ETV Bharat / bharat

ਤਾਮਿਲਨਾਡੂ ਵਿਖੇ ਮੰਦਰ ਦੀ ਖ਼ੁਦਾਈ ਦੌਰਾਨ ਮਿਲੇ 1.716 ਕਿੱਲੋਗ੍ਰਾਮ 505 ਸੋਨੇ ਦੇ ਸਿੱਕੇ - 1.716 ਕਿੱਲੋਗ੍ਰਾਮ ਸੋਨੇ ਦੇ ਸਿੱਕੇ ਬਰਾਮਦ

ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਥਿਰੂਵਨਾਈਕਵਲ ਸਥਿਤ ਜੰਮਬੂਕੇਸ਼ਵਰ ਮੰਦਰ 'ਚ ਖ਼ੁਦਾਈ ਦੇ ਦੌਰਾਨ 1000 ਤੋਂ 12000 ਸਾਲ ਪੁਰਾਣੇ ਸੋਨੇ ਦੇ ਸਿੱਕੇ ਬਰਾਮਦ ਕੀਤੇ ਗਏ ਹਨ। ਇਨ੍ਹਾਂ 505 ਸਿੱਕਿਆਂ ਦਾ ਕੁੱਲ ਭਾਰ 1.716 ਕਿੱਲੋਗ੍ਰਾਮ ਹੈ। ਇਸ ਦੀ ਕੀਮਤ ਲਗਭਗ 68 ਲੱਖ ਰੁਪਏ ਦੱਸੀ ਜਾ ਰਹੀ ਹੈ।

ਫੋਟੋ
ਫੋਟੋ
author img

By

Published : Feb 27, 2020, 8:11 PM IST

ਤਾਮਿਲਨਾਡੂ: ਤਾਮਿਲਨਾਡੂ ਦੇ ਤਿਰੂਚਰਪੱਲੀ ਜ਼ਿਲ੍ਹੇ ਦੇ ਤਿਰੂਵਨਾਇਕਵਾਲ ਵਿਖੇ ਜੰਬੂਕੇਸ਼ਵਰ ਮੰਦਰ ਵਿੱਚ ਬੁੱਧਵਾਰ ਨੂੰ ਖੁਦਾਈ ਦੇ ਦੌਰਾਨ ਮਿਲੇ 1.716 ਕਿੱਲੋਗ੍ਰਾਮ ਸੋਨੇ ਦੇ 505 ਸਿੱਕੇ ਮਿਲੇ ਹਨ। ਇਨ੍ਹਾਂ ਸਿੱਕਿਆਂ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ 'ਚ 68 ਲੱਖ ਰੁਪਏ ਦੱਸੀ ਜਾ ਰਹੀ ਹੈ।

  • Tamil Nadu: 505 gold coins weighing 1.716 kg found in a vessel during digging at Jambukeswarar Temple in Thiruvanaikaval, Tiruchirappalli district yesterday. Coins were later handed over to the police. pic.twitter.com/1zYHJZ2MLd

    — ANI (@ANI) February 27, 2020 " class="align-text-top noRightClick twitterSection" data=" ">

