ਕੇਰਲਾ: ਕੇਰਲਾ ਦੇ ਜਨਰਲ ਹਸਪਤਾਲ ਦੇ ਕੋਵਿਡ-19 ਵਾਰਡ ਵਿੱਚੋਂ ਫੜੀਆਂ ਗਈਆਂ ਪੰਜ ਅਵਾਰਾ ਬਿੱਲੀਆਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਪਸ਼ੂਆਂ ਦੇ ਜ਼ਰੂਰੀ ਅੰਗਾਂ ਨੂੰ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਇੱਥੇ ਕੀਤੇ ਗਏ ਮੁਢਲੇ ਪੋਸਟਮਾਰਟਮ ਵਿੱਚ 'ਕੋਵਿਡ-19' ਦਾ ਪਤਾ ਨਹੀਂ ਲੱਗ ਸਕਿਆ ਅਤੇ ਮਾਹਿਰਾਂ ਨੇ ਕਿਹਾ ਕਿ ਬਿੱਲੀਆਂ ਦੀ ਮੌਤ ਪਿੱਛੇ ਤਣਾਅ ਦਾ ਕਾਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ:ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, 10 ਦੀ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 130
ਇਸ ਦੇ ਨਾਲ ਹੀ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਕੋਵਿਡ ਵਾਰਡ ਵਿੱਚੋਂ ਫੜੇ ਜਾਣ ਕਰਕੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ ਜਿਸ ਵਿੱਚ ਕੋਰੋਨਾ ਦੇ ਲੱਛਣ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਵਿਸਥਾਰਤ ਜਾਂਚ ਲਈ ਉਨ੍ਹਾਂ ਦੇ ਕਈ ਅੰਗ ਤਿਰੂਵਨੰਤਪੁਰਮ ਭੇਜਣ ਦਾ ਫੈਸਲਾ ਲਿਆ ਹੈ।