ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੁੰਨੀ ਵਕਫ਼ ਬੋਰਡ ਨੂੰ ਅਯੁੱਧਿਆ ਦੇ ਰੌਨਾਹੀ ਵਿੱਚ ਪੰਜ ਏਕੜ ਜ਼ਮੀਨ ਦੇਣ ਦੇ ਪ੍ਰਸਤਾਵ 'ਤੇ ਮੁਹਰ ਲਾ ਦਿੱਤੀ ਹੈ। ਲੋਕ ਭਵਨ ਵਿੱਚ ਯੂਪੀ ਕੈਬਿਨੇਟ ਦੀ ਬੈਠਕ ਵਿੱਚ ਇਸ ਫ਼ੈਸਲੇ ਨੂੰ ਹਰੀ ਝੰਡੀ ਦਿਖਾਈ ਗਈ।
ਇਹ ਜ਼ਮੀਨ ਲਖਨਊ ਅਯੁੱਧਿਆ ਹਾਈਵੇਅ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਰਾਮ ਮੰਦਰ-ਬਾਬਰੀ ਮਸਜਿਦ ਮਾਮਲੇ ਵਿੱਚ ਜ਼ਮੀਨ ਦਿੱਤੀ ਜਾ ਰਹੀ ਹੈ। ਬੋਰਡ ਭਾਵੇਂ ਜੋ ਮਰਜ਼ੀ ਕਰੇ, ਮਸਜਿਦ ਬਣਾਵੇ ਜਾਂ ਕੁਝ ਹੋਰ।
ਸ੍ਰੀ ਰਾਮ ਜਨਮ ਭੂਮੀ ਤੀਰਥ ਸਥਲ ਨਾਂਅ ਦਾ ਇਕ ਟ੍ਰਸਟ ਬਣਾਇਆ ਜਾਵੇਗਾ ਜੋ ਕਿ ਰਾਮ ਮੰਦਰ ਦੀ ਉਸਾਰੀ ਨਾਲ ਜੁੜੇ ਫ਼ੈਸਲੇ ਲੈਣ ਲਈ ਆਜ਼ਾਦ ਹੋਵੇਗਾ। ਸੂਬਾ ਸਰਕਾਰ ਨੇ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਦੇ ਦਿੱਤੀ ਹੈ ਜੋ 67.2 ਏਕੜ ਜ਼ਮੀਨ ਕੇਂਦਰ ਕੋਲ ਸੀ, ਉਹ ਟ੍ਰਸਟ ਨੂੰ ਦਿੱਤੀ ਜਾਵੇਗੀ।