ਦਿੱਲੀ: ਰਾਜਧਾਨੀ ਦੇ ਉੱਤਰੀ ਪੂਰਬੀ ਇਲਾਕੇ 'ਚ 24-25 ਫਰਵਰੀ ਨੂੰ ਭੜਕੀ ਹਿੰਸਾ 'ਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ 'ਚ ਲੱਗੀ ਹੋਈ ਹੈ। ਦਿੱਲੀ ਹਿੰਸਾ ਮਾਮਲੇ 'ਚ ਹੁਣ ਤੱਕ ਪੁਲਿਸ ਨੇ ਲਗਭਗ 1647 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਹੁਣ ਤੱਕ ਦਿੱਲੀ ਪੁਲਿਸ ਤਾਹਿਰ ਹੁਸੈਨ ਦਾ ਪਤਾ ਨਹੀਂ ਲਗਾ ਸਕੀ ਹੈ।
ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਵੱਲੋਂ ਬੁੱਧਵਾਰ ਨੂੰ ਦੇਰ ਰਾਤ ਇਨ੍ਹਾਂ ਆਂਕੜਿਆਂ ਨਾਲ ਸਬੰਧਤ ਬਿਆਨ ਜਾਰੀ ਕੀਤਾ ਗਿਆ। ਬਿਆਨ ਮੁਤਾਬਕ, "ਹਿੰਸਾ ਨੂੰ ਲੈ ਕੇ ਵੱਖ-ਵੱਖ ਥਾਣਿਆਂ 'ਚ ਹੁਣ ਤੱਕ 531 ਐਫ਼ਆਈਆਰ ਦਰਜ ਹੋ ਚੁੱਕੀਆਂ ਹਨ। ਇਨ੍ਹਾਂ 'ਚੋਂ 47 ਮਾਮਲੇ ਆਰਮਜ਼ ਐਕਟ ਨਾਲ ਸਬੰਧਤ ਹਨ। ਜਦਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ 1647 ਹੈ।"
ਦਿੱਲੀ ਹਿੰਸਾ ਤੇ ਖੁਫ਼਼ੀਆ ਵਿਭਾਗ ਦੇ ਸਹਾਇਕ ਸੁਰੱਖਿਆ ਅਧਿਕਾਰੀ, ਅੰਕਿਤ ਸ਼ਰਮਾ ਕਤਲ ਕੇਸ ਸਣੇ ਕਈ ਮਾਮਲਿਆਂ ਵਿੱਚ ਲੋੜੀਂਦਾ ਆਮ ਆਦਮੀ ਪਾਰਟੀ ਦੇ ਪਾਰਸ਼ਦ ਤਾਹਿਰ ਹੁਸੈਨ ਅਜੇ ਵੀ ਲਾਪਤਾ ਹੈ।
-
Delhi Police: 531 cases have been registered so far, including 47 cases under the Arms Act. 1,647 people have also been either arrested or detained. #DelhiViolence pic.twitter.com/2BWP8hkvkp
— ANI (@ANI) March 4, 2020 " class="align-text-top noRightClick twitterSection" data="
">Delhi Police: 531 cases have been registered so far, including 47 cases under the Arms Act. 1,647 people have also been either arrested or detained. #DelhiViolence pic.twitter.com/2BWP8hkvkp
— ANI (@ANI) March 4, 2020Delhi Police: 531 cases have been registered so far, including 47 cases under the Arms Act. 1,647 people have also been either arrested or detained. #DelhiViolence pic.twitter.com/2BWP8hkvkp
— ANI (@ANI) March 4, 2020
ਹਲਾਂਕਿ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸੰਭਾਲ ਤੋਂ ਸ਼ਾਹਰੁਖ ਖਾਨ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਤਾਹਿਰ ਹੁਸੈਨ ਦੀ ਭਾਲ ਜਾਰੀ ਹੈ ਤੇ ਜਲਦ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਦੌਰਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸੀ ਨੇਤਾਵਾਂ ਦੇ ਇੱਕ ਵਫ਼ਦ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਹਿੰਸਾ ਪ੍ਰਭਾਵਿਤ ਹਿੱਸਿਆਂ ਦਾ ਦੌਰਾ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਰਕਾਰ ਨੂੰ ਸਦਨ 'ਚ ਦਿੱਲੀ ਹਿੰਸਾ ਦੇ ਮੁੱਦੇ 'ਤੇ ਵਿਚਾਰ ਕਰਨ ਦੀ ਅਪੀਲ ਕਰ ਰਹੇ ਹਨ।