ਜਾਣਕਾਰੀ ਮੁਤਾਬਕ ਜੰਬੂਕੇਸ਼ਵਰ ਮੰਦਰ ਵਿੱਚ ਬੁੱਧਵਾਰ ਨੂੰ ਖੁਦਾਈ ਦਾ ਕੰਮ ਚੱਲ ਰਿਹਾ ਸੀ। ਖੁਦਾਈ ਦੇ ਦੌਰਾਨ ਜ਼ਮੀਨ ਅੰਦਰ ਤਕਰੀਬਨ 7 ਫੁੱਟ ਦੀ ਡੁੰਘਾਈ 'ਤੇ ਇੱਕ ਤਾਂਬੇ ਦਾ ਭਾਂਡਾ ਵੇਖਿਆ ਗਿਆ। ਜਦੋਂ ਇਸ ਭਾਂਡੇ ਨੂੰ ਜ਼ਮੀਨ ਤੋਂ ਉੱਪਰ ਲਿਆਂਦਾ ਗਿਆ ਤਾਂ ਇਸ 'ਚੋਂ ਤਕਰੀਬਨ 1.716 ਕਿੱਲੋਗ੍ਰਾਮ ਵਾਲੇ 505 ਸੋਨੇ ਦੇ ਸਿੱਕੇ ਮਿਲੇ। ਇਹ ਸਿੱਕੇ 1000 ਤੋਂ 1200 ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਕੀਮਤ ਲਗਭਗ 68 ਲੱਖ ਰੁਪਏ ਦੱਸੀ ਜਾ ਰਹੀ ਹੈ। ਮੰਦਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਮੰਦਰ ਪ੍ਰਸ਼ਾਸਨ ਦੇ ਮੁਤਾਬਕ ਜੰਬੂਕੇਸ਼ਵਰ ਮੰਦਰ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਕਲਸ਼ ਵਿਖਾਈ ਦਿੱਤਾ। ਮਜ਼ਦੂਰਾਂ ਨੇ ਇਸ ਨੂੰ ਬਾਹਰ ਕੱਢਿਆ ਅਤੇ ਮੰਦਰ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਦੀਵਾਰ ਖੋਲ੍ਹਣ 'ਤੇ ਇਸ 'ਚੋਂ ਸੋਨੇ ਦੇ ਸਿੱਕੇ ਮਿਲੇ ਸਨ, ਇਨ੍ਹਾਂ ਸਿੱਕਿਆਂ ਨੂੰ ਅਰਬੀ ਭਾਸ਼ਾ 'ਚ ਕੁੱਝ ਲਿੱਖਿਆ ਹੋਇਆ ਹੈ। ਫਿਲਹਾਲ ਸਿੱਕਿਆਂ ਦੀ ਅਸਲ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ।

ਹੋਰ ਪੜ੍ਹੋ : ਸੁਖਬੀਰ ਤੇ ਹਰਸਿਮਰਤ ਦੇ ਵਾਇਰਲ ਵੀਡੀਓ 'ਤੇ ਅਕਾਲੀ ਦਲ ਦਾ 'ਇਤਰਾਜ਼'

ਜ਼ਿਲ੍ਹਾ ਕੁਲੈਕਟਰ ਸਿਵਰਾਸੂ ਦੇ ਮੁਤਾਬਕ, ਸਿੱਕਿਆਂ ਦੇ ਪ੍ਰਚਲਨ ਦੇ ਸਮੇਂ ਬਾਰੇ ਸੂਬਾ ਪੁਰਾਤਣ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਦੁਪਹਿਰ 1 ਵਜੇ ਦੇ ਕਰੀਬ ਖੁਦਾਈ ਦੌਰਾਨ ਸਿੱਕੇ ਮਿਲੇ ਸਨ। ਮੰਦਰ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਆਪਣੇ ਕੋਲ ਰੱਖਿਆ ਅਤੇ ਬਾਅਦ ਵਿੱਚ ਇਹ ਸਿੱਕੇ ਇਸ ਨੂੰ ਸ੍ਰੀਰੰਗਮ ਤਾਲੂਕਾ ਦੇ ਤਹਿਸੀਲਦਾਰ ਨੂੰ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਕਰਵਾਉਣ ਲਈ ਸੌਂਪ ਦਿੱਤਾ ਹੈ। ਸ਼ਾਮ 7 ਵਜੇ ਦੇ ਕਰੀਬ ਇਹ ਸਿੱਕੇ ਸੌਂਪੇ ਗਏ। ਇਸ ਮਾਮਲੇ 'ਚ ਮੰਦਰ ਪ੍ਰਸ਼ਾਸਨ ਦੇ ਕਾਰਜਕਾਰੀ ਅਧਿਕਾਰੀ ਮਾਰੀਅਪਨ ਵੱਲੋਂ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.